(ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫਜ਼ਲ ਸਾਹਿਰ ਰੂ ਬ ਰੂ)
(ਅਫਜ਼ਲ ਸਾਹਿਰ ਨੂੰ ਸਨਮਾਨਿਤ ਕਰਦੇ ਹੋਏ ਰਣਯੋਧ ਸਿੰਘ, ਰਸ਼ਪਾਲ ਹੇਅਰ ਤੇ ਰਾਗਬਿਰ ਸਿੰਘ ਸਰਾਏ)

ਰੇਡਿਓ ਹਾਂਜੀ ਅਤੇ ਮਾਝਾ ਗਰੁੱਪ ਵੱਲੋਂ ਸਾਂਝੇ ਉਦਮ ਤਹਿਤ ਆਸਟ੍ਰੇਲੀਆ ਦੌਰੇ ‘ਤੇ ਲਹਿੰਦੇ ਪੰਜਾਬ (ਪਾਕਿਸਤਾਨ) ਤੋਂ ਆਏ ਪੰਜਾਬੀ ਸ਼ਾਇਰ ਅਤੇ ਰੇਡੀਓ ਹੋਸਟ ‘ਅਫਜ਼ਲ ਸਾਹਿਰ’ ਦਾ ਨਿੱਘਾ ਸਵਾਗਤ ਕੀਤਾ ਗਿਆ। ਬੈਠਕ ਦੀ ਜਾਣਕਾਰੀ ਦਿੰਦਿਆਂ ਰਣਯੋਧ ਸਿੰਘ ਅਤੇ ਜਰਮਨ ਸਿੰਘ ਨੇ ਦੱਸਿਆ ਕਿ ਇਹ ਸਾਹਤਿਕ ਬੈਠਕ ਲੰਘੇ ਐਤਵਾਰ ਆਰ.ਐੱਸ.ਐੱਲ ਸੰਨੀਬੈਂਕ ਵਿਖੇ ਅਯੋਜਿਤ ਕੀਤੀ ਗਈ। ਜਿਸ ‘ਚ ਭਾਰਤੀ ਅਤੇ ਪਾਕਿਸਤਾਨੀ ਭਾਈਚਾਰੇ ਤੋਂ ਲੇਖਕਾਂ ਅਤੇ ਬੁੱਧੀ-ਜੀਵੀਆਂ ਨੇ ਹਾਜ਼ਰੀ ਭਰੀ। ਇਸ ਬੈਠਕ ‘ਚ ਚੜ੍ਹਦੇ ਅਤੇ ਲਹਿੰਦੇ ਪੰਜਾਬ ‘ਚ ਮਾਂ-ਬੋਲੀ ਪੰਜਾਬੀ ਦੀ ਮਜ਼ੂਦਾ ਸਥਿੱਤੀ, ਸਰਕਾਰੀ ਉਦਾਸੀਨਤਾ ਅਤੇ ਪੰਜਾਬੀ ਭਾਸ਼ਾ ਦੇ ਭਵਿੱਖੀ ਪਸਾਰੇ ‘ਤੇ ਖੁੱਲ ਕੇ ਤਕਰੀਰਾਂ ਹੋਈਆਂ। ਨਾਲ ਹੀ ਸ਼ਾਇਰ ਅਫਜ਼ਲ ਸਾਹਿਰ ਨੇ ਆਪਣੀਆਂ ਕਵਿਤਾਵਾਂ ਨਾਲ ਪੰਜਾਬੀਅਤ ਦੀ ਬਾਤ ਪਾਉਂਦੇ ਹੋਏ ਹਰ ਸਮਾਜਿਕ ਪਹਿਲੂ ‘ਤੇ ਉਸਾਰੂ ਢੰਗ ਨਾਲ ਉਂਗਲ ਧਰਦੇ ਹੋਏ ਚਿੰਤਨ ਕੀਤਾ। ਜਿਕਰਯੋਗ ਹੈ ਕਿ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਵੀ ਇੱਕ ਵੱਖਰੇ ਸੰਮੇਲਨ ‘ਚ ਅਦੀਬ ਅਫਜ਼ਲ ਸਾਹਿਰ ਦਾ ਮਾਣ ਕੀਤਾ ਗਿਆ।

ਇਸ ਸਾਹਤਿਕ ਬੈਠਕ ‘ਚ ਹੋਰਨਾਂ ਤੋਂ ਇਲਾਵਾ ਰਣਯੋਧ ਸਿੰਘ, ਜਰਮਨ ਸਿੰਘ ਰੰਧਾਵਾ, ਨਵਦੀਪ ਸਿੰਘ (ਗ੍ਰੀਨ ਪਾਰਟੀ), ਰਛਪਾਲ ਹੇਅਰ, ਹੈਪੀ ਗਿੱਲ, ਨਾਗਿੰਦਰ ਸਿੰਘ, ਹਰਜੀਵਨ ਨਿੱਝਰ, ਬਾਊ ਮੌਲਾ ਨੰਗਲ, ਸੁਲਤਾਨ ਸ਼ੀਨਾ, ਗੁਰਿੰਦਰ ਗੁੱਲ, ਗੁਰਪ੍ਰੀਤ ਗਿੱਲ, ਦਲਜਿੰਦਰ ਸਿੰਘ, ਅਮਰ ਸੇਖੋਂ, ਗਗਨ, ਪਵਨ, ਹਰਿੰਦਰ, ਰਵੀ, ਬਲਰਾਜ, ਦਵਿੰਦਰ, ਜੱਗਾ, ਇੰਦਰਵੀਰ, ਜਤਿੰਦਰ, ਮਨਜੀਤ ਬੇਰਾਰਾਏ, ਪ੍ਰਣਾਮ ਹੇਅਰ, ਸਰਬਜੀਤ ਸੋਹੀ ਅਤੇ ਗੁਰਸੇਵਕ ਸਿੰਘ ਆਦਿ ਨੇ ਸ਼ਿਰਕਤ ਕੀਤੀ।