ਲੈਰੀ ਹੋਗਨ ਨੇ ਮੈਰੀਲੈਂਡ ਗਵਰਨਰ ਦੀ ਸੀਟ ਦੂਜੀ ਵਾਰ ਜਿੱਤੀ

ਪੰਜਾਬੀ ਭਾਈਚਾਰੇ ਨੇ ਭੰਗੜੇ ਪਾ ਤੇ ਆਤਿਸ਼ਬਾਜ਼ੀਆਂ ਚਲਾ ਕੇ ਮਨਾਏ ਜਿੱਤ ਦੇ ਜਸ਼ਨ

image1
ਮੈਰੀਲੈਂਡ, 8 ਨਵੰਬਰ – ਬੀਤੇ ਦਿਨ ਮੈਰੀਲੈਂਡ ਗਵਰਨਰ ਲੈਰੀ ਹੋਗਨ ਨੇ ਜਿੱਤ ਉਪਰੰਤ ਭਾਰੀ ਇਕੱਠ ਨੂੰ ਸੰਬੋਧਨ ਕਰਕੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਮੈਰੀਲੈਂਡ ਵੋਟਰਾਂ ਦਾ ਧੰਨਵਾਦ ਕਰਦਾ ਹਾਂ।ਜਿਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਗਵਰਨਰ  ਨੂੰ ਦੂਜੀ ਵਾਰ ਜਿਤਾ ਕੇ 50 ਸਾਲਾ ਪੁਰਾਣਾ ਇਤਿਹਾਸ ਮੁੜ ਮੈਰੀਲੈਡ ਵਿੱਚ ਦੁਹਰਾ ਦਿੱਤਾ ਹੈ।
ਲੈਰੀ ਹੋਗਨ ਨੇ ਕਿਹਾ ਕਿ ਇਹ ਮੇਰੀ ਜਿੱਤ ਨਹੀਂ ਹੈ, ਇਹ ਜਿੱਤ ਉਨ੍ਹਾਂ ਕੰਮਾਂ ਦੀ ਹੈ ਜਿਨ੍ਹਾਂ ਨੂੰ ਮੈਰੀਲੈਂਡ ਵੋਟਰਾਂ ਨੇ ਪ੍ਰਵਾਨ ਕੀਤਾ ਹੈ। ਉਨ੍ਹਾਂ ਕਿਹਾ ਮੈਂ ਬੈਨ ਜੈਲਸ ਦੀ ਸਖਸ਼ੀਅਤ ਨੂੰ ਵੀ ਵਧਾਈ ਦਿੰਦਾ ਹਾਂ ਜਿਨ੍ਹਾਂ ਚੋਣ ਦੌਰਾਨ ਮੇਰੇ ਕੰਮਾਂ ਪ੍ਰਤੀ ਆਪਣਾ ਇਰਾਦਾ ਦਰਜ ਕੀਤਾ ਹੈ। ਲੈਰੀ ਹੋਗਨ ਨੇ ਲੈਫਟੀਨੈਂਟ ਗਵਰਨਰ, ਸਾਰੀ ਵਰਕਿੰਗ ਕਮੇਟੀ ਟੀਮ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਮੈਰੀਲੈਂਡ ਵਸਨੀਕਾਂ ਦਾ ਗਵਰਨਰ ਹਾਂ ਤੇ ਉਨ੍ਹਾਂ ਦੇ ਆਸ਼ੇ ਅਨੁਸਾਰ ਕੰਮ ਕਰਦਾ ਰਹਾਂਗਾ। ਉਨ੍ਹਾਂ ਕਿਹਾ ਅਮਰੀਕਾ ਦੀ ਹਿਸਟਰੀ ਵਿੱਚ ਇਹ ਦੂਜੀ ਵਾਰ ਹੋਇਆ ਹੈ ਕਿ ਰਿਬਪਲਿਕਨ ਗਵਰਨਰ ਨੂੰ ਚੁਣਿਆ ਹੈ। ਲੋਕ ਯਾਦ ਰੱਖਣਗੇ ਕਿ ਇਹ ਸਭ ਕੁਝ ਅਮਰੀਕਾ ਦੇ 248 ਸਾਲ ਦੇ ਇਤਹਾਸ ਵਿੱਚ ਇਸ ਕਰਕੇ ਹੋਇਆ ਹੈ ਕਿਉਂਕਿ ਲੋਕਾਂ ਦਾ ਪਿਆਰ ਤੇ ਮੇਰੇ ਕੰਮਾਂ ਤੇ ਮੋਹਰ ਲਾਈ ਹੈ।

image3

ਜਸਦੀਪ ਸਿੰਘ ਜੱਸੀ, ਸਾਜਿਦ ਤਰਾਰ ਅਤੇ ਸਟੀਵ ਮਕੈਡਮ ਡਾਇਰੈਕਟਰ ਕਮਿਉਨਿਟੀ ਅਫੇਅਰ ਨੇ ਲੈਰੀ ਹੋਗਨ ਨੂੰ ਵਧਾਈ ਦਿੱਤੀ ਅਤੇ ਜਿੱਤ ਦੇ ਜਸ਼ਨ ਵਿੱਚ ਆਪਣੀ ਹਾਜ਼ਰੀ ਜੁਟਾਈ। ਸਾਊਥ ਏਸ਼ੀਅਨ ਦੀ ਸਮੁੱਚੀ ਟੀਮ ਪੱਬਾਂ ਭਾਰ ਜਿੱਤ ਦੇ ਜਸ਼ਨ ਵਿੱਚ ਆਪਣੀ ਸ਼ਮੂਲੀਅਤ ਨੂੰ ਹਾਜ਼ਰੀਨ ਨਾਲ ਸਾਂਝਾ ਕਰਦੀ ਰਹੀ।

image5

ਜਿਸ ਵਿੱਚ ਪ੍ਰਿਤਪਾਲ ਸਿੰਘ ਲੱਕੀ, ਪਵਨ ਬੈਜਵਾੜਾ, ਡਾ. ਸੁਰਿੰਦਰ ਸਿੰਘ ਗਿੱਲ, ਮੋਹਨ ਗਰੋਵਰ, ਡਾ. ਅਰੁਣ ਭੰਡਾਰੀ, ਵੰਦਨਾ ਭੰਡਾਰੀ, ਅੰਜਨਾ ਬਰੋਦਰੀ, ਡਾ. ਕਾਰਤਿਕ ਡਿਸਾਈ ਅਤੇ ਡਾ. ਰਿਜਵੀ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਉਂਦੇ ਇਸ ਜਿੱਤ ਦੇ ਜਸ਼ਨ ਵਿੱਚ ਭਾਗੀਦਾਰ ਬਣੇ।ਸਾਰੀ ਟੀਮ ਨੇ ਲੈਰੀ ਹੋਗਨ ਨੂੰ ਢੇਰ ਸਾਰੀਆਂ ਵਧਾਈਆਂ ਦਿੱਤੀਆਂ ਤੇ ਮੁੜ ਮੈਰੀਲੈਂਡ ਸਟੇਟ ਨੂੰ ਹੋਰ ਬਿਹਤਰ ਬਣਾਉਣ ਦਾ ਜ਼ਿਕਰ ਕੀਤਾ ਤਾਂ ਜੋ ਅਮਰੀਕਾ ਵਿੱਚ ਇਹ ਸਟੇਟ ਸਰਵੋਾਮ ਸਟੇਟ ਵਜੋਂ ਅਪਨਾ ਨਾਮ ਦਰਜ ਕਰਵਾ ਸਕੇ।