5 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
10 hours ago
ePaper January 2019
20 hours ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
22 hours ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
1 day ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
1 day ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..
3 days ago
ਔਰਤਾਂ ਦੀ ਤਾਕਤ ਦਾ ਪ੍ਰਦਰਸ਼ਨ 

01 (1) (1)

ਪੰਜਾਬੀ ਦੇ ਨੌਜਵਾਨ ਸ਼ਾਇਰ ਜੀਤ ਹਰਜੀਤ ਦੀ ਪਲੇਠੀ ਕਾਵਿ ਪੁਸਤਕ ‘ਚੱਲ ਨੀ ਜਿੰਦੇ’ ਦਾ ਲੋਕਅਰਪਣ ਸਮਾਗਮ ਪੰਜਾਬੀ ਸਾਹਿਤ ਸਭਾ ਸੰਗਰੂਰ ਰਜਿ: ਵੱਲੋਂ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ:ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ, ਸੂਫੀ ਗਾਇਕ ਅਤੇ ਸ਼ਾਇਰ ਏ.ਪੀ. ਸਿੰਘ, ਪਵਨ ਹਰਚੰਦਪੁਰੀ, ਡਾ. ਭਗਵੰਤ ਸਿੰਘ, ਭੁਪਿੰਦਰ ਉਪਰਾਮ, ਜੀਤ ਹਰਜੀਤ ਅਤੇ ਉਸਦੇ ਮਾਤਾ ਪਿਤਾ ਸ਼ਾਮਲ ਹੋਏ। ਸਮਾਗਮ ਦਾ ਆਰੰਭ ਸੂਫੀ ਸ਼ਾਇਰ ਜਨਾਬ ਏ.ਪੀ. ਸਿੰਘ ਦੇ ਕਲਾਮ ਨਾਲ ਹੋਇਆ।

ਉਪਰੰਤ ਪੁਸਤਕ ਲੋਕ ਅਰਪਣ ਕਰਨ ਦੀ ਰਸਮ ਵਿਚ ਸ਼ਾਇਰ ਜੀਤ ਹਰਜੀਤ ਦੀ ਕਾਵਿ ਪੁਸਤਕ ਲੋਕ ਅਰਪਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਅਤੇ ਸਮੁੱਚੇ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਸਮੇਂ ਭੁਪਿੰਦਰ ਉਪਰਾਮ ਦਾ ਨਾਵਲ ‘ਜੀਰੋ ਕੰਜਰੀ’ ਡਾ. ਸਵਰਾਜ ਸਿੰਘ ਅਤੇ ਪ੍ਰਧਾਨਗੀ ਮੰਡਲ ਨੇ ਲੋਕ ਅਰਪਣ ਕੀਤਾ। ਜੀਤ ਹਰਜੀਤ ਦੀ ਕਾਵਿਰਚਨਾ ਬਾਰੇ ਡਾ. ਦਵਿੰਦਰ ਕੌਰ ਨੇ ਪਰਚਾ ਪੜ੍ਹਿਆ, ਜਿਸ ਵਿੱਚ ਜੀਤ ਹਰਜੀਤ ਦੀ ਗੀਤਕਾਰੀ ਸ਼ੈਲੀ ਦੀ ਪ੍ਰਸ਼ੰਸਾ ਕਰਦਿਆਂ ਡਾ. ਦਵਿੰਦਰ ਕੌਰ ਨੇ ਉਸਦੀ ਕਵਿਤਾ ਨੂੰ ਲੋਕਸਰੋਕਾਰਾਂ ਦੀ ਆਵਾਜ਼ ਕਿਹਾ। ਉਪਰੰਤ ਪਰਚੇ ਉਤੇ ਹੋਈ ਗੰਭੀਰ ਚਰਚਾ ਵਿਚ ਡਾ. ਭਗਵੰਤ ਸਿੰਘ, ਅਮਰੀਕ ਗਾਗਾ, ਪਵਨ ਹਰਚੰਦਪੁਰੀ, ਭੁਪਿੰਦਰ ਉਪਰਾਮ, ਡਾ. ਰਾਜ ਕੁਮਾਰ ਗਰਗ, ਅਮਰੀਕ ਸਿੰਘ ਅਰਸ਼, ਗੁਰਨਾਮ ਸਿੰਘ, ਭੁਪਿੰਦਰ ਸਿੰਘ ਬੋਪਾਰਾਏ, ਅਮ੍ਰਿਤ ਅਜ਼ੀਜ਼, ਜੰਗ ਸਿੰਘ ਫੱਟੜ, ਬਲਵਿੰਦਰ ਸਿੰਘ, ਸੁਖਵਿੰਦਰ ਕੌਰ ਨੇ ਆਪਣੇ ਵਿਚਾਰ ਦਿੱਤੇ। ਡਾ. ਭਗਵੰਤ ਸਿੰਘ ਨੇ ਭੁਪਿੰਦਰ ਸਿੰਘ ਉਪਰਾਮ ਦੇ ਨਾਵਲ ‘ਜੀਰੋ ਕੰਜਰੀ’ ਉਤੇ ਪਰਚਾ ਪੜ੍ਹਦਿਆਂ ਕਿਹਾ ਕਿ ਇਹ ਨਾਵਲ ਵੇਸ਼ਵਾ ਜੀਵਨ ਉਤੇ ਬੜੀ ਗੰਭੀਰ ਚਰਚਾ ਕਰਦਾ ਹੈ।

ਉਪਰੰਤ ਡਾ. ਸਵਰਾਜ ਸਿੰਘ ਨੇ ਮੁੱਖ ਭਾਸ਼ਨ ਕਰਦਿਆਂ ਜੀਤ ਹਰਜੀਤ ਦੇ ਕਾਵਿ ਦੀ ਪੂਰਬੀ ਚਿੰਤਨ ਤੇ ਸੰਦਰਭ ਵਿੱਚ ਚਰਚਾ ਕਰਦਿਆਂ ਉਸਨੂੰ ਵਧਾਈ ਦਿੱਤੀ ਕਿ ਏਨੀ ