• ਨਰੋਬੀ (ਕੀਨੀਆ) ਦੇ ਨੈਸ਼ਨਲ ਪਾਰਕ ਵਿਖੇ ਆਯੋਜਿਤ ਹੋਇਆਂ
  • 2017-18 ਦਾ ਸੇਵਾ ਐਵਾਰਡ ਜਸਦੀਪ ਸਿੰਘ ਜੱਸੀ ਮੈਰੀਲੈਂਡ ਨੂੰ ਮਿਲਿਆ
  • ਵੱਖ-ਵੱਖ ਖੇਤਰਾਂ ਵਿੱਚ 13 ਸਿੱਖਾਂ ਨੂੰ ਸੇਵਾ ਐਵਾਰਡ ਦਿੱਤੇ ਗਏ


image1 (1)

ਨਿਊਯਾਰਕ, 1 ਨਵੰਬਰ  —ਅਫਰੀਕਾ ਮਹਾਂਦੀਪ ਦੇ ਉੱਤਮ ਦੇਸ਼ ਕੀਨੀਆ ਦੇ ਸ਼ਹਿਰ ਨੈਰੋਬੀ ਵਿੱਚ ਨੋਵਾਂ ਸਿੱਖ ਐਵਾਰਡ ਸਮਾਗਮ ਅਯੋਜਿਤ ਕੀਤਾ ਗਿਆ। ਜੋ ਨੈਰੋਬੀ ਦੇ ਰਾਸ਼ਟਰੀ ਜੰਗਲੀ ਜੀਵ ਪਾਰਕ ਦੇ ਬਿਲਕੁਲ ਕੇਂਦਰ ਵਿੱਚ ਹਾਲ ਦੇ ਰੂਪ ਵਿੱਚ ਸਜਾਏ ਪੰਡਾਲ ਵਿੱਚ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਕੀਨੀਆ ਦੇ ਉੱਪ-ਰਾਸ਼ਟਰਪਤੀ ਵਿਲੀਅਮ ਮੁਬਾਸਾ ਸਨ। ਜਿਨ੍ਹਾਂ ਵਲੋਂ ਪਾਰਕ ਦੇ ਪੂਰੇ ਰਸਤੇ ਅਤੇ ਸਮਾਗਮ ਵਾਲੀ ਥਾਂ ਨੂੰ ਮਿਲਟਰੀ ਛਾਉਣੀ ਵਿੱਚ ਬਦਲਿਆ ਹੋਇਆ ਸੀ। ਜਿੱਥੇ ਜੰਗਲੀ ਜੀਵਾਂ ਦਾ ਨਜ਼ਾਰਾ ਵੇਖਣ ਨੂੰ ਮਿਲਿਆ । ਜੰਗਲੀ ਜੀਵ ਜ਼ਿਰਾਫ, ਜੈਬਰਾ, ਸ਼ੇਰ, ਹਾਥੀ, ਚੀਤੇ, ਹਿਰਨ, ਸ਼ੁਤਰਮੁਰਗ ਅਤੇ ਮਗਰਮੱਛਾਂ ਨੂੰ ਨੇੜੇ ਤੋਂ ਵੇਖਣ ਦਾ ਨਜ਼ਾਰਾ ਅਥਾਹ ਸ਼ਲਾਘਾਯੋਗ ਰਿਹਾ। ਜੋ ਜ਼ਿੰਦਗੀ ਦੀ ਯਾਦਗਰ ਸਾਬਤ ਹੋਇਆ ਹੈ।

