14 hours ago
ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?
16 hours ago
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ 
18 hours ago
ਜਸ਼ਨ-ਏ-ਫੋਕ 19 ਨਵੰਬਰ ਨੂੰ
2 days ago
ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਦੀਵਾਲੀ ਸੈਨੇਟਰ ਕਾਂਗਰਸਮੈਨ ਅਤੇ ਅੰਬੈਸਡਰ ਨੇ ਮਿਲਕੇ ਮਨਾਈ
2 days ago
ਸਰਕਾਰ ਪੱਤਰਕਾਰਾਂ ਤੇ ਮੀਡੀਆਂ ਅਦਾਰਿਆਂ ‘ਤੇ ਗੈਰ ਲੋਕਤੰਤਰੀ ਦਬਾਅ ਬਣਾ ਕੇ ਚੁੱਪ ਕਰਵਾਉਣ ‘ਚ ਲੱਗੀ: ਡਾ. ਗਰਗ
2 days ago
ਕੌਮੀ ਜੰਗੇ ਆਜ਼ਾਦੀ ਦੇ ਪਰਵਾਨਿਆਂ ਦੀ ਪੰਜਾਬ-ਮਰਾਠਾ ਸਾਂਝ ਨੂੰ ਪਛਾਣੋ – ਗੁਰਭਜਨ ਗਿੱਲ
2 days ago
ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ
3 days ago
ePaper November 2018
3 days ago
ਲਾਲਚ ਬੁਰੀ ਬਲਾ: ਪਹਿਲਾਂ ਟੈਕਸ ਅੰਦਰ ਹੁਣ ਆਪ ਅੰਦਰ
3 days ago
ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫਜ਼ਲ ਸਾਹਿਰ ਰੂ ਬ ਰੂ

bagel singh dhaliwal 181105 ਫੌਜ ਮੁਖੀ ਰਾਵਤ ਦੇ ਬਿਆਨ nn

ਜੂਨ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਤੋ ਲੈ ਕੇ ਮੌਜੂਦਾ ਸਮੇਂ ਤੱਕ ਲਗਾਤਾਰ ਹੋਈਆਂ ਬੇਅਦਬੀਆਂ ਅਤੇ ਦੋ ਸਿੱਖ ਨੌਜਵਾਨਾਂ ਦੀਆਂ ਸ਼ਹੀਦੀਆਂ ਦਾ ਇਨਸਾਫ਼ ਨਾ ਮਿਲਣ ਕਾਰਨ ਸਿੱਖ ਮਨਾਂ ਵਿਚ ਇਹ ਰੋਸ ਜ਼ਰੂਰ ਵਧਦਾ ਜਾ ਰਿਹਾ ਹੈ,ਕਿਉਂਕਿ ਪਿਛਲੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਸਰਕਾਰ ਵੱਲੋਂ ਬੇਅਦਬੀਆਂ ਦਾ ਖੁਰਾ-ਖੋਜ ਲੱਭਣ ਦੀ ਵਜਾਏ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ,ਅਤੇ ਮੌਜੂਦਾ ਕਾਂਗਰਸ ਸਰਕਾਰ ਵੀ ਕੇਂਦਰ ਦੇ ਦਬਾਅ ਕਾਰਨ ਇਨਸਾਫ਼ ਦੇਣ ਤੋ ਆਹਨਾ ਕਾਹਨੀ ਕਰ ਰਹੀ ਹੈ,ਪ੍ਰੰਤੂ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਪੰਜਾਬ ਦੇ ਹਾਲਾਤ ਵਿਗੜ ਰਹੇ ਹਨ।ਕੀ ਭਾਰਤ ਦੇ ਕਿਸੇ ਹੋਰ ਸੂਬੇ ਵਿਚ ਕੋਈ ਸਮੱਸਿਆ ਨਹੀਂ ? ਕੀ ਹੋਰ ਸੂਬਿਆਂ ਵਿਚ ਹੁੰਦਾ ਰੋਸ ਪ੍ਰਦਰਸ਼ਨ ਸ਼ਾਂਤੀ ਦਾ ਪ੍ਰਤੀਕ ਹੈ ? ਜੰਮੂ ਕਸ਼ਮੀਰ,ਆਸਾਮ ਅਤੇ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਕਰਨ ਲਈ ਹੀ ਫ਼ੌਜ ਐਨੀ ਕਾਹਲ ਅਤੇ ਉਤਸੁਕਤਾ ਕਿਉਂ ਦਿਖਾ ਰਹੀ ਹੈ,ਜਦੋਂ ਕਿ ਗੁਆਂਢੀ ਸੂਬੇ ਹਰਿਆਣੇ ਦੇ ਜਾਟਾਂ ਵੱਲੋਂ ਜਦੋਂ ਵੀ ਕੋਈ ਅੰਦੋਲਨ ਕੀਤਾ ਗਿਆ,ਉਹ ਹਮੇਸ਼ਾ ਹੀ ਹਿੰਸਕ ਰਿਹਾ ਹੈ,ਉਨ੍ਹਾਂ ਦੀ ਹਿੰਸਾ ਦਾ ਸ਼ਿਕਾਰ ਵੀ ਬਗੈਰ ਵਜਾਹ ਤੋਂ ਸਿੱਖਾਂ ਨੂੰ ਬਣਾਇਆ ਜਾਂਦਾ ਰਿਹਾ ਹੈ,ਕੀ ਉਦੋਂ ਕਦੇ ਵੀ ਭਾਰਤੀ ਫ਼ੌਜ ਨੂੰ ਇਹ ਚੇਤਾ ਨਹੀਂ ਆਇਆ ਕਿ ਹਰਿਆਣੇ ਦੇ ਹਾਲਾਤ ਵਿਗੜ ਰਹੇ ਹਨ,ਉਨ੍ਹਾਂ ਨੂੰ ਕਾਬੂ ਵਿਚ ਰੱਖਣ ਲਈ ਭਾਰਤੀ ਫ਼ੌਜ ਦੀ ਜ਼ਰੂਰਤ ਹੈ। ਅਜਿਹਾ ਕਦੇ ਵੀ ਨਹੀਂ ਹੋਵੇਗਾ,ਕਿਉਂਕਿ ਪੰਜਾਬ ਨੂੰ ਭਾਰਤ ਨੇ ਕਦੇ ਆਪਣਾ ਸਮਝਿਆ ਹੀ ਨਹੀਂ।

