• 5 ਤੋਂ ਨਹੀਂ ਪਵੇਗਾ ਦੱਸਣਾ ਅੰਤਰਰਾਸ਼ਟਰੀ ਉਡਾਣ ਭਰਨ ਵੇਲੇ ਸੰਤਰੀ ਰੰਗ ਵਾਲਾ ‘ਡਿਪਾਰਚਰ ਕਾਰਡ’ ਸੋਮਵਾਰ ਹੁੰਦੇ ਹੀ ਕਰ ਜਾਏਗਾ ਬਾਏ-ਬਾਏ
  • 10,000 ਡਾਲਰ ਤੋਂ ਵੱਧ ਪੈਸੇ ਲਿਜਾਣੇ ਤਾਂ ਭਰਨੀ ਹੋਏਗੀ ‘ਬਾਰਡਰ ਕੈਸ਼ ਰਿਪੋਰਟ’

dep card

ਆਕਲੈਂਡ 4 ਨਵੰਬਰ -ਇਮੀਗ੍ਰੇਸ਼ਨ ਮੰਤਰੀ ਨਿਊਜ਼ੀਲੈਂਡ ਦੇ ਦਿਸ਼ਾ ਨਿਰਦੇਸ਼ਾਂ ਉਤੇ ਕਸਟਮ ਵਿਭਾਗ ਨੇ ਹੁਣ ਅੰਤਰਰਾਸ਼ਟਰੀ ਉਡਾਣ ਫੜਨ ਵੇਲੇ ਭਰੇ ਜਾਣ ਵਾਲੇ ਅਲਵਿਦਾ ਕਾਰਡ (ਡਿਪਾਰਚਰ ਕਾਰਡ) ਨੂੰ ਖੁਦ ਹੀ ਅਲਵਿਦਾ ਕਹਿ ਦਿੱਤਾ ਹੈ। ਸੋਮਵਾਰ ਹੁੰਦੇ ਹੀ ਇਸ ਕਾਰਡ ਨੂੰ ਬਾਏ-ਬਾਏ ਕਹਿ ਦਿੱਤਾ ਜਾਵੇਗਾ। ਇਸ ਕਾਰਡ ਦਾ ਮੁੱਖ ਮਕਸਦ ਵੱਖ-ਵੱਖ ਅੰਕੜੇ ਇਕੱਠੇ ਕਰਨਾ ਹੀ ਹੁੰਦਾ ਸੀ ਅਤੇ ਹੁਣ ਨਵੀਂ ਤਕਨੀਕ ਦੇ ਨਾਲ ਇਹ ਅੰਕੜੇ ਆਪਣੇ-ਆਪ ਹੀ ਇਕੱਠੇ ਹੁੰਦੇ ਰਹਿੰਦੇ ਹਨ ਜਿਸ ਕਰਕੇ ਇਸਨੂੰ ਖਤਮ ਕੀਤਾ ਜਾ ਰਿਹਾ ਹੈ। ਹਰ ਸਾਲ 65 ਲੱਖ ਦੇ ਕਰੀਬ ਇਹ ਕਾਰਡ ਭਰੇ ਜਾਂਦੇ ਸਨ ਅਤੇ ਯਾਤਰੀਆਂ ਦਾ ਲਗਪਗ ਇਕ ਲੱਖ ਘੰਟੇ ਇਸ ਕੰਮ ਵਿਚ ਲਗ ਜਾਂਦੇ ਸਨ। ਯਾਤਰੀਆਂ ਨੂੰ ਹੁਣ ਬੋਰਡਿੰਗ ਕਰਾਉਣ ਤੋਂ ਬਾਅਦ ਕਾਰਡ ਭਰਨ ਦੀ ਲੋੜ ਨਹੀਂ ਪਏਗੀ ਜਿਸ ਨਾਲ ਸਮੇਂ ਦੀ ਬੱਚਤ ਹੋਵੇਗੀ। ਪਰ ਇਸ ਤੋਂ ਇਲਾਵਾ ਕਾਨੂੰਨੀ ਤੌਰ ‘ਤੇ ਜੇਕਰ ਕੋਈ ਯਾਤਰੀ 10,000 ਡਾਲਰ ਤੋਂ ਵੱਧ ਪੈਸੇ ਕੋਲ ਲਿਜਾਉਣਾ ਚਾਹੁੰਦਾ ਹੈ ਤਾਂ ਉਸਨੂੰ ‘ਬਾਰਡਰ ਕੈਸ਼ ਰਿਪੋਰਟ’ ਜਰੂਰ ਭਰਨੀ ਹੋਵੇਗੀ ਕੇ ਕਸਟਮ ਆਫੀਸਰ ਨੂੰ ਮਿਲਣਾ ਹੋਏਗਾ। ਜਿਆਦਾ ਪੈਸੇ ਲਿਜਾਉਣੇ ਗੈਰ ਕਾਨੂੰਨੀ ਨਹੀਂ ਹੈ, ਪਰ ਮਹਿਮਕਾ ਸਾਰੀ ਜਾਣਕਾਰੀ ਰੱਖਣਾ ਚਾਹੁੰਦਾ ਹੈ ਤਾਂ ਕਿ ਪੈਸੇ ਕਿਸ ਮਕਸਦ ਲਈ ਲਿਜਾਏ ਜਾ ਰਹੇ ਹਨ, ਰਿਕਾਰਡ ਰੱਖ ਸਕੇ। ਸੋ ਘਰ ਸੇ ਤਿਆਰ ਹੋ ਕੇ ਕਿਹੜੇ ਮੁਲਕ ਚੱਲੇ ਹੋ? ਏਅਰਪੋਰਟ ਵਾਲੇ ਨਹੀਂ ਪੁਛਿਆ ਕਰਨਗੇ।