image1

ਨਿਊਯਾਰਕ, 30 ਅਕਤੂਬਰ —  ਸਾਊਥ ਅਫ਼ਰੀਕਾ ਦੇ ਨਿਰੋਬੀ -ਕੀਨੀਆ ਸਿੱਖ ਅਵਾਰਡ ਸਮਾਗਮ ਵਿੱਚ ਵੱਖ-ਵੱਖ ਮੁਲਕਾਂ ਤੋਂ ਆਏ ਮਹਿਮਾਨਾਂ ਨੂੰ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸੱਦਾ ਦਿੱਤਾ ਗਿਆ। ਜਿੱਥੇ ਵੱਖ-ਵੱਖ ਗੁਰੂਘਰਾਂ ਵਲੋਂ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ, ਉੱਥੇ ਨਿਰੋਬੀ ਦੇ ਸਿੱਖਾਂ ਦੀ ਸ਼ਰਧਾ, ਸਤਿਕਾਰ ਅਤੇ ਸੇਵਾ ਨੇ ਆਏ ਮਹਿਮਾਨਾਂ ਦਾ ਮਨ ਜਿੱਤ ਲਿਆ।

ਜਸਦੀਪ ਸਿੰਘ ਜੱਸੀ ਨੇ ਸਨਮਾਨ ਉਪਰੰਤ ਕਿਹਾ ਕਿ ਨਿਰੋਬੀ ਦੇ ਸਿੱਖਾਂ ਨੇ ਸਿੱਖੀ ਨੂੰ ਸੰਭਾਲ ਕੇ ਰੱਖਿਆ ਹੋਇਆ। ਜਿੱਥੇ ਗੁਰੂਘਰਾਂ ਦੀਆਂ ਵਧੀਆ ਬਿਲਡਿੰਗਾਂ ਵਿੱਚ ਗੁਰੂ ਦਾ ਸਤਿਕਾਰ ਕੀਤਾ ਜਾਂਦਾ ਹੈ, ਉਹ ਇੱਕ ਮਿਸਾਲ ਹੈ। ਗੁਰੂਘਰ ਵਲੋਂ ਚਲਾਏ ਜਾ ਰਹੇ ਸਕੂਲ ਦਾ ਦੌਰਾ ਕਰਕੇ ਡਾ. ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਸਲੇਬਸ ਅਤੇ ਕਿਤਾਬਾਂ ਸਬੰਧੀ ਇੱਕਸਾਰਤਾ ਲਿਆਉਣ ਲਈ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਨੂੰ ਪ੍ਰਬੰਧਕਾਂ ਵਲੋਂ ਪ੍ਰਵਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਰੀਲੈਂਡ ਵਿੱਚ ਸਿੱਖ ਐਸੋਸੀਏਸ਼ਨ ਬਾਲਟੀਮੋਰ ਦੇ ਸਕੂਲ ਵਿੱਚ ਆ ਕੇ ਦੇਖਣ ਕਿ ਵਿਦਿਆਰਥੀ ਕਿਸ ਤਰ੍ਹਾਂ ਪੰਜਾਬੀ ਸਿੱਖਦੇ ਹਨ। ਪ੍ਰਬੰਧਕਾਂ ਵਲੋਂ ਡਾ. ਗਿੱਲ ਨੂੰ ਨਿਰੋਬੀ ਵਿੱਚ ਪੰਜਾਬੀ ਸਿਖਾਉਣ ਅਤੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਸਬੰਧੀ ਕੀਨੀਆ ਦੀ ਸਿਟੀਜ਼ਨ ਤੇ ਨੌਕਰੀ  ਦੀ ਗੁਜਾਰਸ਼ ਕੀਤੀ। ਉਨ੍ਹਾਂ ਕਿਹਾ ਕਿ ਉਹ ਬਾਲਟੀਮੋਰ ਖਾਲਸਾ ਪੰਜਾਬੀ ਸਕੂਲ ਦੀ ਸੇਵਾ ਕਰ ਰਹੇ ਹਨ, ਜਿਸ ਨੂੰ ਉਹ ਅਮਰੀਕਾ ਦੇ ਪੰਜਾਬੀ ਸਕੂਲਾਂ ਦਾ ਧੁਰਾ ਬਣਾਉਣਾ ਚਾਹੁੰਦੇ ਹਨ। ਸਲੇਬਸ ਅਤੇ ਕਿਤਾਬਾਂ ਦੀ ਇਕਸਾਰਤਾ ਲਈ ਉਹ ਉਪਰਾਲੇ ਕਰ ਰਹੇ ਹਨ। ਜਿਸ ਲਈ ਨਿਰੋਬੀ ਦੀ ਪਹਿਲ ਕਦਮੀ ਰੰਗ ਲਿਆਵੇਗੀ।

ਨਵਦੀਪ ਸਿੰਘ ਫਾਊਂਡਰ ਚੇਅਰਮੈਨ ਸਿੱਖ ਅਵਾਰਡ ਅਤੇ ਉਨ੍ਹਾਂ ਦੀ ਟੀਮ ਜਿਸ ਵਿੱਚ ਸ਼ੈਰਨ ਕੌਰ, ਮਨਜੀਤ ਸਿੰਘ ਸਾਊਥੀ ਨੇ ਸਥਾਨਕ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਗੁਰੂਘਰ ਦਾ ਦੌਰਾ ਅਵਾਰਡੀਆ ਅਤੇ ਮਹਿਮਾਨਾਂ ਨੂੰ ਕਰਵਾਇਆ।

ਸਨਮਾਨਿਤ ਸਖਸ਼ੀਅਤਾਂ ਵਿੱਚ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਅਮਰੀਕਾ, ਸਤ ਪ੍ਰਕਾਸ਼ ਸਿੰਘ ਭਾਰਤ, ਅਮਨਦੀਪ ਸਿੰਘ ਭਾਰਤ, ਸ਼ੈਰਨ ਕੌਰ ਯੂਕੇ, ਮਨਜੀਤ ਸਿੰਘ ਯੂਕੇ, ਡਾ. ਸੁਰਿੰਦਰ ਸਿੰਘ ਗਿੱਲ ਵਿਸ਼ੇਸ਼ ਮਹਿਮਾਨ, ਬਲਜਿੰਦਰ ਸਿੰਘ ਸ਼ੰਮੀ (ਗੈਸਟ ਆਫ ਆਨਰ) ਅਮਰੀਕਾ, ਸਾਜਿਦ ਤਰਾਰ ਚੇਅਰਮੈਨ ਡਾਇਵਰਸਿਟੀ ਟੀਮ ਟਰੰਪ ਅਤੇ ਮੋਲੀ ਕੌਰ ਲੰਡਨ ਤੋਂ ਹਾਜ਼ਰ ਸਨ।