ਅਖ਼ਬਾਰਾਂ ਵਿਚ ਭਾਰਤੀ ਫ਼ੌਜ ਦੇ ਮੁਖੀ ਵਿਪਨ ਕੁਮਾਰ ਰਾਵਤ ਦਾ ਪੰਜਾਬ ਸੂਬੇ ਦੇ ਹਾਲਾਤਾਂ ਸਬੰਧੀ ਇੱਕ ਤਰਕ ਵਿਹੂਣਾ ਬਿਆਨ ਆਇਆ ਹੈ,ਜਦੋਂ ਉਹ ਇਹ ਵੀ ਸਾਫ਼ ਲਫ਼ਜ਼ਾਂ ਵਿਚ ਕਹਿੰਦੇ ਹਨ ਕਿ ਭਾਵੇਂ ਸੂਬੇ ਦਾ ਮਾਹੌਲ ਸ਼ਾਂਤ ਹੈ ਪਰ ਖ਼ਰਾਬ ਹੋ ਸਕਦਾ ਹੈ,ਇਸ ਲਈ ਪਹਿਲਾਂ ਹੀ ਕਾਬੂ ਕਰਨ ਚ ਦੇਰੀ ਨਹੀਂ ਕਰਨੀ ਚਾਹੀਦੀ,ਫ਼ੌਜ ਮੁਖੀ ਦੇ ਇਸ ਨਫ਼ਰਤ ਭਰੇ ਬਿਆਨ ਤੇ ਗੰਭੀਰਤਾ ਨਾਲ ਵਿਚਾਰ ਕਰਨੀ ਬਣਦੀ ਹੈ। ਜਦੋਂ ਪੰਜਾਬ ਵਿਚ ਕੋਈ ਗੜਬੜ ਹੋਣ ਦਾ ਨਾ ਹੀ ਤਾਂ ਕੋਈ ਖ਼ਦਸ਼ਾ ਹੈ ਅਤੇ ਨਾ ਹੀ ਕੋਈ ਅਜਿਹੇ ਹਾਲਾਤ ਹੀ ਬਣੇ ਹੋਏ ਹਨ,ਜਿਸ ਤੋ ਇਹ ਅੰਦਾਜ਼ਾ ਲਾਇਆ ਜਾ ਸਕੇ ਕਿ ਪੰਜਾਬ ਦੇ ਅਮਨ ਅਮਾਨ ਨੂੰ ਕੋਈ ਖ਼ਤਰਾ ਬਣਿਆ ਹੋਇਆ ਹੈ ,ਫਿਰ ਅਜਿਹੇ ਸਮੇਂ ਤੇ ਫ਼ੌਜ ਮੁਖੀ ਦਾ ਇਹ ਬਿਆਨ ਆਉਣਾ ਕਿ ਭਾਵੇਂ ਪੰਜਾਬ ਦੇ ਹਾਲਾਤ ਸੁਖਾਵੇਂ ਹਨ,ਪਰ ਫਿਰ ਵੀ ਇੱਥੋਂ ਦੀ ਸ਼ਾਂਤੀ ਨੂੰ ਬਾਹਰੀ ਸ਼ਕਤੀਆਂ ਤੋਂ ਖ਼ਤਰਾ ਪੈਦਾ ਹੋ ਸਕਦਾ ਹੈ,ਉਹਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਹੈ ਕਿ ਜੇਕਰ ਸਮੇਂ ਸਿਰ ਧਿਆਨ ਨਾ ਦਿੱਤਾ ਤਾਂ ਬਹੁਤ ਦੇਰ ਹੋ ਜਾਵੇਗੀ,ਉਨ੍ਹਾਂ ਦਾ ਇਹ ਬਿਆਨ ਸਪਸ਼ਟ ਕਰਦਾ ਹੈ ਕਿ ਜ਼ਰੂਰ ਭਾਰਤੀ ਸਟੇਟ ਇੱਕ ਵਾਰ ਫਿਰ ਸਿੱਖ ਨੌਜਵਾਨਾਂ ਦਾ ਸ਼ਿਕਾਰ ਕਰਨ ਦੀ ਤਿਆਰੀ ਕਰ ਰਹੀ ਹੈ।

ਇਹ ਬਿਆਨ ਪੰਜਾਬ ਲਈ ਕਦੇ ਵੀ ਸ਼ੁੱਭ ਨਹੀਂ ਮੰਨਿਆ ਜਾ ਸਕਦਾ।