‘ਸੀਰ ਸੁਸਾਇਟੀ’ ਨੇ ਗੁਲਦੌਂਦੀ ਦੇ ਲਗਾਏ 95 ਪੌਦੇ

21 gsc Fdk GULDONDI
(21ਜੀ ਐਸ ਸੀ ਐਫਡੀਕੇ ਸਥਾਨਿਕ ਸੱਭਿਆਚਾਰਕ ਕੈਂਦਰ ਵਿਖੇ ਫੁੱਲਾਂ ਦੇ ਪੌਦੇ ਲਗਾਂਉਂਦੇ ਸੀਰ ਮੈਂਬਰ)

ਫਰੀਦਕੋਟ, 21 ਨਵੰਬਰ – ਪਿਛਲੇ ਪੰਦਰਾਂ ਸਾਲਾਂ ਤੋਂ ਆਲੇ ਦੁਆਲੇ ਨੂੰ ਸਾਫ ਸੁਥਰਾ ਤੇ ਹਰ ਭਰਾ ਬਣਾਉਣ ਲਈ ਵਾਤਾਵਰਨ ਬੱਚਿਆਂ ਤੇ ਪੰਛੀਆਂ ਲਈ ਨਿਰਸਵਾਰਥ ਕੋਸਿਸ਼ ਕਰ ਰਹੀ ਸੁਸਾਇਟੀ ਫਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼ (ਸੀਰ) ਵੱਲੋਂ ਵਾਤਾਵਰਣ ਲਈ ਕੀਤੀਆਂ ਜਾ ਨਿਰਸਵਾਰਥ ਕੋਸ਼ਿਸਾਂ ਨੂੰ ਅੱਗੇ ਤੋਰਦਿਆਂ ਕੋਟਕਪੂਰਾ ਰੋਡ ਤੇ ਸਥਿਤ ਰੈੱਡ ਕਰਾਸ ਵੱਲੋਂ ਚਲਾਏ ਜਾ ਰਹੇ ਸੱਭਿਆਚਾਰਕ ਕੇਂਦਰ ਨੂੰ ਗੁਲਦੌਂਦੀ ਦੇ ਫੁੱਲਾਂ ਨਾਲ ਮਹਿਕਾਏਗੀ । ਜਾਣਕਾਰੀ ਦਿੰਦਿਆ ਸੰਦੀਪ ਅਰੋੜਾ ਤੇ ਪਰਦੀਪ ਚਮਕ ਨੇ ਦੱਸਿਆ ਕਿ ਸੱਭਿਆਚਾਰਕ ਕੇਂਦਰ ਵਿਖੇ ਸ਼ਹਿਰ ਦੇ ਲੋਕ ਸ਼ਾਮ ਨੂੰ ਸੈਰ ਕਰਨ ਆਉਂਦੇ ਹਨ। ਇਸ ਜਗ੍ਹਾਂ ਤੇ ਕਿਆਰੀਆ ਬਣਾ ਕੇ ਮੌਸਮੀ ਫੁੱਲ ਲਗਾਉਣ ਦਾ ਸੀਰ ਸੁਸਾਇਟੀ ਵੱਲੋਂ ਪ੍ਰੋਗਰਾਮ ਉਲਕਿਆ ਗਿਆ ਜਿਸ ਦੌਰਾਨ ਸਵੇਰੇ 6 ਵਜੇ ਤੋਂ 9 ਵਜੇ ਤੱਕ ਫੁੱਟ ਪਾਥ ਦੇ ਨਾਲ ਗੁਲਦੋਂਦੀ ਦੇ 95 ਪੌਦੇ ਲਗਾਏ ਗਏ । ਇਹ ਪੌਦੇ ਅਧਿਆਪਕ ਬਲਜੀਤ ਸਿੰਘ ਮੰਪੀ ਨੇ ਨਾਨਕਸਰ ਦੇ ਸਰਕਾਰੀ ਸਕੂਲ ਵਿਖੇ ਖੁਦ ਤਿਆਰ ਕੀਤੇ ਸਨ ਜੋ ਅੱਜ ਸੱਭਿਆਚਾਰਕ ਕੇਂਦਰ ਵਿਖੇ ਲਗਾ ਦਿੱਤੇ ਗਏ । ਰੈੱਡ ਕਰਾਸ ਸੁਸਾਇਟੀ ਫਰੀਦਕੋਟ ਵੱਲੋਂ ਸੱਭਿਆਚਾਰਕ ਕੇਂਦਰ ਨੂੰ ਨਵਨਵਿਆਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਕਾਫੀ ਕੰਮ ਹੋ ਚੁੱਕਾ ਹੈ । ਰੈੱਡ ਕਰਾਸ ਦੇ ਸੈਕਟਰੀ ਸੁਭਾਸ਼ ਚੰਦਰ ਨੇ ਸੀਰ ਵੱਲੋਂ ਇੱਥੇ ਲਗਾਏ ਜਾ ਰਹੇ ਫੁੱਲਾਂ ਦੀ ਸਰਹਾਨਾ ਕੀਤੀ ।ਅਤੇ ਕਿਹਾ ਕਿ ਸਾਨੂੰ ਵਾਤਾਵਰਣ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ।

