14 hours ago
ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?
16 hours ago
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ 
18 hours ago
ਜਸ਼ਨ-ਏ-ਫੋਕ 19 ਨਵੰਬਰ ਨੂੰ
2 days ago
ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਦੀਵਾਲੀ ਸੈਨੇਟਰ ਕਾਂਗਰਸਮੈਨ ਅਤੇ ਅੰਬੈਸਡਰ ਨੇ ਮਿਲਕੇ ਮਨਾਈ
2 days ago
ਸਰਕਾਰ ਪੱਤਰਕਾਰਾਂ ਤੇ ਮੀਡੀਆਂ ਅਦਾਰਿਆਂ ‘ਤੇ ਗੈਰ ਲੋਕਤੰਤਰੀ ਦਬਾਅ ਬਣਾ ਕੇ ਚੁੱਪ ਕਰਵਾਉਣ ‘ਚ ਲੱਗੀ: ਡਾ. ਗਰਗ
2 days ago
ਕੌਮੀ ਜੰਗੇ ਆਜ਼ਾਦੀ ਦੇ ਪਰਵਾਨਿਆਂ ਦੀ ਪੰਜਾਬ-ਮਰਾਠਾ ਸਾਂਝ ਨੂੰ ਪਛਾਣੋ – ਗੁਰਭਜਨ ਗਿੱਲ
2 days ago
ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ
3 days ago
ePaper November 2018
3 days ago
ਲਾਲਚ ਬੁਰੀ ਬਲਾ: ਪਹਿਲਾਂ ਟੈਕਸ ਅੰਦਰ ਹੁਣ ਆਪ ਅੰਦਰ
3 days ago
ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫਜ਼ਲ ਸਾਹਿਰ ਰੂ ਬ ਰੂ

IMG-20181101-WA0013

ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵੱਲੋਂ ਕਾਰਲ ਮਾਰਕਸ ਦੀ 200 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ 31 ਅਕਤੂਬਰ ਦੀ ਸ਼ਾਮ ਨੂੰ ਵਿਸ਼ਾਲ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਕਵੀ ਗੁਰਭਜਨ ਗਿੱਲ, ਇਨਕਲਾਬੀ ਕਵੀ ਦਰਸ਼ਨ ਖਟਕੜ, ਪ੍ਰੋ: ਸੁਰਜੀਤ ਜੱਜ ਤੇ ਡਾ: ਪਰਮਿੰਦਰ ਸਿੰਘ ਸਾਬਕਾ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀ: ਅੰਮ੍ਰਿਤਸਰ ਤੇ ਦੇਸ਼ ਭਗਤ ਯਾਦਗਾਰ ਹਾਲ ਦੇ ਮੀਤ ਸਕੱਤਰ ਤੇ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।

