IMG-20181102-WA0006

ਮੈਲਬੌਰਨ: ਬੀਤੇ ਦਿਨੀਂ ਕਰੇਗੀਬਰਨ ਵਿਖੇ ਬਰਦਰਜ਼ ਐਂਡ ਸਿਸਟਰਜ਼ ਫਾਉਂਡੇਸ਼ਨ  ਵਲੋਂ  ਲੋਕਾਂ ਨੂੰ ਮਾਨਸਿਕ ਤਨਾਅ ਤੇ ਪਰੇਸ਼ਾਨੀਆਂ ਵਿੱਚੋਂ ਕੱਢਣ ਤੇ ਉਨਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਸਮਾਗਮ ਦਾ ਆਯੌਜਨ ਪਲੰਟੀ ਵੈਲੀ ਲੋਕਲ ਹੀਰੋ  ਪ੍ਰਭਾਤ ਸਾਗਵਾਨ ਦੇ ਸਹਿਯੋਗ ਨਾਲ  ਕਰਵਾਇਆ ਗਿਆ। ਸਮਾਗਮ ਦੀ ਸ਼ੂਰੁਆਤ ਸੰਸਥਾ ਦੀ ਮੀਡੀਆ ਮੈਨੇਜਰ ਨੈਨਸੀ ਲੂੰਬਾ ਨੇ  ਸਵਾਗਤੀ ਭਾਸ਼ਣ ਨਾਲ ਕੀਤੀ ਅਤੇ ਸੰਸਥਾ ਦੇ  ਤੇ ਪ੍ਰਧਾਨ ਜਗਦੀਪ ਮਾਹਲ, ਅਮਿਤ ਸੋਫਤ(ਮੀਤ ਪ੍ਰਧਾਨ), ਦਵਿੰਦਰ ਆਸ਼ਟ (ਸਕੱਤਰ) ਵੀ ਲੋਕਾਂ ਦੇ ਰੂਬਰੂ ਹੋਏ।

ਇਸ ਮੌਕੇ ਨੈਂਸੀ ਲੂੰਬਾ ਨੇ ਦਸਿਆ ਕਿ ਅੱਜਕੱਲ ਦੀ ਦੌੜ ਭੱਜ ਵਾਲੀ ਜ਼ਿੰਦਗੀ ਵਿੱਚ ਬਹੁਤ ਲੋਕ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਕਈ ਵਾਰ ਲੋਕ ਇਸ ਰੋਗ ਬਾਰੇ ਆਪਣੇ ਕਰੀਬੀਅਾਂ ਤੇ ਡਾਕਟਰ ਨੂੰ ਦੱਸਣ ਤੋ ਟਾਲਾ ਵੱਟ ਜਾਂਦੇ ਹਨ, ਜਿਸ ਨਾਲ ਇਹ ਰੋਗ ਗੰਭੀਰ ਰੂਪ ਧਾਰਨ ਕਰ ਜਾਂਦਾ ਹੈ।  ਇਸ ਬੀਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਇਸ ਬੀਮਾਰੀ ਦੇ ਲੱਛਣ  ਅਤੇ ਇਸ ਵਿੱਚੋਂ  ਨਿਕਲਣ ਲਈ ਉਨਾਂ ਦੀ ਸੰਸਥਾ ਦੇ ਨਾਲ ਸੰਪਰਕ ਕਰਨਾ ਚਾਹਿਦਾ ਹੈ ਤੇ ਸੰਸਥਾ ਉਨਾਂ ਦੀ ਹਰ ਸੰਭਵ ਮਦਦ  ਕਰੇਗੀ। ਇਸ ਸਮਾਗਮ  ਵਿੱਚ ਡਾ: ਮਲਿਕਾ ਯਾਸੀਨ ਸ਼ੇਖ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋੲੇ।  ਇਸ ਮੌਕੇ  ਪੰਜਾਬੀ ਸਭਿਆਚਾਰ ਨਾਲ ਸਬੰਧਤ ਗਿੱਧਾ, ਭੰਗੜਾ ਤੇ ਹੋਰ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਹੋਰਨਾਂ ਤੋਂ ੲਿਲਾਵਾ ਇਸ ਮੌਕੇ ਬ੍ਰਹਮ ਕੁਮਾਰੀ ਸੰਸਥਾ ਤੋ ਰਾਏਬਨਮ, ਪ੍ਰਭਾਤ ਸਾਗਵਾਨ , ਫਰੀਦ ਆਯੂਬ ਤੇ ਪੂਨਮਜੀਤ  ਨੇ ਆਪਣੇ ਵਿੱਚਾਰ ਪੇਸ਼ ਕੀਤੇ। ੲਿਸ ਮੌਕੇ ਰਾਜਬੀਰ ਸਿੰਘ ਤੇ ਉਨਾਂ ਦੇ ਸਹਿਯੋਗੀ ਵਲੋਂ ਪੁਰਾਤਨ ਸਾਜਾਂ ਦੀ ਪੇਸ਼ਕਾਰੀ ਕੀਤੀ ਗੲੀ।