4 hours ago
ਬੇ-ਉਮੀਦੀ ਦੇ ਆਲਮ ਵਿੱਚ 2019 ਦੀਆਂ ਚੋਣਾਂ ‘ਚ ਹਿੱਸਾ ਲੈਣਗੇ ਪੰਜਾਬੀ 
12 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
17 hours ago
ePaper January 2019
1 day ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
1 day ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
2 days ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
2 days ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..

pind pic

ਪਿੰਡੋਂ ਹੀ ਪਹਿਲਾ ਕਦਮ ਤੁਰਦਾ, ਪਤਾ ਨਹੀਂ ਸੀ ਹੁੰਦਾ ਕਿੱਧਰ ਜਾਣਾ ਹੈ, ਕਿੱਧਰ ਨਹੀਂ। ਮੇਰੇ ਦਿਨ-ਰਾਤ ਤੇ ਪਤੇ-ਟਿਕਾਣੇ ਮਿਥੇ ਜਾਂ ਜਾਣੇ-ਪਛਾਣੇ ਨਹੀਂ ਸਨ ਹੁੰਦੇ। ਕਈ ਵਾਰੀ ਘੁਸਮੁਸੀ ਆਥਣੇ ਤੇ ਕਈ ਵਾਰੀ ਘੁੱਪ-ਹਨੇਰੇ ਤੇ ਕਈ ਵਾਰੀ ਕਈ-ਕਈ ਦਿਨਾਂ ਬਾਅਦ ਪਿੰਡ ਨੂੰ ਮੁੜਦਾ ਸਾਂ। ਪਤਾ ਨਹੀਂ ਕਿਉਂ, ਪਿੰਡ ਆਣ ਕੇ ਇੱਕ ਅਨੋਖੀ ਊਰਜਾ ਨਾਲ ਭਰ ਜਾਂਦਾ ਸਾਂ ਤੇ ਫਿਰ ਤਾਜ਼ਾ ਦਮ ਹੋਕੇ ਤੁਰ ਪੈਂਦਾਂ ਸਾਂ। ਮੈਨੂੰ ਦਾਦੀ ਉਦੋਂ ਬਹੁਤ ਪਿਆਰੀ ਲਗਦੀ ਹੁੰਦੀ ਸੀ ਜਦੋਂ ਆਥਣੇ ਦਰਵਾਜੇ ਮੂਹਰੇ ਖਲੋਤੀ ਉਹ ਮੇਰਾ ਰਾਹ ਦੇਖ ਰਹੀ ਹੁੰਦੀ ਤੇ ਨੇੜੇ ਆਏ ਘੁੱਟ ਜੱਫੀ ਪਾ ਲੈਂਦੀ, “ਆ ਗਿਆ ਮੇਰਾ ਸਿਉਨਾ, ਕਦੋਂ ਉਡੀਕੀ ਜਾਂਨੀ ਐ, ਮਖਾਂ ਅਖਰੀਲੀ ਬੱਸ ‘ਤੇ ਆਊ ਮੇਰਾ ਚੰਨ, ਜਦ ਬਸ ਦੀ ਪਾਂ-ਪਾਂ ਸੁਣੀ ਤਾਂ ਆ ਖੜ੍ਹੀ ਮੈਂ।” ਉਹ ਮੇਰੇ ਮਗਰ-ਮਗਰ ਤੁਰਦੀ ਆਉਂਦੀ ਤੇ ਦਸਦੀ ਆਉਂਦੀ।