ਅਜਿਹੇ ਬਿਆਨ ਜਿੱਥੇ ਭਾਰਤੀ ਸਟੇਟ ਦੀ ਘੱਟ ਗਿਣਤੀਆਂ ਪ੍ਰਤੀ ਸੋਚ ਦਾ ਖ਼ੁਲਾਸਾ ਕਰਦੇ ਹਨ,ਓਥੇ ਸਿੱਖਾਂ ਅੰਦਰ ਦਹਿਸ਼ਤ ਦਾ ਮਾਹੌਲ ਸਿਰਜਣ ਵਿਚ ਵੀ ਜ਼ਮੀਨ ਤਿਆਰ ਕਰਨ ਦਾ ਸੁਨੇਹਾ ਦੇ ਰਹੇ ਹਨ। ਪੰਜਾਬ ਵਿਚ ਲੰਘੀ ਇੱਕ ਜੂਨ ਤੋਂ ਬੇਅਦਬੀ ਦਾ ਇਨਸਾਫ਼,ਦੋ ਸਿੱਖ ਨੌਜਵਾਨਾਂ ਦੇ ਕਤਲਾਂ ਦਾ ਇਨਸਾਫ਼ ਅਤੇ ਪਿਛਲੇ ਤੀਹ ਤੀਹ ਸਾਲਾਂ ਤੋ ਜੇਲ੍ਹਾਂ ਵਿਚ ਗ਼ੈਰਕਾਨੂੰਨੀ ਢੰਗ ਨਾਲ ਬੰਦ ਰੱਖੇ ਸਿੱਖ ਬੰਦੀਆਂ ਦੇ ਇਨਸਾਫ਼ ਲਈ ਸਿੱਖਾਂ ਵੱਲੋਂ ਮੋਰਚਾ ਲਾਇਆ ਹੋਇਆ ਹੈ,ਜਿਸ ਨੂੰ ਜਿੱਥੇ ਸਿੱਖ ਪੰਥ ਦੇ ਹਰ ਵਰਗ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ,ਓਥੇ ਹਿੰਦੂ ਭਾਈਚਾਰੇ,ਮੁਸਲਮਾਨ ਭਾਈਚਾਰੇ ਅਤੇ ਭਾਰਤ ਦੇ ਮੂਲ ਨਿਵਾਸੀ ਭਾਈਚਾਰੇ ਵੱਲੋਂ ਵੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ।ਜਿਸ ਮੋਰਚੇ ਵਿਚ ਸ਼ਾਂਤੀ ਨੂੰ ਬਣਾਈ ਰੱਖਣ ਲਈ ਸਖ਼ਤੀ ਨਾਲ ਸਿੱਖ ਪੰਥ ਵੱਲੋਂ ਹੀ ਹਦਾਇਤਾਂ ਕੀਤੀਆਂ ਹੋਈਆਂ ਹੋਣ ਅਤੇ ਕਿਸੇ ਵਿਸ਼ੇਸ਼ ਭਾਈਚਾਰੇ ਨਾਲ ਟਕਰਾ ਦਾ ਕੋਈ ਰੱਤੀ ਮਾਤਰ ਵੀ ਖ਼ਦਸ਼ਾ ਨਾ ਹੋਵੇ,ਫਿਰ ਭਾਰਤੀ ਫ਼ੌਜ ਦੇ ਮੁਖੀ ਨੂੰ ਪੰਜਾਬ ਵਿਚ ਅਜਿਹਾ ਕਿਹੜਾ ਖ਼ਤਰਾ ਸਤਾਉਣ ਲੱਗ ਪਿਆ,ਜਿਸ ਕਰਕੇ ਉਹਨੂੰ ਅਜਿਹਾ ਬਿਆਨ ਦੇਣ ਦੀ ਲੋੜ ਪੈ ਗਈ?

ਇਹਦਾ ਸਿੱਧਾ ਤੇ ਸਪਸ਼ਟ ਉੱਤਰ ਇਹ ਹੀ ਹੈ ਕਿ ਘੱਟ ਗਿਣਤੀਆਂ ਦੀ ਦੁਸ਼ਮਣ ਨਾਗਪੁਰ ਦੀ ਸ਼ਕਤੀਸ਼ਾਲੀ ਕੱਟੜਵਾਦੀ ਸੰਸਥਾ ਆਰ ਐਸ ਐਸ ਭਾਰਤੀ ਫੋਰਸਾਂ ਤੇ ਪੂਰੀ ਤਰਾਂ ਆਪਣੀ ਪਕੜ ਬਣਾ ਚੁੱਕੀ ਹੈ,ਜਿਹੜੀ ਆਪਣੇ ਚਹੇਤੇ ਫ਼ੌਜ ਮੁਖੀ ਤੋਂ ਪੰਜਾਬ ਦੇ ਸਿੱਖਾਂ ਨੂੰ ਮੁੜ ਤੋ ਸਬਕ ਸਿਖਾਉਣ ਦੇ ਮਨਸੇ ਨਾਲ ਅਜਿਹੇ ਬਿਆਨ ਦਿਵਾ ਕੇ ਇੱਕ ਵਾਰ ਫਿਰ ਸਿੱਖਾਂ ਨੂੰ ਬਾਹਰੀ ਤਾਕਤਾਂ ਦਾ ਨਾਮ ਵਰਤ ਕੇ ਬਦਨਾਮ ਕਰਨਾ ਚਾਹੁੰਦੀ ਹੈ।