7 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
11 hours ago
ePaper January 2019
22 hours ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
23 hours ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
1 day ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
1 day ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..
3 days ago
ਔਰਤਾਂ ਦੀ ਤਾਕਤ ਦਾ ਪ੍ਰਦਰਸ਼ਨ 

ਸੈਕਟਰੀ ਸਟੇਟ ਤੇ ਪਤਵੰਤਿਆਂ ਦਾ ਮੰਦਰ ਪ੍ਰਬੰਧਕ ਕਮੇਟੀ ਨੇ ਕੀਤਾ ਵਿਸ਼ੇਸ਼ ਸਨਮਾਨ

image2

ਮੈਰੀਲੈਂਡ – ਗਵਰਨਰ ਮੈਰੀਲੈਂਡ ਲੈਰੀ ਹੋਗਨ ਦੀ ਚੋਣ ਮੁਹਿੰਮ ਨੂੰ ਲੈ ਕੇ ਵੱਖ-ਵੱਖ ਧਰਮ ਅਸਥਾਨਾਂ ਤੇ ਪੂਜਾ ਕੀਤੀ ਜਾ ਰਹੀ ਹੈ। ਜਿੱਥੇ ਉਨ੍ਹਾਂ ਦੀਆਂ ਕਾਰਗੁਜ਼ਾਰੀਆ ਨੂੰ ਸਾਂਝਾ ਕੀਤਾ ਜਾ ਰਿਹਾ ਹੈ।ਉੱਥੇ ਉਨ੍ਹਾਂ ਦੀ ਵਧੀਆ ਸਖਸ਼ੀਅਤ ਦਾ ਬੋਲਬਾਲਾ ਵੀ ਹੋ ਰਿਹਾ ਹੈ। ਡਾ. ਅਰੁਣ ਭੰਡਾਰੀ ਦੀ ਅਗਵਾਈ ਵਿੱਚ ਸੈਕਟਰੀ ਸਟੇਟ ਵੂਬਨ ਸਮਿਥ ਨੂੰ ਸਥਾਨਕ ਮੰਦਿਰ ਵਿੱਚ ਬੁਲਾਇਆ ਗਿਆ। ਜਿੱਥੇ ਸਾਰੇ ਭਾਈਚਾਰਿਆ ਨੇ ਸਾਂਝੇ ਤੌਰ ਤੇ ਸੈਕਟਰੀ ਸਟੇਟ ਦਾ ਸਵਾਗਤ ਕੀਤਾ। ਉਪਰੰਤ ਸੈਕਟਰੀ ਸਟੇਟ ਵਲੋਂ ਲੈਰੀ ਹੋਗਨ ਗਵਰਨਰ ਦੀਆਂ ਉਪਲਬਧੀਆਂ ਤੇ ਕਾਰਗੁਜ਼ਾਰੀਆ ਨੂੰ ਆਏ ਮਹਿਮਾਨਾਂ ਨਾਲ ਸਾਂਝਾ ਕੀਤਾ।

image1 (1)

ਲੈਰੀ ਹੋਗਨ ਗਵਰਨਰ ਮੈਰੀਲੈਂਡ ਵਲੋਂ ਮੰਦਰ ਦੀ ਪ੍ਰਬੰਧਕ ਕਮੇਟੀ ਨੂੰ ਸੈਕਟਰੀ ਸਟੇਟ ਨੇ ਸਾਈਟੇਸ਼ਨ ਭੇਂਟ ਕੀਤਾ। ਉਪਰੰਤ ਆਈਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨਾ ਵਿੱਚ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ, ਉੱਪ ਚੇਅਰਮੈਨ ਸਾਜਿਦ ਤਰਾਰ, ਡਾ. ਕਾਰਤਿਕ ਡਿਸਾਈ, ਡਾ. ਰਿਜਵੀ ,ਡਾ. ਅਰਨ ਭੰਡਾਰੀ ਸੂਬੀ ਮੁਨੀਆਂ ਸਵਾਮੀ,ਮੁਰਾਲੀ ਪ੍ਰਾਰਥੀ ,ਦੀਪਕ ਠਾਕੁਰ ,ਜੇ ਪਾਰੁਕ ਤੇ ਪ੍ਰਬੰਧਕ ਵੀ ਸ਼ਾਮਲ ਸਨ।

ਸੰਖੇਪ ਮਿਲਣੀ ਦੌਰਾਨ ਜੱਸੀ ਤੇ ਸੀਜੇ ਨੇ ਸੈਕਟਰੀ ਸਟੇਟ ਨਾਲ ਪਾਕਿਸਤਾਨ ਜਾਣ ਵਾਲੇ ਬਿਜ਼ਨਸ ਡੈਲੀਗੇਟ ਸਬੰਧੀ ਵਿਚਾਰਾਂ ਕੀਤੀਆਂ। ਉਪਰੰਤ ਦੁਪਹਿਰੀ ਭੋਜ ਕੀਤਾ। ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਤੇ ਹੋਗਨ ਦੀ ਉਮੀਦਵਾਰੀ ਲਈ ਖਰਾ ਉਤਰਿਆ। ਲੈਰੀ ਹੋਗਨ ਦੀ ਜਿੱਤ ਵਾਸਤੇ ਪ੍ਰਾਥਨਾ ਕੀਤੀ ਗਈ।ਉਂਨਾਂ ਵੱਲੋਂ ਮੈਰੀਲੈਡ ਸਟੇਟ ਨੂੰ ਦਿੱਤੀਆਂ ਸੁਵਿਧਾਵਾਂ ਬਾਰੇ ਖ਼ਾਸ ਜ਼ਿਕਰ ਕੀਤਾ ਗਿਆ ।