IMG-20181007-WA0020

ਮੈਲਬੌਰਨ:- ਹਰ ਸਾਲ ਦੀ ਤਰਾਂ ਦੱਖਣੀ ਆਸਟ੍ਰੇਲੀਆ ਦੇ  ਕਸਬੇ ਮੂੱਰੇ ਬਰਿਜ  ਵਿੱਖੇ  ਪੰਜਾਬੀ ਵਿਰਾਸਤ ਐਸੋਸ਼ੀਏਸ਼ਨ ਸਾਊਥ ਆਸਟ੍ਰੇਲੀਆ ਤੇ ਸਮੁਚੇ ਪੰਜਾਬੀ ਭਾਈਚਾਰੇ ਦੇ ਸਹਿਯੌਗ ਦੇ ਨਾਲ ਪੰਜਵਾਂ ਵਿਰਾਸਤ ਮੇਲਾ ਕਰਵਾਇਆ ਜਾ ਰਿਹਾ ਹੈ। ਵਿਰਾਸਤ ਐਸੌਸੀਏਸ਼ਨ ਦੇ ਸਰਪ੍ਰਸਤ ਜਗਤਾਰ ਸਿੰਘ ਨਾਗਰੀ ਤੇ ਮਾਸਟਰ ਮਨਜੀਤ ਸਿੰਘ ਨੇ ਦਸਿਆ  ਕਿ ਵਿਰਾਸਤ ਮੇਲਾ 13 ਅਕਤੂਬਰ ਦਿਨ ਸ਼ਨੀਵਾਰ ਨੂੰ ਮੂਰੇ ਨਦੀ ਦੇ ਕੰਡੇ ਉਪਰ ਮਨਾੲਿਅਾ ਜਾਵੇਗਾ। ਇਸ ਮੌਕੇ ਪੰਜਵੇਂ ਵਿਰਾਸਤ ਮੇਲੇ ਦਾ ਪੋਸਟਰ ਮੂਰੇ ਬਰਿਜ  ਦੇ ਮੇਅਰ ਬਰੈਂਟਨ ਲੀਵਸ ਨੇ ਜਾਰੀ ਕੀਤਾ। ੲਿਸ ਮੇਲੇ ਵਿੱਚ ਪੰਜਾਬੀ ਸਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ ਅਤੇ ਗੀਤ ਸੰਗੀਤ ਦੇ  ਨਾਲ ਨਾਲ  ਨਾਲ ਸਥਾਨਕ ਕਲਾਕਾਰ ਆਪਣਾ ਪਰੋਗਰਾਮ ਪੇਸ਼ ਕਰਨਗੇ। ਇਸ ਮੌਕੇ  ਬੱਚਿਆਂ ਦੇ  ਮਨੌਰੰਜਨ ਲਈ ਵੀ ਵਿਸ਼ੇਸ਼ ਪ੍ਰਬੰਧ ਹੋਣਗੇ। ਇਸ ਮੌਕੇ ਤੇ ਗੁਰਪਿੰਦਰ ਰਾਜਪੂਤ,ਰਾਜਿੰਦਰ ਸਹੋਤਾ,ਸੰਜੀਵ ਕੁਮਾਰ ਮਿੱਤਲ,ਹਰਪ੍ਰੀਤ ਕੌਰ ਸੰਘਾ,ਅਮਰਜੀਤ ਕੌਰ,ਗੁਰਪ੍ਰੀਤ ਕੋਰ ਨਾਗਰੀ,ਸੇਵਕ ਸਿੰਘ ਹੁੰਦਲ,ਨਰਿੰਦਰ ਭੰਡਾਰੀ ਤੇ ਵਿਵੇਕ ਛਾਬੜਾ ਆਦਿ ਹਾਜਰ ਸਨ।

ਪਰਬੰਧਕਾਂ ਵੱਲੋਂ ਸਮੂਹ ਭਾੲੀਚਾਰੇ ਨੂੰ ਹੁੰਮ ਹੁਮਾ ਕੇ ੲਿਸ ਮੇਲੇ ਵਿੱਚ ਪਹੁੰਚਣ ਦਾ ਸੱਦਾ ਦਿੱੱਤਾ ਗਿਅਾ।