NZ PIC 6 Nov-2

ਆਕਲੈਂਡ 6 ਨਵੰਬਰ -ਮੈਨੁਕਾਓ ਸਪੋਰਟਸ ਬਾਉਲ ਵਿਖੇ ਕੱਲ੍ਹ ‘ਮੈਨੁਕਾਓ ਦਿਵਾਲੀ’ ਮੇਲਾ ਆਯੋਜਿਤ ਕੀਤਾ ਗਿਆ ਜਿਸ ਦੇ ਵਿਚ ਜਿੱਥੇ ਪ੍ਰਸਿੱਧ ਬਾਲੀਵੁੱਡ ਖਲਨਾਇਕ ਸ਼ਕਤੀ ਕਪੂਰ ਨੇ ਲੋਕਾਂ ਦਾ ਖੁਬ ਮਨੋਰੰਜਨ ਕੀਤਾ ਉਥੇ ਪੰਜਾਬੀ ਕਲਾਕਾਰਾਂ ਦੀਆਂ ਗਿੱਧਾ ਅਤੇ ਭੰਗੜਾ ਟੀਮਾਂ ਨੇ ਵੀ ਰੌਣਕ ਲਾਈ ਰਖੀ। ‘ਅਣਖ ਪੰਜਾਬ ਦੀ’ ਟੀਮ ਵੱਲੋਂ ਮਲਵਈ ਗਿੱਧਾ ਪੇਸ਼ ਕੀਤਾ ਗਿਆ ਜਿਸਨੇ ਸਟੇਜ ਉਤੇ ਪੂਰੀ ਧਮਾਲ ਪਾਈ। ਟੀਮ ਦੇ ਵਿਚ ਸ. ਅਜੀਤਪਾਲ ਸਿੰਘ  ਨੇ ਢੋਲ, ਸ੍ਰੀ ਵਿਜੈ ਨੇ ਅਲਗੋਜ਼ਿਆਂ ਅਤੇ ਸੁਖਮਨ ਸਿੰਘ ਨੇ ਬੋਲੀਆਂ ਨਾਲ ਸਾਥ ਦਿੱਤਾ। ਬਾਕੀ ਟੀਮ ਦੇ ਵਿਚ ਤਰਨਜੀਤ ਨੌਸ਼ਹਿਰਾ ਮੱਝਾ ਸਿੰਘ, ਸਤਨਾਮ ਸਿੰਘ ਡੀ. ਜੇ., ਜਸਰਾਜ ਬਸਰਾ, ਪਰਦੀਪ ਸਿਘ, ਤਰਨਪ੍ਰੀਤ ਸਿੰਘ, ਐਮੀ ਸਿੰਘ, ਰਾਜਦੀਪ ਸਿੰਘ ਹਾਜਰਾ ਅਤੇ ਜਗਮੋਹਨ ਗਿੱਲ ਸ਼ਾਮਿਲ ਸਨ। ਜੂਨੀਅਰ ਟੀਮ ਦੇ ਵਿਚ ਅਰਸ਼ ਕੰਦੋਲਾ, ਦਿਲਸ਼ਾਨ ਕੰਦੋਲਾ, ਪਾਹੁਲਦੀਪ ਸਿੰਘ, ਅਮਨਪ੍ਰੀਤ ਸਿੰਘ ਅਤੇ ਇਕਜੋਤ ਸੰਧੂ ਨੇ ਵੀ ਪੰਜਾਬੀ ਗੀਤਾਂ ਅਤੇ ਬੋਲੀਆਂ ਉਤੇ ਲੋਕਾਂ ਨੂੰ ਖੁਸ਼ ਕੀਤਾ।