image3

ਅਵਾਰਡ ਸਮਾਗਮ ਦੀ ਸ਼ੁਰੂਆਤ ਸਿੱਖ ਬੱਚਿਆਂ ਨੇ ਮੂਲ ਮੰਤਰ ਅਤੇ ਸ਼ਬਦ ਨੂੰ ਸੁਹੇਲੀ ਭਾਸ਼ਾ ਵਿੱਚ ਪੜ੍ਹਿਆ ਅਤੇ ਅਕਾਲ ਪੁਰਖ ਜੀ ਦੀਆ ਸ਼ੁਭ ਇੱਛਾਵਾਂ ਲੈਣ ਉਪਰੰਤ ਅਵਾਰਡ ਦੀ ਕਾਰਵਾਈ ਨੂੰ ਅੱਗੇ ਤੋਰਿਆ ਗਿਆ। ਸਿੱਖ ਐਵਾਰਡ ਦੇ ਫਾਊਂਡਰ ਚੇਅਰਮੈਨ ਨਵਦੀਪ ਸਿੰਘ ਨੇ ਆਏ ਮਹਿਮਾਨਾਂ ਤੇ ਮੁੱਖ ਮਹਿਮਾਨ ਉੱਪ ਰਾਸ਼ਟਰਪਤੀ ਵਿਲੀਅਮ ਮੁਬਾਸਾ ਨੂੰ ਜੀ ਆਇਆਂ ਕਿਹਾ। ਸਟੇਜ ਦੀ ਡਿਊਟੀ ਮਿਸ ਜੂਲੀਆ ਨੇ ਬਾਖੂਬ ਨਿਭਾਈ ਅਤੇ ਸਿੱਖਾਂ ਦੀ ਨਰੋਬੀ (ਕੀਨੀਆ) ਪ੍ਰਤੀ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਜਿਸ ਦਾ ਤਾੜੀਆਂ ਨਾਲ ਸਵਾਗਤ ਕੀਤਾ ਗਿਆ।

image2

ਭਾਈ ਮਹਿੰਦਰ ਸਿੰਘ ਜੋ ਸਿੱਖ ਐਵਾਰਡ ਦੇ ਛੁਪੇ ਨਾਇਕ ਹਨ ।ਉਨ੍ਹਾਂ ਵਿਸ਼ੇਸ ਭਾਸ਼ਨ ਪੜਿਆ । ਉਂਨਾਂ ਕਿਹਾ ਮਾਨਵਤਾ ਦੀ ਭਲਾਈ ਲਈ ,ਸ਼ਾਂਤੀ ਨੂੰ ਪਰਫੂਲਤ ਕਰਨਾ ਹੀ ਇੱਕੋ ਇੱਕ ਹੱਲ ਹੈ । ਜੋ ਮਾਨਵਤਾ ਨੂੰ ਜੋੜ ਸਕਦਾ ਹੈ ਅਤੇ ਆਪਸੀ ਪਿਆਰ ਨੂੰ ਵਧਾ ਸਕਦਾ ਹੈ। ਉਨ੍ਹਾਂ ਕਿਹਾ ਅਸੀਂ ਦਿਮਾਗ ਦੀ ਗੱਲ ਸੁਣਦੇ ਹਾਂ ਜਿਸ ਕਰਕੇ ਗਲਤੀਆਂ ਨੂੰ ਅੰਜ਼ਾਮ ਦਿੰਦੇ ਹਾਂ। ਜੇਕਰ ਦਿਲ ਦੀ ਸੁਣੀਏ ਤਾਂ ਗਲਤੀਆਂ ਤੋਂ ਮੁਕਤ ਹੋ ਸਕਦੇ ਹਾਂ। ਉਨ੍ਹਾਂ ਕਿਹਾ ਸਿੱਖ ਅਜਿਹੀ ਕੌਮ ਹੈ ਜੋ ਸੇਵਾ, ਸ਼ਕਤੀ ਤੇ ਮਾਨਵਤਾ ਦੀ ਪੁਜਾਰੀ ਹੈ । ਜਿਸ ਕਰਕੇ ਦੁਨੀਆਂ ਤੇ ਇਸਦਾ ਖ਼ਾਸ ਨਾਮ ਹੈ। ਉਨ੍ਹਾਂ ਕਿਹਾ ਅੱਜ ਦਾ ਅਵਾਰਡ -ਸਮਾਗਮ , ਮਾਨਵਤਾ ਦੀ ਉਪਾਸਨਾ ਹੈ ।ਜੋ ਨੌਜਵਾਨਾਂ ਨੂੰ ਸੇਧ ਦੇਣ ਦਾ ਪ੍ਰਤੀਕ ਬਣਿਆ ਹੈ।