ਸਚਾਈ ਇਹ ਵੀ ਹੈ ਕਿ ਪੰਜਾਬ ਵਿਚ ਸ਼ਾਂਤੀ ਨੂੰ ਤਾਂ ਕੋਈ ਖ਼ਤਰਾ ਨਹੀਂ,ਪਰ ਭਾਰਤੀ ਜਨਤਾ ਪਾਰਟੀ ਦੀ ਵਫ਼ਾਦਾਰ ਭਾਈਵਾਲ ਪਾਰਟੀ ਅਕਾਲੀ ਦਲ ਬਾਦਲ ਦੀ ਹਾਲਤ ਜ਼ਰੂਰ ਤਰਸਯੋਗ ਬਣੀ ਹੋਈ ਹੈ,ਜਿਸ ਲਈ ਉਹ ਪੰਜਾਬ ਦੇ ਆਮ ਸਿੱਖਾਂ ਨੂੰ ਦੋਸ਼ੀ ਸਮਝਦੇ ਹਨ ਅਤੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਵਿਚ ਕੇਂਦਰੀ ਏਜੰਸੀਆਂ ਕੋਈ ਅਜਿਹੀ ਗੜਬੜ ਨੂੰ ਅੰਜਾਮ ਦੇ ਸਕਦੀਆਂ ਹਨ,ਜਿਸ ਨਾਲ ਅਮਨ ਅਮਾਨ ਨਾਲ ਵੱਸਦੇ ਪੰਜਾਬ ਉੱਤੇ ਕੇਂਦਰੀ ਫੋਰਸਾਂ ਦੇ ਜਬਰ ਦਾ ਕੁਹਾੜਾ ਚਲਾਉਣ ਦਾ ਰਾਹ ਪੱਧਰਾ ਕੀਤਾ ਜਾ ਸਕੇ। ਫ਼ੌਜ ਮੁਖੀ ਦੇ ਬਿਆਨ ਨੂੰ ਧਿਆਨ ਨਾਲ ਪੜ੍ਹਨ ਤੋਂ ਸੌਖਿਆਂ ਹੀ ਇਹ ਸਮਝ ਪੈ ਜਾਂਦੀ ਹੈ ਕਿ ਹੁਣ ਇੱਕ ਵਾਰ ਫਿਰ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ,ਜਿਸ ਦਾ ਵਿਰੋਧ ਪੰਜਾਬ ਦੇ ਹਰ ਅਮਨ ਪਸੰਦ ਇਨਸਾਨ ਨੂੰ,ਇਨਸਾਫ਼ ਪਸੰਦ ਜਥੇਬੰਦੀਆਂ ਨੂੰ, ਰਾਜਨੀਤਕ ਜਥੇਬੰਦੀਆਂ ਅਤੇ ਹਰ ਉਸ ਧਿਰ ਨੂੰ ਕਰਨਾ ਚਾਹੀਦਾ ਹੈ,ਜਿਹੜੀ ਪੰਜਾਬ ਅਤੇ ਪੰਜਾਬੀਅਤ ਦੀ ਮੁੱਦਈ ਹੈ।ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਦਿਲੋਂ ਸੁਹਿਰਦ ਅਤੇ ਫ਼ਿਕਰਮੰਦ ਹਨ,ਉਨ੍ਹਾਂ ਨੂੰ ਫ਼ੌਜ ਮੁਖੀ ਵਿਪਨ ਕੁਮਾਰ ਰਾਵਤ ਦੇ ਉਸ ਤਰਕ ਦਾ ਪੁਰਜ਼ੋਰ ਵਿਰੋਧ ਕਰਨਾ ਚਾਹੀਦਾ ਹੈ,ਜਿਸ ਚੋ ਸਿੱਖਾਂ ਅਤੇ ਪੰਜਾਬ ਪ੍ਰਤੀ ਨਫ਼ਰਤ ਝਲਕਦੀ ਹੈ।