1 week ago
ਜਾਣੇ-ਅਨਜਾਣੇ ‘ਚ ਹੁੰਦੇ ਆਧੁਨਿਕ ਅਪਰਾਧ
1 week ago
ePaper February 2019
2 weeks ago
ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ
2 weeks ago
ੳ ਅ || ਜ਼ੁਬਾਨ ਜ਼ਰੀਆ ਹੈ….
2 weeks ago
ਬਲਜਿੰਦਰ ਸਿੰਘ ਬਾਸੀ ਹੋੲੇ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ
3 weeks ago
ਲੁਧਿਆਣਾ ਲੋਕ ਸਭਾ ਸੀਟ ਤੇ ਪਵਨ ਦੀਵਾਨ ਨੇ ਠੋਕਿਆ ਦਾਅਵਾ
3 weeks ago
ਸਿੱਖਿਆ ਵਿਭਾਗ ਪੰਜਾਬ ਸਾਇੰਸ ਅਤੇ ਗਣਿਤ ਅੰਗਰੇਜੀ ਵਿੱਚ ਪੜ੍ਹਾਉਣ ਦਾ ਫੈਸਲਾ ਤੁਰੰਤ ਵਾਪਸ ਲਵੇ: ਡਾ ਤੇਜਵੰਤ ਮਾਨ
3 weeks ago
ਨਵੀਂ ਦਿੱਲੀ ਨਾਲ ਸਬੰਧਿਤ 30 ਸਾਲਾ ਨੌਜਵਾਨ ਪਾਰਸ਼ੂ ਕੈਂਥ ਦੀ ‘ਗੋਟ ਆਈਲੈਂਡ’ ਵਿਖੇ ਡੁੱਬਣ ਨਾਲ ਮੌਤ
3 weeks ago
ਡਾ. ਅਜੀਤ ਸਿੰਘ ਖਹਿਰਾ ਦੇ ਸਹਿਯੋਗ ਨਾਲ ਪੰਜਾਬ ਸਪੋਰਟਸ ਕਲੱਬ ਵੱਲੋਂ ਬਾਬਾ ਫੌਜਾ ਸਿੰਘ ਅਤੇ ਨੈਂਣਦੀਪ ਚੰਨ ਦਾ ਫਰਿਜ਼ਨੋ ਦੇ ਇੰਡੀਆ ਕਬਾਬ ਰੈਸਟੋਰੈਂਟ ਵਿੱਚ ਵਿਸ਼ੇਸ਼ ਸਨਮਾਨ ਕੀਤਾ 
3 weeks ago
ਰਈਆਂ ਤੋਂ ਪੱਤਰਕਾਰ ਕਮਲਜੀਤ ਸੋਨੂੰ ਦੀ ਘਰ ਦੇ ਬਾਹਰ ਖੜੀ ਕਾਰ ਚੋਰੀ 

– ਸੁਰਜੀਤ ਖਾਨ, ਨਛੱਤਰ ਗਿੱਲ ਅਤੇ ਸੁਰਜੀਤ ਗੋਹਲਾ ਲਾਉਂਣਗੇ ਰੌਣਕਾਂ

FullSizeRender (2)

(ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, 16 ਨਵੰਬਰ) ਇੱਥੇ ਉਸਾਰੂ ਪੰਜਾਬੀ ਗਾਇਕੀ ਦੀ ਪਹਿਲ ਕਦਮੀ ਤਹਿਤ ਥਰਡ ਆਈ ਪ੍ਰੋਡਕਸ਼ਨ, ਸਤਨਾਮ ਆਟੋ, ਐੱਕਸ  ਵੀਜ਼ਾ  ਸੇਵਾਵਾਂ ਅਤੇ ਸਮੂਹ ਭਾਈਚਾਰੇ ਦੀ ਮੰਗ ਦੇ ਮੱਦੇਨਜ਼ਰ ਨਿਰੋਲ ਪੰਜਾਬੀ ਫੋਕ ਸੰਗੀਤਕ ਪ੍ਰੋਗਰਾਮ ਦਿੱਨ ਸੋਮਵਾਰ, 19 ਨਵੰਬਰ ਬੀ ਟੀ ਪੀ ਕਾਨਫਰੰਸ ਸੈਂਟਰ, ਏਟ ਮਾਇਲਸ ਪਲੇਨ ਕੁਈਨਜ਼ਲੈਂਡ ਵਿੱਖੇ ਕਰਵਾਇਆ ਜਾ ਰਿਹਾ ਹੈ। ਤਕਰੀਬਨ, 5:30 ਸ਼ਾਮੀਂ ਸ਼ੁਰੂ ਹੋਣ ਵਾਲੇ ਇਸ ਪ੍ਰੋਗਰਾਮ ‘ਚ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਤੋਂ ਇਲਾਵਾ ਪੰਜਾਬੀ ਗਾਇਕੀ ਦੀ ਬੇਮਿਸਾਲ ਤਿੱਕੜੀ ਸੁਰਜੀਤ ਖਾਨ, ਨਛੱਤਰ ਗਿੱਲ ਅਤੇ ਸੁਰਜੀਤ ਗੋਹਲਾ ਆਪਣੇ ਗੀਤਾਂ ਨਾਲ ਰੌਣਕਾਂ ਲਗਾਉਂਣਗੇ।ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਨੂੰ ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਹਰਪ੍ਰੀਤ ਸਿੰਘ ਕੋਹਲੀ, ਗੁਰਪਿੰਦਰ ਸਿੰਘ, ਨਵਨੀਤ ਸਿੰਘ ਅਤੇ ਬੀਬਾ ਗੁੰਨਕੀਰਤ ਕੌਰ ਨੇ ਦੱਸਿਆ ਕਿ ਇਸਵਿਲੱਖਣ ਸੰਗੀਤਕ ਪ੍ਰੋਗਰਾਮ ਦੀਆਂ ਤਿਆਰੀਆਂ ਸਿੱਖਰਾਂ ‘ਤੇ ਹਨ। ਇਹ ਪ੍ਰੋਗਰਾਮ ਪੂਰੀ ਤਰ੍ਹਾਂ ਨਾਲ ਸ਼ਰਾਬ ਤੋਂ ਰਹਿਤ ਹੋਵੇਗਾ। ਨਾਲ ਹੀ ਸਥਾਨਕ ਕਮਿਊਨਟੀ ਰੇਡੀਓ ‘ਤੇ ਤਿੰਨੋਂ ਕਲਾਕਾਰਾਂ ਨੇ ਸਾਂਝੇ ਰੂਪ ‘ਚ ਮੀਡੀਆ ਨੂੰ ਸੰਬੋਧਨ ‘ਚ ਕਿਹਾ ਕਿ ਪ੍ਰੋਗਰਾਮ ‘ਚ ਹਰ ਉਮਰ-ਵਰਗ ਨੂੰਧਿਆਨ ‘ਚ ਰੱਖ ਵੰਨਗੀਆਂ ਹੋਣਗੀਆਂ। ਉਹਨਾਂ ਹੋਰ ਕਿਹਾ ਕਿ ਸਾਰੀ ਟੀਮ ਨਿਰੋਲ ਸੱਭਿਆਚਾਰਕ ਪੰਜਾਬੀ ਗਾਇਕੀ ਲਈ ਬਚਨਬੱਧ ਰਹੇਗੀ। ਉਹਨਾਂ ਸਮੂਹ ਭਾਈਚਾਰੇ ਨੂੰ ਪ੍ਰੋਗਰਾਮ ਨੂੰ ਸਫ਼ਲ ਕਰਨ ਦੀ ਗੱਲ ਵੀ ਆਖੀ। ਮੰਚ ਸੰਚਾਲਨ ਪ੍ਰਸਿੱਧ ਟਿੱਪਣੀਕਾਰ ਅਮਨ ਬੈਨੀਪਾਲਕਰਨਗੇ।