ਇਸ ਪਿੰਡ ਦੀ ਆਬੋ-ਹਵਾ,ਸਿੱਧ-ਪੱਧਰੀ ਬੋਲੀ,ਪਿੰਡ ਦੇ ਨਿਵੇਕਲੇ ਪਾਤਰ, ਜੋ ਸਦੀਵੀ ਤੌਰ ‘ਤੇ ਮਨ ਦੀ ਸਲੇਟ ਉੱਤੇ ਉੱਕਰੇ ਗਏ ਹਨ,ਰੁੱਖਾਂ ‘ਤੇ ਚਹਿਕਦੇ ਪੰਛੀ,ਘਰੋਂ ਬਾਹਰ ਖੇਡਦੇ ਨਿਆਣਿਆਂ ਨੂੰ ਮਾਵਾਂ ਦੀਆਂ ਮਾਰੀਆਂ ਹਾਕਾਂ,ਪਿੰਡ ਦੀ ਸਿਖ਼ਰ ਦੁਪਿਹਰ,ਪਹੁ-ਫੁੱਟਾਲਾ, ਸੰਧਿਆ ਵੇਲੇ ਪਸ਼ੂਆਂ ਦੀ ਕੱਚੇ ਰਾਹਾਂ ਤੋਂ ਘਰ ਵਾਪਸੀ ਤੇ ਬਾਂ-ਬਾਂ ਦੀਆਂ ਆਵਾਜ਼ਾਂ,ਕਿਸਾਨਾਂ ਦੇ ਹੋਕਰੇ, ਤੰਦੂਰ-ਤਵੀ ਉੱਤੇ ਪੱਕਦੇ ਫੁਲਕਿਆਂ ਦੀ ਮਹਿਕ ਤੇ ਦਾਲਾਂ, ਸਾਗ ਤੇ ਹੋਰ ਪਕਵਾਨਾਂ ਦੀ ਸੁਗੰਧ ਕਦੇ ਮਨਫ਼ੀ ਨਹੀਂ ਹੋਈ ਤੇ ਨਾ ਹੋਵੇਗੀ। ਮੇਰੀ ਦਾਦੀ ਵਲੋਂ ਰੱਖੀ ਦੁੱਧ ਦੀ ਕਾੜਨੀ ਹੇਠਾਂ ਮੱਠੇ-ਮੱਠੇ ਮਘਦੇ ਗੋਹੇ ਤੇ ਦੁੱਧ ਤੋਂ ਮਲਾਈ ਲਾਹ ਕੇ ਠੰਢੀ ਰੋਟੀ ਉੱਤੇ ਰੱਖਕੇ ਖਾਣ ਦਾ ਸੁਆਦ ਕਦੇ ਨਹੀਂ ਮਰੇਗਾ। ਦਾਦੀ, ਮਾਂ ਤੇ ਭੂਆ ਦੁਪਹਿਰੇ ਸੇਵੀਆਂ ਵੱਟਦੀਆਂ। ਮਾਂ ਨੂੰ ਦਰੀਆਂ ਤੇ ਖੇਸ ਬੁਣਦੀ ਮੈਂ ਕਈ ਸਾਲ ਵੇਖਦਾ ਰਿਹਾ ਹਾਂ। ਬੜੀ ਵਾਰ ਕਦੇ ਤਾਏ ਰਾਮ ਨਾਲ ਖੇਤੋਂ ਨੰਗੇ ਪੈਰੀਂ ਰੇਤਲੀ ਪਹੀ ਉੱਤੇ ਤੁਰਕੇ ਆਉਂਦਾ ਤੇ ਕਈ ਵਾਰੀ ਬੋਤੀ ਉੱਤੇ ਬਹਿ ਕੇ। ਛੱਤ ਉੱਤੇ ਬਹਿ ਕੇ ਗਿਣੇ ਤਾਰੇ ਤੇ ਦਾਦੀ ਮਾਂ ਦੀਆਂ ਸੁਣਾਈਆਂ ਬਾਤਾਂ । ਕਦੇ ਕਦੇ ਮਾਂ ਕੋਈ ਸੰਖੇਪ ਜਿਹਾ ਲੋਕ-ਗੀਤ ਸੁਣਾਉਂਦੀ , ਵਿਆਹਾਂ ਵਾਲੇ ਘਰਾਂ ਚੋਂ ਗੀਤਾਂ ਦੇ ਬੋਲ, ਮਰਗ ਵਾਲੇ ਘਰੋਂ ਵੈਣਾਂ ਦੀਆਂ  ਆਵਾਜ਼ਾਂ, ਬੌਰੀਆਂ ਦੇ ਵਿਹੜੇ ਕਾਲੇ ਤਵਿਆਂ ਚੋਂ ਉੱਭਰ ਕੇ ਸਪੀਕਰਾਂ ਵਿੱਚ ਪ੍ਰਵੇਸ਼ ਕਰਦੀ ਗਾਣਿਆਂ-ਦੋਗਾਣਿਆਂ ਦੀ ਲਗਾਤਾਰ ਝੜੀ ਕਈ-ਕਈ ਦਿਨ ਜਾਰੀ ਰਹਿੰਦੀ।

