IMG_4474

ਸਿਆਟਲ 18 ਅਕਤੂਬਰ —ਅਮਰੀਕਾ ਦੇ ਪ੍ਰਸਿੱਧ ਹਿੰਦੂ ਮੰਦਰ ਕੈਂਟ  ਵਿਖੇ ਪ੍ਰਸਿੱਧ ਗਾਇਕ ਰਣਜੀਤ ਤੇਜੀ ਨੇ ਨਵਰਾਤਰਿਆਂ ਦੇ ਸ਼ੁੱਭ ਦੇਵੀ ਦੁਰਗਾ (ਨੌ ਪੂਜਨੀਏ ਭਗਵਾਨ ਮਾਤਾਵਾਂ) ਦੇ  ਤਿਉਹਾਰ ਦੇ ਸਮੇਂ ਆਪਣੀ ਸੁਰੀਲੀ  ਅਵਾਜ਼ ਦੇ ਜ਼ਰੀਏ ਅਨੇਕਾਂ ਹੀ ਭੇਟਾਂ ਸੁਣਾ ਕੇ ਸਰੋਤਿਆਂ ਨੂੰ ਝੂਮਣ ਲਈ ਅਨੰਦਿਤ ਕੀਤਾ। ਇਸ ਤਿਉਹਾਰ ਦੌਰਾਨ ਤੇਜੀ ਨੇ ਸ੍ਰੀ ਗਣੇਸ਼ ਵੰਦਨਾ ਤੋਂ ਸ਼ੁਰੂ ਹੋ ਕੇ ਮਹਾਂ ਮਾਈ ਜਗਦੰਬੇ ਮਾਂ ਦੀ ਉਸਤਤ ਵਿੱਚ ਕਈ ਅਧਿਆਤਮਿਕ ਭਜਨ ਸੁਣਾਏ। ਅਧਿਆਤਮਿਕ ਮਹਿਮਾ ਦੇ ਲੈਯਾਤਮਿਕ ਅਨੰਦ ਦੀ ਖੁਸ਼ਬੂ ਸ਼ਰਧਾਲੂਆਂ ਦੇ ਹਿਰਦੇ-ਮਸਤਕ ਵਿੱਚ ਅਤੇ ਵਾਤਾਵਰਨ ਵਿੱਚ ਵੀ ਬਿਖੇਰੀ।

IMG_4475

ਤੇਜੀ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਅਨੇਕਾਂ ਹੀ ਅੰਤਰਦ੍ਰਿਸ਼ਟੀ ਦੇ ਦ੍ਰਿਸ਼ਟਾਂਤ ਵਾਲੀਆਂ ਭੇਟਾਂ ਵੀ ਸੁਣਾਈਆਂ ਅਤੇ ਸ਼ਰਧਾਲੂਆਂ ਨੇ ਖੂਬ ਅਨੰਦ ਮਾਣਿਆ। ਇਸ ਮੌਕੇ ਤੇ ਗਾਇਕ ਰਣਜੀਤ ਤੇਜੀ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਮੰਦਰ ਦੇ ਪੁਜਾਰੀ ਸ੍ਰੀ ਸੰਤੋਸ਼ ਤ੍ਰਿਪਾਠੀ ਜੀ ਨੇ ਨਵਰਾਤਰਿਆਂ ਦੀ ਉਸਤਤ ਤੇ ਮਹਿਮਾ ਬਾਰੇ ਕਥਾ-ਵਿਖਿਆਨ ਕਰਦੇ ਹੋਏ ਕਿਹਾ ਕਿ, ਭਾਰਤੀ ਹਿੰਦੂ ਪੰ੍ਰਪਰਾਵਾਦੀ ਧਾਰਮਿਕ ਆਸਥਾ ਨਾਲ ਜੁੜਿਆ ਇਹ ਸਾਂਝੀਵਾਲਤਾ ਦਾ ਤਿਉਹਾਰ ਹੈ ਨਵਰਾਤਰੇ। ਇਹ ਤਿਉਹਾਰ ਆਤਮਿਕ ਊਰਜਾ ਅਤੇ ਵਿਸ਼ਵਾਸ ਦੀ ਆਸਥਾ ਨਾਲ ਜੋੜਦਾ ਹੈ। ਇਸ ਦਿਨ ਨੂੰ ਭਗਵਾਨ ਮਾਤਾਵਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਅਤੇ ਇਸਤਰੀ ਪੁਰਾਨਾ ਸ਼ਕਤੀ ਦਾ ਸਨਮਾਨ ਵੱਖ ਵੱਖ ਗੀਤਾਂ ਰਿਵਾਜਾਂ ਨਾਲ ਕੀਤਾ ਜਾਂਦਾ ਹੈ। ਇਸ ਦਿਨ ਤੋਂ ਲਗਾਤਾਰ ਨੌਂ ਦਿਨ ਕਥਾ ਹੁੰਦੀ ਹੈ ਅਤੇ ਆਖਰੀ ਅਸ਼ਟਮੀ ਦੇ ਦਿਨ ਕੰਜਕਾਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਿਸ ਵਿੱਚ ਸ਼ਾਕਾਹਾਰੀ ਭੋਜਨ ਅਤੇ ਕੰਜਕਾਂ ਨੂੰ ਚੁੰਨੀਆਂ, ਪੈਰ ਧੋਣਾ, ਮੌਲੀ ਬੰਨ੍ਹਣਾ ਅਤੇ ਟਿੱਕਾ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਨਾਰੀ ਦੀ ਪੂਜਾ ਨੂੰ ਸਰਵੋਤਮ ਆਸਥਾ ਮੰਨਿਆ ਜਾਂਦਾ ਹੈ। ਇਸ ਦਿਨ ਚਾਰੇ ਮੌਸਮਾਂ ਦੀ ਵੀ ਸਤੂਤੀ ਕੀਤੀ ਜਾਂਦੀ ਹੈ ਅਤੇ ਨਵਮੀਂ ਵਾਲੇ ਦਿਨ ਦੁਸ਼ਹਿਰਾ ਮਨਾਇਆ ਜਾਂਦਾ ਹੈ। ਹਾਜ਼ਰ ਸ਼ਰਧਾਲੂਆਂ ਨੇ ਲੰਗਰ ਦਾ ਸੇਵਨ ਵੀ ਕੀਤਾ।