image1 (1)

ਨੋਰਵਿਚ, 25 ਅਕਤੂਬਰ  —ਨੋਰਵਿਚ , ਸੂਬਾ ਕੈਨੈਟਿਕਟ (ਅਮਰੀਕਾ ) ਦੇ ਨੋਰਵਿਚ ਪਬਲਿਕ ਸਕੂਲ , ਜਿਸ ਦੇ ਅੰਡਰ 10  ਸਕੂਲ ਆਉਂਦੇ ਹਨ ਉਸ ਸਕੂਲ ਦੀ ਸੁਪਰੀਡੈਂਟ ਨੂੰ ਗੁਰਮੁਖੀ ਪੰਜਾਬੀ ਬਾਰੇ ਯਾਦਗਾਰੀ ਬੋਰਡ ਭੇਟ ਕਰ ਕੇ ਪੰਜਾਬੀ ਭਾਸ਼ਾ ਬਾਰੇ ਜਾਣਕਾਰੀ ਦਿਤੀ ਗਈ। ਇਸ ਮੋੌਕੇ ਸ.ਪ੍ਰਮਿੰਦਰਪਾਲ ਸਿੰਘ ਖਾਲਸਾ , ਸਵਰਨਜੀਤ ਸਿੰਘ ਖਾਲਸਾ ( ਅਮਰੀਕਾ )ਸਿੱਖ ਸੇਵਕ ਸੋਸਾਇਟੀ ( ਇੰਟਰਨੈਸ਼ਨਲ ) ਨੇ ਇਕ ਬੋਰਡ , ਜਿਸ ਵਿਚ ਇੰਟਰਨੈਸ਼ਨਲ ਭਾਸ਼ਾਵਾਂ ਵਿਚ ਸ਼ਾਮਿਲ ਪੰਜਾਬੀ ਭਾਸ਼ਾ ਸਮੇਤ 21 ਭਾਸਵਾਂ ਦਾ ਜਿਕਰ ਹੈ , ਸਕੂਲ ਦੀ ਕਮੇਟੀ ਨੂੰ ਭੇਟ ਕੀਤਾ ਗਿਆ। ਮੋਕੇ ਤੇ ਨੋਰਵਿੱਚ ਪਬਲਿਕ ਸਕੂਲ ਦੀ ਸਾਰੀ ਕਮੇਟੀ ਨੇ ਸ.ਖਾਲਸਾ ਦਾ ਸਵਾਗਤ ਅਤੇ ਧੰਨਵਾਦ ਕੀਤਾ , ਅਤੇ ਪੰਜਾਬੀ ਭਾਸ਼ਾ ਨੂੰ ਪੂਰਾ ਮਾਨ ਅਤੇ ਪੰਜਾਬੀ ਬਾਰੇ ਸਾਰੇ ਸਕੂਲ ਦੇ ਸਟਾਫ ਅਤੇ ਹੋਰ ਵੀ ਐਸ ਦੇ ਅੰਡਰ ਆਉਂਦੇ ਦਸ ਸਕੂਲਾਂ ਦੇ ਦਾਖਲੇ ਸਬੰਧੀ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ । ਯਾਦ ਰਹੇ ਕਿ ਪਹਿਲਾ ਵੀ ਨੋਰਵਿੱਚ ਸ਼ਹਿਰ ਵਿਚ ਪੰਜਾਬੀ ਨੂੰ ਮਾਨ੍ਹਤਾ ਮਿਲੀ ਹੋਈ ਹੈ , ਅਤੇ ਸ ਸਵਰਨਜੀਤ ਸਿੰਘ ਖਾਲਸਾ ਦੇ ਯਤਨਾ ਸਦਕੇ ਸਰਕਾਰੀ ਦਫਤਰਾਂ ਅਤੇ ਪਬਲਿਕ ਸਥਾਨਾਂ ਵਿਚ ਪੰਜਾਬੀ ਦੇ , ਅਤੇ ਸ਼ਹਿਰ ਦੇ ਦਾਖਲੇ ਤੇ “ਜੀ ਆਇਆ ਨੂੰ “ਦੇ ਸਵਾਗਤੀ ਸਾਈਨ ਬੋਰਡ ਲਗੇ ਹੋਏ ਹਨ।