7 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
11 hours ago
ePaper January 2019
22 hours ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
23 hours ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
1 day ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
1 day ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..
3 days ago
ਔਰਤਾਂ ਦੀ ਤਾਕਤ ਦਾ ਪ੍ਰਦਰਸ਼ਨ 

 

IMG_5211
ਵਾਸ਼ਿੰਗਟਨ ਡੀ .ਸੀ 30 ਅਕਤੂਬਰ —   ਬੀਤੇ ਦਿਨ ਸ. ਅਮਰ ਸਿੰਘ ਮੱਲ੍ਹੀ  ਅਤੇ ਗੁਰਚਰਨ ਸਿੰਘ ਵਿਸ਼ਵ ਬੈਂਕ ਵੱਲੋਂ ਸਿੰਘ ਸਭਾ ਗੁਰੂ ਘਰ  ਫੇਅਰ ਫੈਕਸ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲ਼ਾਂਘੇ ਲਈ ਸੰਗਤਾਂ ਦੇ ਸਹਿਯੋਗ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਸਿੰਘ ਸਭਾ ਗੁਰੂ ਘਰ ਦੇ ਪ੍ਰਬੰਧਕਾਂ ਨੇ ਵੀ ਇਸ ਸ਼ਲਾਘਾਯੋਗ ਸੇਵਾ ਵਿੱਚ ਹਿੱਸਾ ਪਾਉਣ ਲਈ ਪੂਰਨ ਸਹਿਯੋਗ ਦਾ ਵੀ ਪੂਰਾ ਭਰੋਸਾ ਦਿੱਤਾ ਹੈ। ਸ.ਗੁਰਚਰਨ ਸਿੰਘ ਵਿਸ਼ਵ ਬੈਂਕ ਨੇ ਸੰਗਤਾਂ ਨਾਲ ਟੀ .ਵੀ ਤੇ ਆਰੰਭੀ ਹੋਈ ਸੇਵਾ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮ ਕਾਜ ਦੀ ਇਕ ਰੂਪ ਰੇਖਾ ਨੂੰ ਤਸਵੀਰਾਂ ਰਾਹੀਂ ਸਾਂਝੀ ਕੀਤੀ ।
IMG_5201
ਸ. ਅਮਰ ਸਿੰਘ ਮੱਲ੍ਹੀ  ਵੱਲੋਂ ਭਾਰਤੀ ਸਰਕਾਰ ਵੱਲੋਂ ਮਨਜ਼ੂਰ  ਕੀਤੇ ਗਏ ਸਾਰੇ ਕੰਮਾਂ ਬਾਰੇ ਵੀ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਕਿ ਕਿਸ ਤਰ੍ਹਾਂ ਆਵਾਜਾਈ ਵਿਭਾਗ ਮੰਤਰਾਲੇ ਵੱਲੋਂ ਸਾਰੀਆਂ ਮਨਜੂਰੀਆਂ  ਹੋ ਜਾਣ ਦੇ ਬਾਵਜੂਦ ਵੀ ਕੋਈ ਠੋਸ ਕਾਰਵਾਈ ਅਖਤਿਆਰ ਨਹੀਂ ਕੀਤੀ ਗਈ । ਸ. ਦਵਿੰਦਰ ਸਿੰਘ ਦਿਉ ਵੱਲੋ ਸੰਗਤਾਂ ਲਈ ਜਿਕਰਯੋਗ ਰਿਹਾ ਕਿ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾਂ ਸਵਰਾਜ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮਿਲਣੀ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸ੍ਰੀ ਕਰਤਾਰਪੁਰ ਲਾਂਘੇ ਦਾ ਮਸਲਾ ਠੰਡੇ ਬਸਤੇ ਵਿੱਚ ਨਜ਼ਰ ਆ ਰਿਹਾ ਹੈ ।
IMG_5234
ਵਿਸ਼ਵ ਯੂਨਾਈਟਿਡ ਗੁਰੂ ਨਾਨਕ ਫਾਊਂਡੇਸ਼ਨ(ਕਰਤਾਰਪੁਰ ਮਾਰਗ ਮਿਸ਼ਨ) ਦੇ ਚੇਅਰਮੈਨ ਅਮਰ ਸਿੰਘ ਮੱਲ੍ਹੀ, ਚੇਅਰਮੈਨ ਗੁਰਚਰਨ ਸਿੰਘ, ਹਰਪਾਲ ਸਿੰਘ, ਕੁਲਵਿੰਦਰ ਸਿੰਘ ਫਲੋਰਾ ਪੱਤਰਕਾਰ  , ਅਵਤਾਰ ਸਿੰਘ ਕਾਹਲੋਂ ਸ਼੍ਰੀਮਤੀ ਕਾਹਲੋਂ ਪਰਮਜੀਤ ਸਿੰਘ ਬੇਦੀ ਸੰਦੀਪ ਕੌਰ ਅਮਰਦੀਪ ਸਿੰਘ ਮੱਲ੍ਹੀ ਰਮਨਦੀਪ ਸਿੰਘ ਟੋਨੀ ਅਤੇ ਸੇਠੀ ਨੇ ਇਸ ਮਿਸ਼ਨ ਦੀ ਸੇਵਾ ਵਿੱਚ ਹਿੱਸਾ ਪਾਉਣ ਦੀ ਤਜਵੀਜ਼ ਨੂੰ ਸਮੂੰਹ ਸੰਗਤ ਦੇ ਸਨਮੁਖ ਪੇਸ਼ ਕੀਤੀ ।