6 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
11 hours ago
ePaper January 2019
22 hours ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
23 hours ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
1 day ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
1 day ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..
3 days ago
ਔਰਤਾਂ ਦੀ ਤਾਕਤ ਦਾ ਪ੍ਰਦਰਸ਼ਨ 

 

DR RAJWANT KAUR PANJABI S BOOK NAARI UDAARI RELEASED BY VC DR. BS GHUMMAN
(ਡਾ. ਰਾਜਵੰਤ ਕੌਰ ਪੰਜਾਬੀ ਦੀ ਪੁਸਤਕ ‘ਨਾਰੀ ਉਡਾਰੀ’ ਦਾ ਲੋਕ ਅਰਪਣ ਕਰਦੇ ਹੋਏ ਵਾਈਸ ਚਾਂਸਲਰ ਡਾ. ਬੀ.ਐਸ. ਘੁੰਮਣ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ, ਡਾ. ਗੁਰਸੇਵਕ ਲੰਬੀ, ਡਾ. ਰਵੇਲ ਸਿੰਘ, ਡਾ. ਪੁਸ਼ਪਿੰਦਰ ਸਿੰਘ ਗਿੱਲ, ਡਾ. ਦਰਸ਼ਨ ਸਿੰਘ ਆਸ਼ਟ)

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਤੇਗ ਬਹਾਦਰ ਹਾਲ ਵਿਖੇ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਆਖ਼ਰੀ ਅਤੇ ਚੌਥੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ.ਬੀ.ਐਸ.ਘੁੰਮਣ ਵੱਲੋਂ ਪੰਜਾਬੀ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ, 16 ਪੁਸਤਕਾਂ ਦੀ ਰਚੈਤਾ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ‘ਪੰਜਾਬੀ’ ਰਚਿਤ ਪੁਸਤਕ ‘ਨਾਰੀ-ਉਡਾਰੀ’ ਦਾ ਲੋਕ ਅਰਪਣ ਕੀਤਾ ਗਿਆ। ਵਾਈਸ ਚਾਂਸਲਰ ਡਾ. ਘੁੰਮਣ ਦੀਆਂ ਸ਼ੁੱਭ ਇੱਛਾਵਾਂ ਪ੍ਰਾਪਤ ਕਰਨ ਉਪਰੰਤ ਡਾ. ਪੰਜਾਬੀ ਨੇ ਦੱਸਿਆ ਕਿ ਇਹ ਪੁਸਤਕ ਉਹਨਾਂ ਦੀ ਤਿੰਨ ਸਾਲਾਂ ਦੀ ਮਿਹਨਤ ਦਾ ਸਿੱਟਾ ਹੈ। ਇਸ ਵਿਚ ਸਮੁੱਚੇ ਭਾਰਤ ਸਮੇਤ ਵਿਦੇਸ਼ਾਂ ਦੀਆਂ ਮਹਾਨ ਔਰਤਾਂ ਨਾਲ ਸਾਂਝ ਪੁਆਈ ਗਈ ਹੈ ਜਿਨ੍ਹਾਂ ਦੀ ਸਮਾਜਿਕ, ਸਾਹਿਤਕ, ਰਾਜਨੀਤਕ, ਆਰਥਿਕ, ਖੇਡਾਂ, ਗਿਆਨ-ਵਿਗਿਆਨ ਅਤੇ ਸਭਿਆਚਾਰਕ ਖੇਤਰਾਂ ਨੂੰ ਅਣਮੁੱਲੀ ਦੇਣ ਹੈ। ਇਸ ਤੋਂ ਪਹਿਲਾਂ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗੁਰਸੇਵਕ ਲੰਬੀ ਨੇ ਡਾ. ਪੰਜਾਬੀ ਦੇ ਯੋਗਦਾਨ ਬਾਰੇ ਚਾਨਣਾ ਪਾਇਆ।

ਇਸ ਅਵਸਰ ਤੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਸਾਹਿਤ ਅਕਾਦਮੀ ਦਿੱਲੀ ਦੇ ਸਾਬਕਾ ਕਨਵੀਨਰ ਡਾ. ਰਵੇਲ ਸਿੰਘ, ਡਾ. ਪੁਸ਼ਪਿੰਦਰ ਸਿੰਘ ਗਿੱਲ, ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਡਾ. ਗੁਰਭੇਜ ਸਿੰਘ ਗੋਰਾਇਆ ਅਤੇ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਵੀ ਸ਼ਾਮਿਲ ਸਨ।