ਮੰਚ ਸੰਚਾਲਨ ਕਵੀ ਦਰਬਾਰ ਦੇ ਕਨਵੀਨਰ ਤੇ ਪ੍ਰਸਿੱਧ ਲੇਖਕ ਹਰਵਿੰਦਰ ਭੰਡਾਲ ਨੇ ਕੀਤਾ।

ਇਸ ਮੌਕੇ ਦੇਸ ਰਾਜ ਕਾਲੀ ਦੀ ਪਾਸ਼ ਤੇ ਲਾਲ ਸਿੰਘ ਦਿਲ ਬਾਰੇ ਲਿਖੀ ਪੁਸਤਕ ਅਸੀਂ ਸਾਰੇ ਯੁੱਧ ਸਾਥੀ ਹਾਂ,ਦੇਵੀ ਪ੍ਰਸ਼ਾਦ ਚਟੋਪਾਧਿਆਏ ਦੀ  ਹਰਚਰਨ ਸਿੰਘ ਚਹਿਲ ਵੱਲੋਂ ਅਨੁਵਾਦਿਤ ਪੁਸਤਕ ਭਾਰਤੀ ਫ਼ਲਸਫ਼ਾ ਉਸਾਰੂ ਕੀ-ਭਟਕਾਊ ਕੀ, ਸੁਰਿੰਦਰ ਕੁਮਾਰੀ ਕੋਛੜ ਵੱਲੋਂ ਸੰਪਾਦਿਤ ਪੁਸਤਕ ਕਾਮਰੇਡ ਗੰਧਰਵ ਸੈਨ ਕੋਛੜ ਸ਼ਖਸੀਅਤ ਤੇ ਸ਼ਰਧਾਂਜਲੀ,ਡਾ: ਮਿਹਰ ਮਾਣਕ ਦੇ ਗੀਤਾਂ ਦੀ ਕਿਤਾਬ ਸਿਦਕ ਸਲਾਮਤ,ਸੰਦੀਪ ਕੁਮਾਰ ਦਰਦੀ ਦੀ ਪੁਸਤਕ ਧਰਮਾਂ, ਮਿੱਥਾਂ ਤੇ ਜ਼ਾਤਾਂ ‘ਚ ਜਕੜਿਆ ਮਨੁੱਖ,ਪ੍ਰਮੁੱਖ ਪੰਜਾਬੀ ਕਵੀ ਫ਼ਤਹਿਜੀਤ ਦੇ ਕਾਵਿ ਸੰਗ੍ਰਹਿ ਰੇਸ਼ਮੀ ਧਾਗੇ,ਡਾ. ਸ ਤਰਸੇਮ,ਮਦਨ ਵੀਰਾ ਤੇ ਹੇਮ ਕਿਰਨ ਵੱਲੋਂ ਸੰਪਾਦਿਤ ਪੁਸਤਕ ਜੋਗਿੰਦਰ ਬਾਹਰਲਾ ਰਚਨਾਵਲੀ,2017 ਦੇ ਰੂਸੀ ਇਨਕਲਾਬ ਨੂੰ ਸਮਰਪਿਤ ਪ੍ਰੋਗਰੈਸਿਵ ਪੀਪਲ ਫਾਉਂਡੇਸ਼ਨ ਆਫ਼ ਐਡਮਿੰਟਨ ਦੀ ਪ੍ਰਕਾਸ਼ਿਤ ਡਾ. ਪ੍ਰਿਥਵੀ ਰਾਜ ਕਾਲੀਆ ਦੀ ਸੰਪਾਦਿਤ ਪੁਸਤਕ ਪਹਿਲਾ ਸਮਾਜਵਾਦੀ ਇਨਕਲਾਬ(ਅਨੁਵਾਦਕ ਸੁਖਜਿੰਦਰ ਫੀਰੋਜ਼ਪੁਰ),ਨਰਿੰਦਰ ਕੌਰ ਭੱਚੂ ਦੇ ਕਹਾਣੀ ਸੰਗ੍ਰਹਿ ਨਿੰਮ ਦਾ ਦਰਖ਼ਤ, ਹਰਮੇਸ਼ ਮਾਲੜੀ ਦੇ ਕਹਾਣੀ ਸੰਗ੍ਰਹਿ ਪੈਂਤੀ ਹਾੜ੍ਹ ਤੋਂ ਇਲਾਵਾ ਇੱਕ ਤ੍ਰੈਮਾਸਿਕ ਸਾਹਿੱਤਕ ਮੈਗਜ਼ੀਨ ਮੇਲਾ ਨੂੰ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਨ ਕੀਤਾ ਗਿਆ।

ਕਵੀ ਦਰਬਾਰ ਵਿੱਚ ਕੈਨੇਡਾ ਦੇ ਵਾਸੀ ਕਵੀ ਕੁਲਵਿੰਦਰ ਖ਼ਹਿਰਾ(ਟੋਰੰਟੋ) ਦਰਸ਼ਨ ਖਟਕੜ, ਮਨਜਿੰਦਰ ਕਮਲ,ਮਦਨ ਵੀਰਾ,ਸੁਰਜੀਤ ਜੱਜ, ਗੁਰਭਜਨ ਗਿੱਲ, ਹਰਵਿੰਦਰ ਭੰਡਾਲ,ਤ੍ਰੈਲੋਚਨ ਲੋਚੀ, ਸ਼ਬਦੀਸ਼,ਤਰਸੇਮ ਨੂਰ,ਮਨਜਿੰਦਰ ਧਨੋਆ, ਮੱਖਣ ਕੋਹਾੜ,ਹਰਮੀਤ ਵਿਦਿਆਰਥੀ,ਡਾ: ਜਗਵਿੰਦਰ ਜੋਧਾ,ਕੁਲਵਿੰਦਰ ਕੁੱਲਾ, ਪ੍ਰੋ. ਮਨਦੀਪ ਔਲਖ, ਜਸਦੇਵ ਲਲਤੋਂ, ਡਾ: ਸ਼ਮਸ਼ੇਰ ਮੋਹੀ,ਅਨਿਲ ਆਦਮ ਨੇ ਚੋਣਵੀਆਂ ਕਵਿਤਾਵਾਂ ਸੁਣਾਈਆਂ।

ਡਾ: ਪ੍ਰਮਿੰਦਰ ਸਿੰਘ ਮੀਤ ਸਕੱਤਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਨੇ ਧੰਨਵਾਦ ਦੇ ਸ਼ਬਦ ਕਹੇ।
(ਗੁਰਭਿੰਦਰ  ਗੁਰੀ)