6 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
11 hours ago
ePaper January 2019
21 hours ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
23 hours ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
1 day ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
1 day ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..
3 days ago
ਔਰਤਾਂ ਦੀ ਤਾਕਤ ਦਾ ਪ੍ਰਦਰਸ਼ਨ 
  • ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਪ੍ਰੈਲ 2016 ਦੇ ਵਿਚ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੰਗ ਨੂੰ ਕੀਤਾ ਸੀ ਹੋਰ ਸਰਗਰਮ

NZ PIC 31 OCt-1

ਆਕਲੈਂਡ 31 ਅਕਤੂਬਰ -ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ. ਵਿੰਗ ਨਿਊਜ਼ੀਲੈਂਡ ਦੇ ਪ੍ਰਧਾਨ ਸ. ਜਗਜੀਤ ਸਿੰਘ ਬੌਬੀ ਬਰਾੜ  ਅਤੇ ਸ਼੍ਰੋਮਣੀ ਅਕਾਲੀ  ਦਲ  ਐਨ. ਆਰ. ਆਈ. ਯੂਥ ਵਿੰਗ ਨਿਊਜੀਲੈਡ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਹਾਲ ਹੀ ਵਿਚ ਸ. ਬਲਵੰਤ ਸਿਘ ਰਾਮੂਵਾਲੀਆ ਵੱਲੋਂ ਦਿੱਤੇਬਿਆਨ ਉਤੇ ਆਪਣੀ ਪ੍ਰਤੀ ਕਿਰਿਆ ਜ਼ਾਹਿਰ ਕਰਦਿਆਂ ਆਖਿਆ ਕਿ ਸ. ਰਾਮੂਵਾਲੀਆ ਪਹਿਲਾਂ ਆਪਣੇ ਰਾਜਨੀਤਿਕ ਪਿਛੋਕੜ ਉਤੇ ਝਾਤੀ ਮਾਰਨ। ਇਹ ਅਕਾਲੀ ਦਲ ਹੀ ਹੈ ਜਿਸ ਨੇ ਸ. ਰਾਮੂਵਾਲੀਆ ਨੂੰ ਰਾਜਨੀਤੀ ਦੀ ਪੌੜੀ ਚੜ੍ਹਾਇਆ ਅਤੇ ਉਹ ਵਜ਼ੀਰੀ ਦੇ ਲਾਲਚ ਵਿਚ ਮੌਕਾ ਪ੍ਰਸਤੀ ਸਾਬਿਤ ਕਰਦਿਆਂ ਕਿਵੇ ਪਿੱਠ ਵਿਖਾ ਕੇ ਉਤਰਪ੍ਰਦੇਸ਼ ਭੱਜ ਗਏ। ਉਨ੍ਹਾਂ ਰਾਮੂਵਾਲੀਆ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਰਾਮੂਵਾਲੀਆ ਨੂੰ ਉਹ ਸਮਾਂ ਭੁੱਲ ਗਿਆ ਜਦੋਂ 1978 ਵਿੱਚ ਉਹ ਟਕਸਾਲੀ ਨੇਤਾ ਜਥੇਦਾਰ ਤੋਤਾ ਸਿੰਘ ਦੀ ਟਿਕਟ ਰਾਤੋ ਰਾਤ ਕਟਵਾ ਕੇ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਬਣੇ ਸਨ। ਇਹ ਵੀ ਕਿਹਾ ਕਿ ਰਾਮੂਵਾਲੀਆ ਉਹ ਇਨਸਾਨ ਹੈ ਜਿਸ ਨੇਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਾਲ ਵੀ ਵਿਸ਼ਵਾਸ ਘਾਤ ਕੀਤਾ ਸੀ ਅਤੇ ਫਿਰ ਕਾਮਰੇਡ ਸੁਰਜੀਤ ਦਾ ਪੁੱਤ ਬਣ ਕੇ ਰੋਜ਼ਾਨਾ ਸਵੇਰੇ ਉਸ ਨੂੰ ਖਬਰਾਂ ਪੜ ਕੇ ਸੁਣਾਇਆ ਕਰਦਾ  ਸੀ ਇਸੇ ਏਵਜ ਵਿੱਚ ਉਹ ਕੇਂਦਰ ਵਿੱਚ ਵਜੀਰ ਬਣਿਆ। ਬੌਬੀ ਬਰਾੜ ਨੇ ਕਿਹਾ ਅੱਜ ਪਰਿਵਾਰਵਾਦ ਦੀਆਂ ਗੱਲਾਂ ਕਰਨ ਵਾਲੇਰਾਮੂਵਾਲੀਆ ਜੀ ਦੱਸਣ ਕਿ ਜਦ ਉਹ ਦੁਬਾਰਾ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸੀ ਤਾਂ ਉਨ੍ਹਾਂ ਸ. ਸੁਖਬੀਰ ਸਿੰਘ ਬਾਦਲ ਪਾਸ ਆਪਣੀ ਬੇਟੀ ਨੂੰ ਜ਼ਿਲ੍ਹਾ ਪਰਿਸ਼ਦ ਦੀ ਚੇਅਰਪਰਸਨ ਬਣਾਉਣ ਦੀ ਮੰਗ ਕੀਤੀ ਜਿਸ ਨੂੰ ਪਾਰਟੀ ਨੇ ਖਿੜੇ ਮੱਥੇ ਪ੍ਰਵਾਨ ਕਰਕੇ ਰਾਮੂਵਾਲੀਆ ਨੂੰ ਮੋਹਾਲੀ ਵਰਗੇ ਹਲਕੇ ਤੋਂ ਟਿਕਟ ਦੇ ਕੇ ਨਿਵਾਜਿਆ। ਉਨ੍ਹਾਂ ਕਿਹਾ ਕਿਰਾਮੂਵਾਲੀਆ ਸਾਹਿਬ ਨੂੰ ਬੋਲਣ ਤੋਂ ਪਹਿਲਾਂ ਥੋੜ੍ਹੀ ਬਹੁਤੀ ਅਣਖ ਹੋਣੀ ਚਾਹੀਦੀ ਹੈ ਕੇ  ਉਹ ਕੁਰਸੀ ਦੇ ਲਾਲਚ ਵਿੱਚ ਕਿਵੇਂ ਰਾਤੋ ਰਾਤ ਭੱਜ ਕੇ ਉਤਰ ਪ੍ਰਦੇਸ਼ ਵਿੱਚ ਵਜੀਰ ਬਣੇ ਸਨ, ਲਗਦਾ ਤਾਂ ਇੰਝ ਹੈ ਕਿ ਜੇਕਰ ਰਾਮੂਵਾਲੀਆ ਸਾਹਿਬ ਨੂੰ ਪਾਕਿਸਤਾਨ ਵਾਲੇ ਵੀ ਵਜੀਰ ਬਣਾ ਦੇਣ ਤਾਂ ਇਹ ਬਾਰਡਰ ਟੱਪ ਕੇ ਉਥੇ ਵੀ ਜਾ ਸਕਦੇ ਹਨ। ਭਾਰਤੀਜਨਤਾ ਪਾਰਟੀ ਦੇ ਆਗੂਆਂ ਨੂੰ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਇਹ ਕਹਿਣਾ ਕਿ ਬੀਜੇਪੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਦੇਵੇ,  ਇਹ ਦਰਸਾਉਂਦਾ ਹੈ ਕਿ ਰਾਮੂਵਾਲੀਆ ਹੁਣ ਬੀਜੇਪੀ  ਵਿੱਚ ਸ਼ਾਮਿਲ ਹੋ ਕੇ ਪੰਜਾਬ ਵਿੱਚ  ਬੀਜੇਪੀ ਦਾ ਸਿੱਖ ਆਗੂ ਬਣਨਾ ਚਾਹੁੰਦਾ ਹੈ। ਨਿਊਜ਼ੀਲੈਂਡ ਵਿੰਗ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਨੂੰਅਪੀਲ ਕਰਦਾ ਹੈ ਕਿ ਅਜਿਹੇ ਮੌਕਾ ਪ੍ਰਸਤ ਨੇਤਾਵਾਂ ਨੂੰ ਤਵੱਜੋਂ ਨਾ ਦਿੱਤੀ ਜਾਵੇ। ਵਰਨਣਯੋਗ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਪ੍ਰੈਲ 2016 ਦੇ ਵਿਚ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੰਗ ਦਾ ਐਲਾਨ ਕੀਤਾ ਸੀ ਅਤੇ ਇਸਦੇ ਪ੍ਰਤੀਨਿਧ ਸਮੇਂ-ਸਮੇਂ ‘ਤੇ ਪੰਜਾਬ ਜਾ ਕੇ ਪਾਰਟੀ ਦਾ ਸਾਥ ਦਿੰਦੇ ਹਨ।