ਇਸ ਮੌਕੇ ਸੰਦੀਪ ਅਰੋੜਾ ਤੇ ਪਰਦੀਪ ਚਮਕ ਨੇ ਦੱਸਿਆ ਕਿ ਇੱਥੇ 500 ਸੋ ਦੇ ਲਗਭਗ ਫੁੱਲਾਂ ਦੇ ਪੌਦੇ ਲਗਾਏ ਜਾਣਗੇ ਜਿਸ ਦੇ ਪਹਿਲੇ ਪੜਾਅ ਅਧੀਨ ਅੱਜ 95 ਪੌਦੇ ਕਿਆਰੀਆ ਬਣਾਕੇ ਲਗਾ ਦਿੱਤੇ ਅਤੇ ਜਲਦੀ ਹੀ ਬਾਕੀ ਰਹਿੰਦੇ ਪੌਦੇ ਵਿਉਂਤ ਬੰਦੀ ਤੋਂ ਬਾਅਦ ਲਗਾ ਦਿੱਤੇ ਜਾਣਗੇ । ਇਸ ਮੌਕੇ ਮਾਸਟਰ ਗੁਰਮੇਲ ਸਿੰਘ, ਮਾਨ ਸਿੰਘ, ਸ਼ਲਿੰਦਰ ਸਿੰਘ, ਰਮਨਦੀਪ ਸਿੰਘ,ਬਲਵਿੰਦਰ ਸਿੰਘ ਬਾਸੀ, ਕੁਲਵਿੰਦਰ ਸਿੰਘ, ਗੋਪੀਸ਼ ਸ਼ਰਮਾਂ, ਅਰਸ਼ਦੀਪ ਸਿੰਘ, ਵਿਪਾਸ਼ ਅਰੋੜਾ, ਕ੍ਰਿਸ਼ਨ ਸ਼ਰਮਾਂ, ਭੁਵੇਸ਼ ਕੁਮਾਰ ਜੇਈ, ਕਿੱਕੀ ਵਿਰਦੀ, ਸੁਰਿੰਦਰ ਪੁਰੀ, ਵਿਕਾਸ਼ ਅਰੋੜਾ, ਪਰਦੀਪ ਸ਼ਰਮਾਂ, ਜਤਿਨ ਅਰੋੜਾ, ਜਗਜੀਤ ਸਿੰਘ, ਸੁਭਾਸ਼ ਚੰਦਰ, ਮਾਲੀ ਚੰਦਰ ਮੋਹਨ, ਗਗਨਦੀਪ ਸਿੰਘ ਮਠਾੜੂ, ਹਰਪ੍ਰੀਤ ਸਿੰਘ ਪੁਰਬਾ, ਅਸੀਸ਼ ਵਧਵਾ, ਸਾਹਿਲ ਸੇਠੀ, ਗੁਰਮੀਤ ਸਿੰਘ ਸੰਧੂ, ਸੰਦੀਪ ਵਾਟਸ ਆਦਿ ਸੀਰ ਮੈਂਬਰ ਹਾਜਿਰ ਸਨ ।