4303fb99-c3cb-4908-a4d5-9785eeb6651d
3 ਨਵੰਬਰ ਨੂੰ ਆਰ.ਐਸ.ਐਲ ਕਲੱਬ ਮੈਨਿੰਗਹੈਮ ਹਾਲ ਵਿਖੇ ਕੁਲਦੀਪ ਸਗੂ, ਸਰਤਾਜ ਗੁਰਮ, ਜਸਵਿੰਦਰ ਸਿੱਧੂ, ਜੀਵਨਜੋਤ ਸਿੱਧੂ, ਗੁਰਜੰਟ ਕੰਗ, ਅਨੂਪ ਕੈਂਥ, ਅਤੇ ਗੁਰਪ੍ਰੀਤ ਕੈਂਥ ਵੱਲੋਂ ਦਿਵਾਲੀ ਅਤੇ ਬੰਦੀ ਛੋੜ ਦਿਵਸ ਮਨਾਉਣ ਦਾ ਆਯੋਜਨ ਕੀਤਾ ਗਿਆ।

46f57897-8055-432b-9858-2131d4a67894

ਸਥਾਨਕ ਲੋਕਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਰੁਸਲ ਵਰਦਲੀ, ਡਿਆਨਾ ਵਰਦਲੀ (ਟੋਰਨਜ਼ ਮੈਂਬਰ), ਰਾਜ ਕੁਮਾਰ ਅਤੇ ਮੋਨਿਕਾ ਬੁਧੀਰਾਜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਬੱਚਿਆਂ, ਔਰਤਾਂ, ਬਜ਼ੁਰਗਾਂ ਅਤੇ ਨੌਜਵਾਨਾਂ ਸਮੇਤ ਸਾਰਿਆਂ ਨੇ ਬਹੁਤ ਹੀ ਆਨੰਦ ਮਾਣਿਆਂ।

ab7a4ca1-5826-4ee4-a75b-46d9a12431d1

ਹਰਦੀਪ ਧਾਨੀਕਰ ਅਤੇ ਅੰਜੂ ਧਾਨੀਕਰ ਨੇ ਬੱਚਿਆਂ ਅਤੇ ਨੌਜਵਾਨ ਵਰਗ ਦੇ ਮਨੋਰੰਜਨ ਲਈ ਬਹੁਤ ਹੀ ਵਧੀਆ ਢੰਗ ਤਰੀਕਿਆਂ ਦੇ ਪ੍ਰੋਗਰਾਮ ਉਲੀਕੇ ਅਤੇ ਸਾਰਿਆਂ ਨੇ ਹੀ ਇਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ। ਸ਼ਿਰਕਤ ਕਰਨ ਵਾਲੇ ਸਾਰੇ ਸੱਜਣਾਂ-ਮਿੱਤਰਾਂ ਅਤੇ ਆਯੋਜਕਾਂ ਨੇ ਮਿਲ ਕੇ ਇਹੋ ਅਰਦਾਸ ਅਤੇ ਪ੍ਰਣ ਕੀਤਾ ਕਿ ਭਵਿੱਖ ਵਿੱਚ ਹੀ ਅਜਿਹੇ ਭਾਈਚਾਰਕ ਅਤੇ ਸਭਿਆਚਾਰਕ ਪ੍ਰੋਗਰਾਮ ਉਲੀਕੇ ਜਾਂਦੇ ਰਹਿਣਗੇ।