– ਲੀਡਰਸ਼ਿਪ ਐਵਾਰਡ ਸੰਸਥਾ ਦੇ ਮੁਖੀਆਂ ਜੱਸੀ ਸਿੰਘ ਤੇ ਸਾਜਿਦ ਤਰਾਰ ਨੇ ਕੀਤਾ ਪ੍ਰਾਪਤ

– ਜੱਜ ਅਲੈਗਜ਼ੈਂਡਰੀਆ ਵਿਲੀਅਮ ਨੇ ਕੀਤਾ ਭੇਂਟ

image1 (1)
ਮੈਰੀਲੈਂਡ, 9 ਨਵੰਬਰ  – ਜੱਜ ਅਲੈਗਜੈਡਰੀਆ ਜੂਨੀਅਰ ਫਾਰ ਐਜੂਕੇਸ਼ਨ ਜਸਟਿਸ ਤੇ ਐਥਿਕਸ ਜੋ ਮੈਰੀਲੈਂਡ ਯੂਨੀਵਰਸਿਟੀ ਦਾ ਹਿੱਸਾ ਹੈ।ਉਸ ਵਲੋਂ 2016 ਵਿੱਚ ਪੰਜ ਖੇਤਰਾਂ ਵਿੱਚ ਬਿਹਤਰ ਕਾਰਗੁਜ਼ਾਰੀ ਸਦਕਾ ਐਵਾਰਡ ਦੇਣੇ ਸ਼ੁਰੂ ਕੀਤੇ ਹਨ ।ਇਸ ਆਸ਼ੇ ਤਹਿਤ ਕਈ ਸੰਸਥਾਵਾਂ ਅਤੇ ਸਖਸ਼ੀਅਤਾਂ ਕਮਿਊਨਿਟੀ ਦੀ ਬਿਹਤਰੀ ਲਈ ਕੰਮ ਕਰ ਰਹੀਆਂ ਹਨ। ਪਰ ਉਨ੍ਹਾਂ ਤੇ ਨਜ਼ਰ ਇਸ ਸੰਸਥਾ ਵਲੋਂ ਰੱਖੀ ਗਈ ਹੈ।ਇਸ ਦੇ ਇਵਜਾਨੇ 2018 ਦੇ ਐਵਾਰਡਾਂ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਸਿੱਖਿਆ ਦੇ ਖੇਤਰ ਵਿੱਚ ਹੌਲਿਸਟਿਕ ਲਾਈਫ ਫਾਊਂਡੇਸ਼ਨ ਨੂੰ ਮਿਲਿਆ ਜੋ ਅਲੀ ਸਮਿਥ ਦੀ ਸੰਸਥਾ ਵਲੋਂ ਪ੍ਰਾਪਤ ਕੀਤਾ ਗਿਆ। ਉਨ੍ਹਾਂ ਹਾਜ਼ਰੀਨ ਨੂੰ ਇਸ ਨਵੀਂ ਸਿੱਖਿਆ ਪ੍ਰਣਾਲੀ ਦੇ ਹਿੱਸੇ ਨੂੰ ਪ੍ਰੈਕਟੀਕਲ ਕਰਵਾਕੇ ਵਾਹ-ਵਾਹ ਖੱਟੀ ਹੈ। ਜਸਟਿਸ ਐਵਾਰਡ ਕੈਰਨ ਯਾਰਕ ਨੂੰ ਮਿਲਿਆ ਜੋ ਅਮਰੀਕਨ ਪਾਲਿਸੀ ਨੂੰ ਆਮ ਲੋਕਾਂ ਤੱਕ ਲੈ ਕੇ ਜਾਂਦੀ ਹੈ। ਇੱਥੋਂ ਤੱਕ ਕਿ ਜੋ ਲੋਕ ਡਰੱਗ ਦੇ ਆਦੀ ਹਨ, ਉਨ੍ਹਾਂ ਨੂੰ ਵੀ ਬਿਹਤਰ ਜੀਵਨ ਦੀ ਸੇਧ ਦਿੰਦੀ ਹੈ।

ਐਥਿਕਸ ਅਵਾਰਡ ਪਹਿਲੇ ਬੈਪਟਾਇਜ਼ ਚਰਚ ਨੂੰ ਮਿਲਿਆ, ਜਿਸ ਨੂੰ ਪ੍ਰਾਪਤ ਸੰਸਥਾ ਦੇ ਸਰਗਰਮ ਵਿਅਕਤੀਆਂ  ਵਲੋਂ ਕੀਤਾ  ਗਿਆ। ਹੈਲਥ ਬਰਾਬਰਤਾ ਅਤੇ ਜਾਗਰੂਕਤਾ ਐਵਾਰਡ ਬੋਰਿਸ ਲਾਰੈਂਸ ਹੈਨਸਨ ਫਾਊਂਡੇਸ਼ਨ ਨੂੰ ਮਿਲਿਆ ਹੈ ਜੋ ਡਾ. ਕੈਮਰਨ ਵੈਨ ਪੈਟਰਨ ਨੇ ਪ੍ਰਾਪਤ ਕੀਤਾ ਹੈ। ਲੀਡਰਸ਼ਿਪ ਐਵਾਰਡ ਸੈਂਟਰ ਫਾਰ ਸੋਸ਼ਲ ਚੇਂਜ  ਨੂੰ ਮਿਲਿਆ ਹੈ। ਜਿਸ ਨੂੰ ਸਾਜਿਦ-ਜੱਸੀ ਨੇ ਪ੍ਰਾਪਤ ਕੀਤਾ। ਇਹ ਐਵਾਰਡ ਮੈਰੀਲੈਂਡ ਯੂਨੀਵਰਸਿਟੀ ਦੇ ਹੋਟਲ ਵਿੱਚ ਦਿੱਤਾ ਗਿਆ। ਖਚਾਖਚ ਭਰੇ ਹਾਲ ਵਿੱਚ ਅਵਾਰਡ ਸਮਾਗਮ ਨੂੰ ਬਹੁਤ ਹੀ ਸਲਾਹਿਆ ਗਿਆ ਅਤੇ ਸੰਸਥਾ ਦੀ ਖੁੱਲ ਕੇ ਮਦਦ ਕਰਨ ਦਾ ਪ੍ਰਣ ਦੁਹਰਾਇਆ ਗਿਆ । ਧੰਨਵਾਦ ਦੇ ਮਤੇ ਤੋਂ ਬਾਦ ਸੈਸ਼ਨ ਉਠ ਗਿਆ ਤੇ ਜਾਣ ਪਹਿਚਾਣ ਕਰਦੀ ਹਾਜ਼ਰੀਨ ਆਪੋ ਆਪਣੀਆਂ ਸੰਸਥਾਵਾਂ ਦੀਆ ਕਾਰਗੁਜ਼ਾਰੀਆਂ ਸਾਂਝਾ ਕਰਦੀਆਂ ਨਜ਼ਰ ਜ਼ਰੂਰ ਆਈਆ। ਜੋ ਭਵਿਖ ਲਈ ਸ਼ੁਭ ਸੰਕੇਤ ਸੀ।