ਅਵਾਰਡ ਸਮਾਗਮ ਵਿੱਚ 13 ਸਖਸ਼ੀਅਤਾਂ ਨੂੰ ਐਵਾਰਡ ਉਨਾ ਵੱਖ-ਵੱਖ ਖੇਤਰਾਂ ਵਿੱਚ ਦਿੱਤੇ । ਜੋ ਵਧੀਆ ਕਾਰਗੁਜ਼ਾਰੀ ਤੇ ਪ੍ਰੇਰਨਾ ਸ੍ਰੋਤ ਨਿਭਾਈ ਜਿਮੇਵਾਰੀ ਸਦਕਾ ਗਲੋਬਲ ਪੱਧਰ ਤੇ ਦਿੱਤੇ ਗਏ। ਜਿਨ੍ਹਾਂ ਵਿੱਚ ਸਭ ਤੋਂ ਉੱਤਮ ਅਤੇ ਨਾਮਵਰ ਸਖਸ਼ੀਅਤ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਊਨਿਟੀ ਮੈਰੀਲੈਂਡ ਅਮਰੀਕਾ ਨੂੰ ਸੇਵਾ ਅਵਾਰਡ ਵਜੋਂ ਗਿਆ।

image4

ਜਸਦੀਪ ਸਿੰਘ ਜੱਸੀ ਨੇ ਸੇਵਾ ਐਵਾਰਡ ਲੈਣ ਉਪਰੰਤ ਹਾਜ਼ਰੀਨ ਨੂੰ ਦੱਸਿਆ ਕਿ ਇਹ ਦਸਮੇਸ਼ ਪਿਤਾ ਵਲੋਂ ਦਿੱਤੇ ਤਾਜ ਤੇ ਮਾਨਵਤਾ ਦੀ ਸੇਵਾ ਸਦਕਾ ਦਿੱਤਾ ਗਿਆ ਹੈ।ਦਸਤਾਰ ਜੋ ਦੁਨੀਆਂ ਵਿੱਚ ਸਾਨੂੰ ਵੱਖਰੀ ਪਹਿਚਾਣ ਉਪਲਬਧ ਕਰਵਾਉਂਦੀ ਹੈ। ਉਨ੍ਹਾਂ ਕਿਹਾ ਇਹ ਐਵਾਰਡ ਨੌਜਵਾਨ ਪੀੜ੍ਹੀ ਲਈ ਰਾਹ ਦਸੇਰਾ ਬਣੇਗਾ ਅਤੇ ਸੇਵਾ-ਭਾਵਨਾ ਨੂੰ ਪ੍ਰਫੁੱਲਤ ਕਰੇਗਾ। ਬਾਕੀ ਐਵਾਰਡਾਂ ਵਿੱਚ ਚੈਰਟੀ ਖੇਤਰ ਵਿੱਚ ਸਿੱਖ ਇਨ ਵੋਮੈਨ ਸੁਸਾਇਟੀ ਕੀਨੀਆ ਦੀ ਸੰਸਥਾ ਨੂੰ ਦਿੱਤਾ ,ਸਿੱਖਿਆ ਦੇ ਖੇਤਰਾਂ ਵਿੱਚ ਹਰਪ੍ਰੀਤ ਸਿੰਘ ਨਿਊਯਾਰਕ, ਸਿੱਖ ਇਨ ਮੰਨੋਰਜਨ ਐਵਾਰਡ ਸਤਪਾਲ ਪ੍ਰਕਾਸ਼ ਸਭਰਵਾਲ ਭਾਰਤ, ਸਿੱਖ ਇਨ-ਮੀਡੀਆ ਅਮਨਦੀਪ ਸਿੰਘ ਗਿੱਲ ਯੂ. ਕੇ., ਸਿੱਖ ਇਨ ਸਪੋਰਟਸ ਜਸਪ੍ਰੀਤ ਸਿੰਘ ਕੀਨੀਆ, ਸੇਵਾ ਐਵਾਰਡ ਜਸਦੀਪ ਸਿੰਘ ਜੱਸੀ ਅਮਰੀਕਾ, ਲੋਕ ਹਰਮਨਤਾ ਐਵਾਰਡ ਅਮਨ ਸਿੰਘ ਗੁਲਾਟੀ ਭਾਰਤ, ਸਿੱਖ ਇਨ ਪ੍ਰੋਫੈਸ਼ਨ ਅਰਵਿੰਦਰ ਸਿੰਘ ਕੀਨੀਆ, ਸਿੱਖ ਇਨ ਬਿਜ਼ਨਸ ਹਰਚਰਨ ਸਿੰਘ ਰੰਨਾਉਦਾ ਭਾਰਤ, ਸਿੱਖ ਇਨ ਬਿਜ਼ਨਸ ਫਾਰ ਵੋਮੈਨ ਹਰਜਿੰਦਰ ਕੋਰ ਤਲਵਾਰ ਭਾਰਤ, ਸਿੱਖ ਇਨ ਬਿਜ਼ਨਸਮੈਨ ਚਰਨਜੀਤ ਸਿੰਘ ਹੇਅਰ ਕੀਨੀਆ, ਸਪੈਸ਼ਲ ਰੈਕਗੋਨੀਸ਼ਨ ਐਵਾਰਡ ਰਾਸ਼ਟਰਪਤੀ ਉਰੂ ਕੈਨਾਬਟਾ ਕੀਨੀਆ ਨੂੰ ਦਿੱਤਾ ਗਿਆ। ਜੋ ਉੱਪ ਰਾਸ਼ਟਰਪਤੀ ਵਿਲੀਅਮ ਨੇ ਪ੍ਰਾਪਤ ਕੀਤਾ। ਜੋ ਨਵਦੀਪ ਸਿੰਘ ਚੇਅਰਮੈਨ ਸਿੱਖ ਅਵਾਰਡ  ਦੀ ਅਗਵਾਈ ਵਿੱਚ ਕੀਨੀਆ ਦੇ ਵਫਦ  ਉਨ੍ਹਾਂ ਨੂੰ ਨਿੱਜੀ ਰੂਪ ਵਿੱਚ ਦਿੱਤਾ ।ਇਸ ਅਵਾਰਡ ਸਮਾਗਮ ਵਿੱਚ ਅਮਰੀਕਾ ਤੋਂ ਟਰੰਪ ਦੀ ਡਾਇਵਰਸਟੀ ਟੀਮ ਦੇ ਚੇਅਰਮੈਨ ਸਾਜਿਦ ਤਰਾਰ, ਬਲਜਿੰਦਰ ਸਿੰਘ ਸ਼ੰਮੀ ਕਮਿਸ਼ਨਰ ਮੈਰੀਲੈਡ ਸਟੇਟ ,ਡਾਕਟਰ ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਪ ਅਮਰੀਕਾ ਤੇ ਉੱਘੇ ਜਰਨਲਿਸਟ  ਇਸ ਅਵਾਰਡ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋ ਪਹੁੰਚੇ ਸਨ।ਸਿੱਖ ਲਾਈਫ ਟਾਈਮ ਅਵਾਰਡ ਹਿੰਦਪਾਲ ਸਿੰਘ ਜੱਬਲ ਕੀਨੀਆ ਨੂੰ ਦਿੱਤਾ ਗਿਆ।ਜਿਨ੍ਹਾਂ ਕੀਨੀਆ ਦੇ ਆਰਥਿਕ ਅਤੇ ਵਿਕਾਸ ਵਿੱਚ ਅਥਾਹ ਯੋਗਦਾਨ ਪਾਇਆ ਹੈ। ਉੱਪ ਰਾਸ਼ਟਰਪਤੀ ਵਿਲੀਅਮ ਨੇ ਕਿਹਾ ਕਿ ਸਿੱਖ ਕੀਨੀਆ ਦੇ ਅਤੁੱਟ ਅੰਗ ਹਨ। ਜੋ ਕਾਲੇ ਸਿੰਗੇ ਵਜੋਂ ਜਾਣੇ ਜਾਂਦੇ ਹਨ।ਇਨ੍ਹਾਂ ਬਗੈਰ ਇਹ ਮੁਲਕ ਤਰੱਕੀ ਨਹੀਂ ਕਰ ਸਕਦਾ। ਸਮੁੱਚੇ ਤੌਰ ਤੇ ਇਹ ਅਵਾਰਡ ਵੱਖਰੀ ਛਾਪ ਛੱਡ ਗਿਆ, ਜਿਸ ਨੂੰ ਕੀਨੀਆ ਦੇ ਵਸਨੀਕ ਸਦਾ ਯਾਦ ਰੱਖਣਗੇ।ਅਗਲੇ ਸਾਲ ਇਹ ਅਵਾਰਡ ਸਿੰਘਾਪੁਰ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।