ਕੁੜੀਆਂ ਗੁਡੀਆਂ ਫੂਕਦੀਆਂ। ਗਾਉਂਦੀਆਂ ਤੇ ਚਿੜੀਆਂ ਵਾਂਗ ਚਹਿਕਾਰਾ ਪਾਉਂਦੀਆਂ। ਮੀਂਹ ਨਾ ਪੈਣ ‘ਤੇ ਸਾਉਣ ਮਹੀਨਾ ਸੁੱਕਾ ਲੰਘ ਜਾਣ ਦੇ ਡਰੋਂ ਦਾਦੇ ਹੁਰੀਂ ਤੇ ਹੋਰ ਸਿਆਣੇ ਰੋਟੀਆਂ ਇੱਕਠੀਆਂ ਕਰਕੇ ਕੁੱਤਿਆਂ ਨੂੰ ਪਾਉਂਦੇ, ਮੀਂਹ ਫਿਰ ਵੀ ਨਾ ਬਹੁੜਦਾ । ਬਾਬੇ ਬੁੱਧ ਸਿੰਘ ਦੇ ਮੇਲੇ ‘ਤੇ ਮੁੱਦਕੀ ਵਾਲੇ ਕਵੀਸ਼ਰਾਂ ਨੈਬ ਸਿੰਘ ਤੇ ਉਸਦੇ ਸਾਥੀਆਂ ਪਾਸੋਂ ਸੁਣੀ ਕਵੀਸ਼ਰੀ ਦੇ ਬੋਲ। ਖਾਨਗਾਹ ਉੱਤੇ ਬਾਬੇ ਦੇ ਮੇਲੇ ਮੌਕੇ ਮਿੱਠੇ ਚੌਲ ਤੇ ਪਤਾਸੇ ਵੰਡਣੇ ਜ਼ਿੱਦ-ਜ਼ਿੱਦ ਕੇ ਹਾਣੀਆਂ ਨਾਲ । ਬੌਰੀਆਂ ਦੇ ਵਿਹੜੇ ਗੁੱਗੇ ਪੀਰ ਦਾ ਸੱਪਾਂ ਵਾਲਾ ਮੇਲਾ, ਬੌਰੀਏ ਪਾਥੀਆਂ ਦੇ ਧੂਣੇ ਧੁਖਾਉਂਦੇ , ਸੰਗਲ ਤੇ ਸਰੀਏ ਤੱਤੇ ਕਰ ਕਰ ਆਪਣੇ ਪਿੰਡਿਆਂ ਤੇ ਮਾਰਦੇ ਤੇ ਪਿੰਡੇ ਸਾੜਦੇ ਤੇ ਨਾਲ ਗੁੱਗੇ ਦੇ ਮਹਿਮਾਂ ਵਿੱਚ ਗਾਈ ਜਾਂਦੇ। ਮਿੱਠੇ ਰੋਟ ਪਕਾ ਕੇ ਵੰਡਦੇ। ਆਥਣੇ ਲਾਲ ਹਨੇਰੀ ਚੜ੍ਹਨੀ ਤਾਂ ਸਿਆਣਿਆਂ ਨੇ ਫ਼ਿਕਰ ਕਰਨਾ, “ਰੱਬਾ ਖੈਰ-ਸੁਖ ਹੋਵੇ , ਅਜ ਕਿਸੇ ਗੱਭਰੂ ਦਾ ਕਤਲ ਹੋਇਐ । ”  ਕੋਈ ਬੁੱਢਾ-ਠੇਰਾ ਵੀ ਮਰਨਾ ਤਾਂ ਸਾਰਾ ਪਿੰਡ ਮਸੋਸਿਆ ਜਾਣਾ। ਕਿਸੇ ਨੌਜਵਾਨ ਧੀ ਜਾਂ ਪੁੱਤ ਦੀ ਮੌਤ ਹੋਣੀ ਤਾਂ ਕਈ ਕਈ ਦਿਨ ਸੋਗ ਨਾ ਲੱਥਣਾ। ਸੱਥਰ ਵਿਛੇ ਰਹਿੰਦੇ । ਉਦਾਸੀ ਤੇ ਹਉਕੇ, ਵੈਣ ਤੇ ਵਰਲਾਪ। ਸਾਰੇ ਪਿੰਡ ਦਾ ਇਕਸੁਰ ਏਕਾ। ਇਹੋ ਗੱਲਾਂ ਤੇ ਗੁਣਾਂ ਨੇ ਪਿੰਡ ਸਾਹਾਂ ਵਿਚ ਵਸਾ ਦਿੱਤਾ ਸੀ।

(ਬਾਕੀ ਅਗਲੇ ਹਫਤੇ)