• 22 ਜ਼ਿਲ੍ਹੇ, 80 ਵੱਡੇ ਸ਼ਹਿਰ ਅਤੇ 2000 ਤੋਂ ਵੱਧ ਪਿੰਡਾਂ ਚ ਕਰੇਗਾ ਮਾਂ ਬੋਲੀ ਦਾ ਪ੍ਰਚਾਰ
  • 12 ਨਵੰਬਰ ਤੋਂ 1 ਨਵੰਬਰ ਤੱਕ ਰਹੇਗੀ ਯਾਤਰਾ

tejinder singh cy 1

ਮਾਨਸਾ- ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਹਿੱਤ ਸ਼ਹਿਰ ਮਾਨਸਾ ਤੋਂ ਤਜਿੰਦਰ ਸਿੰਘ ਪੰਜਾਬ ਦੇ ਹਰ ਜ਼ਿਲ੍ਹੇ ਚ ਜਾ ਕੇ ਵੱਖ ਵੱਖ ਪਿੰਡਾਂ ਕਸਬਿਆਂ ,ਸੱਥਾਂ, ਸਕੂਲਾਂ ਚ ਜਾ ਕੇ ਮਾਂ ਬੋਲੀ ਦਾ ਹੋਕਾ ਦੇਣ ਜਾ ਰਿਹਾ ਹੈ । ਪੰਜਾਬ ਦਿਵਸ ਨੂੰ ਸਮਰਪਿਤ ਇਹ ਯਾਤਰਾ ਪਹਿਲੇ ਦਿਨ ਸ਼ਹਿਰ ਮਾਨਸਾ ਤੋਂ ਸ਼ੁਰੂ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ,ਬਠਿੰਡਾ,ਗਿੱਦੜਬਹਾ,ਮਲੋਟ ਹੋ ਕੇ ਸ਼ਾਮ ਤੱਕ ਫਾਜਿਲਕਾ ਪਹੁੰਚਣ ਦਾ ਪ੍ਰੋਗਾਮ ਹੈ ਇਸ ਯਾਤਰਾ ਦੌਰਾਨ ਪੰਜਾਬ ਦੇ ਸਾਰੇ 22 ਜ਼ਿਲ੍ਹੇ ,80 ਦੇ ਕਰੀਬ ਵੱਡੇ ਸ਼ਹਿਰਾਂ ਅਤੇ 2000 ਤੋਂ ਵੱਧ ਪਿੰਡਾਂ ਚ ਜਾਣ ਦਾ ਪ੍ਰੋਗਰਾਮ ਤਜਿੰਦਰ ਸਿੰਘ ਮਾਨਸਾ ਨੇ ਉਲੀਕਿਆ ਹੈ ।

ਇਸ ਯਾਤਰਾ ਬਾਰੇ ਜਿਆਦਾ ਜਾਣਕਾਰੀ ਦਿੰਦਿਆਂ ਤਜਿੰਦਰ ਸਿੰਘ ਨੇ ਦੱਸਿਆ ਕਿ ਰਾਹ ਚ ਪੈਂਦੇ ਹਰ ਪਿੰਡ ਚ ਪੰਜਾਬੀ ਮਾਂ ਬੋਲੀ ਜਾਗ੍ਰਿਤੀ ਤਖਤੀ,ਮੁੱਖ ਸ਼ੜਕ ਤੇ ਪੈਂਦੇ ਸਕੂਲਾਂ ਚ ਪੰਜਾਬੀ ਸੋਹਣੀ ਤੇ ਸ਼ੁੱਧ ਲਿਖਾਈ ਜਮਾਤਾਂ,ਸੱਥਾਂ ਬੱਸ ਅੱਡਿਆਂ ਤੇ ਪੰਜਾਬੀ ਪੈਂਤੀ ਅੱਖਰੀ ਅਤੇ ਮੁਹਾਰਣੀ ਦਾ ਪਰਚਾ ਵੰਡਿਆ ਜਾਵੇਗਾ ਅਤੇ ਇਹ ਯਾਤਰਾ ਵੱਖ ਵੱਖ ਜ਼ਿਲਿਆਂ ਵਿੱਚੋਂ ਹੁੰਦੀ ਹੋਈ 1 ਨਵੰਬਰ ਨੂੰ ਚੰਡੀਗੜ੍ਹ ਅਤੇ ਉਪਰੰਤ ਮਾਨਸਾ ਵਾਪਸੀ ਹੋਵੇਗੀ ਅਤੇ ਰੋਜਾਨਾ 150 ਕਿਲੋਮੀਟਰ ਦਾ ਸਫਰ ਤਹਿ ਹੋਵੇਗਾ।

ਇਸ ਯਾਤਰਾ ਦਾ ਮੁੱਖ ਉਦੇਸ਼ ਅਜੋਕੀ ਪੀੜ੍ਹੀ ਨੂੰ ਮਾਂ ਬੋਲੀ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਹੈ ਸਾਇਕਲ ਤੇ ਪੂਰੇ ਪੰਜਾਬ ਚ ਇਸ ਕਾਰਜ ਲਈ ਜਾਣ ਦੇ ਉਦੇਸ਼ ਬਾਰੇ ਉਨ੍ਹਾਂ ਦੱਸਿਆ ਕਿ ਇਸ ਸਾਧਨ ਰਾਹੀਂ ਉਹ ਹਰ ਪਿੰਡ ਦੀ ਸੱਥ ਚ ਜਾ ਕੇ ਜਿੱਥੇ ਵਿਸਥਾਰ ਨਾਲ ਮਾਂ ਬੋਲੀ ਦਾ ਪ੍ਰਚਾਰ ਕਰ ਸਕਣਗੇ ਉੱਥੇ ਸਾਇਕਲ ਚਲਾ ਕੇ ਪ੍ਰਦੂਸ਼ਣ ਰਹਿਤ ਸਮਾਜ ਅਤੇ ਸਿਹਤਮੰਦ ਜੀਵਨ ਦੇ ਕਈ ਚੰਗੇ ਪੱਖ ਪੰਜਾਬ ਵਾਸੀਆਂ ਤੱਕ ਪਹੁੰਚਾ ਸਕਣਗੇ । ਤਜਿੰਦਰ ਸਿੰਘ ਦੇ ਇਸ ਉਪਰਾਲੇ ਦੀ ਪੰਜਾਬ ਦੀਆਂ ਮਾਂ ਬੋਲੀ ਨੂੰ ਪਿਆਰ ਕਰਨ ਵਾਲੀਆਂ ਕਈ ਅਹਿਮ ਸ਼ਖਸ਼ੀਅਤਾਂ ਜਿੰਨ੍ਹਾਂ ਚ ਮੀਤ ਸੈਨ, ਪ੍ਰੋ ਜੋਗਾ ਸਿੰਘ,,ਪੰਡਤ ਧਰਨੇਵਰ ਜੀ ਨੇ ਪ੍ਰਸ਼ੰਸਾ ਕੀਤੀ ਹੈ ਕਿ ਇਹ ਉਪਰਾਲਾ ਮਾਂ ਬੋਲੀ ਦੇ ਦੀਵੇ ਦੀ ਲੋਅ ਨੂੰ ਹੋਰ ਤੇਜ਼ ਕਰੇਗਾ।