ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਵਿਸ਼ੇਸ਼ ਤੌਰ ‘ਤੇ ਨਿਊਜ਼ੀਲੈਂਡ ਪੁਹੰਚੇ ਪ੍ਰਸਿੱਧ ਕਮੇਂਟੇਟਰ ਮੱਖਣ ਅਲੀ ਦਾ ਸਨਮਾਨ

NZ PIC 4 Nov-1

ਆਕਲੈਂਡ 4 ਨਵੰਬਰ -ਕਹਿੰਦੇ ਨੇ ਬਾਹਰਲੇ ਮੁਲਕਾਂ ਵਾਲੇ ਰਸਮੀ ਗਲਬਾਤ ਦੌਰਾਨ ਦੋ ਗੱਲਾਂ ਨਹੀਂ ਭੁੱਲਦੇ ਪਹਿਲੀ ਗੱਲ ਧੰਨਵਾਦ ਅਤੇ ਦੂਜੀ ਗੱਲ ਸੌਰੀ। ਸੋ ਜੇਕਰ ਤੁਹਾਡੇ ਲਈ ਕੋਈ ਨਿਕਾ ਜਿਹਾ ਵੀ ਕਾਰਜ ਕਰਦਾ ਹੈ ਜਾਂ ਟਾਈਮ ਕੱਢਦਾ ਹੈ ਤਾਂ ਉਸਦਾ ਧੰਨਵਾਦ ਕਰਨਾ ਜ਼ਰੂਰ ਬਣਦਾ ਹੈ ਤਾਂ ਕਿ ਅੱਗੇ ਵਾਸਤੇ ਤੁਹਾਡੀ ਸਾਂਝ ਬਣੀ ਰਹੇ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸੱਦੇ ਉਤੇ ਪ੍ਰਸਿੱਧ ਕੁਮੇਂਟੇਟਰ ਮੱਖਣ ਅਲੀ ਦੋ ਕੁ ਹਫਤੇ ਪਹਿਲਾਂ ਇਥੇ ਹੋਏ ਦੋ ਖੇਡ ਟੂਰਨਾਮੈਂਟਾਂ (21 ਅਤੇ 28 ਅਕਤੂਬਰ) ਦੇ ਲਈ ਵਿਸ਼ੇਸ਼ ਸੱਦੇ ਉਤੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਇਨ੍ਹਾਂ ਖੇਡ ਮੇਲਿਆਂ ਨੂੰ ਕੁਮੈਂਟਰੀ ਨਾਲ  ਹੋਰ ਰੌਚਿਕ ਬਣਾ ਦਿੱਤਾ ਸੀ। ਅੱਜ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੰਦਿਆ ਜਿੱਥੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਉਥੇ ਉਨ੍ਹਾਂ ਦਾ ਹੋਰ ਮਾਨ-ਸਨਮਾਨ ਦੇ ਕੇ ਕੰਨ ਵਿਚ ਇਹ ਵੀ ਕਹਿ ਦਿੱਤਾ ਕਿ ”ਧੰਨਵਾਦ ਮੱਖਣ ਅਲੀ ਜੀ, ਫਿਰ ਵੀ ਆਉਂਦੇ ਰਹਿਣਾ।” ਰਸਮੀ  ਸ਼ੁਰੂਆਤ ਸ. ਵਰਿੰਦਰ ਸਿੰਘ ਬਰੇਲੀ ਨੇ ਸਭ ਨੂੰ ਜੀ ਆਇਆਂ ਕਹਿ ਕੇ ਕੀਤੀ ਅਤੇ ਕਿਹਾ ਕਿ ਮੱਖਣ ਅਲੀ ਲੰਬੇ ਸਮੇਂ ਤੋਂ ਦੇਸ਼-ਵਿਦੇਸ਼ ਕਬੱਡੀ ਦੀ ਕੁਮੈਂਟੇਟਰੀ ਦੀਆਂ ਸੇਵਾਵਾਂ  ਦੇ ਰਹੇ ਹਨ ਅਤੇ ਉਨ੍ਹਾਂ ਨੂੰ ਲਗਪਗ ਸਾਰੇ ਹੀ ਦੇਸ਼ਾਂ ਦੇ ਕਬੱਡੀ ਖਿਡਾਰੀਆਂ ਦੇ ਨਾਂਅ ਤੱਕ ਯਾਦ ਹਨ। ਨਿਊਜ਼ੀਲੈਂਡ ਉਨ੍ਹਾਂ ਦੇ ਲਈ ਇਕ ਤਰ੍ਹਾਂ ਨਾਲ ਘਰ ਵਾਂਗ ਹੈ ਅਤੇ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਆਉਂਦੇ ਰਹਿਣ ਅਤੇ ਉਹ ਸਹਿਯੋਗ ਦਿੰਦੇ ਰਹਿਣਗੇ। ਇਸ ਤੋਂ ਬਾਅਦ ਮਾਲਵਾ ਕਲੱਬ ਤੋਂ ਜੱਗੀ ਰਾਮੂਵਾਲੀਆ ਨੇ ਵੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਮੱਖਣ ਅਲੀ ਦੇ ਆਉਣ ਨਾਲ ਮਾਲਵਾ ਖੇਡ ਮੇਲਾ ਇਕ ਯਾਦਗਾਰੀ ਮੇਲਾ ਬਣ ਗਿਆ ਹੈ, ਸਾਰਿਆਂ ਨੇ ਕੁਮੈਂਟਰੀ ਦਾ ਖੂਬ ਅਨੰਦ ਮਾਣਿਆ ਤੇ ਸਾਊਂਡ ਸਿਸਟਮ ਵੀ ਖੁਸ਼ ਹੋ ਗਿਆ। ਸ. ਹਰਪ੍ਰੀਤ ਸਿੰਘ ਗਿੱਲ ਨੇ ਵੀ ਫੈਡਰੇਸ਼ਨ ਦੇ ਸੱਦੇ ਨੂੰ ਝੱਟ ਮੰਗਣੀ ਪੱਟ ਵਿਆਹ ਵਾਂਗ ਮਨਜ਼ੂਰ ਕਰਨ ਲਈ ਮੱਖਣ ਅਲੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਅਗਲੇ ਸੀਜਨ ਦੇ ਵਿਚ ਵੀ ਮੱਖਣ ਅਲੀ ਨੂੰ ਇਥੇ ਬੁਲਾ  ਕੇ ਖੁਸ਼ੀ ਮਹਿਸੂਸ ਕਰਨਗੇ। ਪ੍ਰਿਤਪਾਲ ਸਿੰਘ ਗਰੇਵਾਲ ਅਤੇ ਹਰਵੰਤ ਸਿੰਘ ਗਰੇਵਾਲ (ਆਟੋਲਾਈਨ ਮੈਨੁਰੇਵਾ) ਵੱਲੋਂ ਮੱਖਣ ਅਲੀ ਦਾ ਇਕ ਵਾਰ ਫਿਰ ਮਾਨ-ਸਨਮਾਨ ਕੀਤਾ ਗਿਆ।

ਕੌਣ-ਕੌਣ ਪਹੁੰਚਿਆ: ਇਕ ਰੈਸਟੋਰੈਂਟ ਦੇ ਵਿਚ ਹੋਏ ਇਸ ਸਮਾਗਮ ਵਿਚ ਕਬੱਡੀ ਫੈਡਰੇਸ਼ਨ ਦੇ ਅਹੁਦੇਦਾਰ ਜਿਨ੍ਹਾਂ ਵਿਚ ਸ. ਹਰਪ੍ਰੀਤ ਸਿੰਘ ਗਿੱਲ ਪ੍ਰਧਾਨ, ਜੱਸਾ ਬੋਲੀਨਾ ਉਪ ਪ੍ਰਧਾਨ, ਸ. ਤੀਰਥ ਸਿੰਘ ਅਟਵਾਲ ਜਨਰਲ ਸਕੱਤਰ ਤੇ ਅਵਤਾਰ ਸਿੰਘ ਤਾਰੀ ਤੋਂ ਇਲਾਵਾ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ, ਪੰਜਾਬ ਕੇਸਰੀ ਕਲੱਬ, ਬੇਅ ਆਫ ਪਲੈਂਟੀ ਟੌਰੰਗਾ, ਚੜ੍ਹਦੀ ਕਲਾ ਸਪੋਰਟਸ ਕਲੱਬ ਪਾਪਾਮੋਆ, ਪੰਜਾਬ ਸਪੋਰਟਸ ਕਲੱਬ ਹੇਸਟਿੰਗਜ਼, ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਸ਼ਹੀਦ ਭਗਤ ਸਿੰਘ ਕੱਲਬ ਤੋਂ ਵੀ ਮੈਂਬਰ  ਹਾਜ਼ਿਰ ਸਨ। ਖੇਡ ਪ੍ਰੋਮੋਟਰਾਂ ਵਿਚ ਸ਼ਾਮਿਲ ਸਨ ਰਾਜਾ ਬੁੱਟਰ, ਮੰਗਾ ਭੰਡਾਲ, ਪਿੰਦੂ ਵਿਰਕ, ਪਾਲ ਰਣੀਆ, ਗੈਰੀ ਬਰਾੜ, ਮਨਜੀਤ ਬੱਲ੍ਹਾ, ਅੰਗਰੇਜ ਸਿੱਧੂ, ਦੇਬਾ ਮਾਨ, ਨਿਊਜ਼ੀਲੈਂਡ ਕਾਂਗਰਸ ਤੋਂ ਹਰਮਿੰਦਰ ਚੀਮਾ, ਬਲਿਹਾਰ ਮਾਹਲ, ਇੰਦਰਜੀਤ ਕਾਲਕਟ, ਮਨਿੰਦਰਾ ਕ੍ਰਿਸ਼ਨਾ, ਦਾਰੀ ਢਿੱਲੋਂ, ਸੁੱਖ ਹੁੰਦਲ, ਬਾਜ ਜੈਤੇਵਾਲੀ, ਕਾਕੂ ਭੇਖਾ, ਏਕਜੋਤ ਤੱਖਰ, ਪਰਮਿੰਦਰ ਕਾਹਲੋਂ, ਦਲਬੀਰ ਲਸਾੜਾ, ਦਲਜੀਤ ਸਿੱਧੂ, ਗੁਰਵਿੰਦਰ ਔਲਖ, ਛਿੰਦਾ ਰਾਮਰਾਏਪੁਰ, ਟੀਟੂ ਮਾਣਕੂ, ਹਰਪ੍ਰੀਤ ਕੰਗ, ਦਾਰਾ ਸਿੰਘ ਰਣੀਆ, ਬੂਟਾ ਸਿੰਘ ਹੇਸਟਿੰਗਜ਼, ਹਰਜਿੰਦਰ ਸਿੰਘ ਮੰਗਾ ਪਾਪਾਮੋਆ, ਜਸਵਿੰਦਰ ਸੰਧੂ, ਰਵੀ ਝਮੱਟ, ਮਨਜੀਤ ਅਟਵਾਲ, ਇੰਦਰਜੀਤ ਟੂਆਕਾਊ,  ਅਤੇ ਰਣਜੀਤ ਰਾਏ ਸ਼ਾਮਿਲ ਸਨ।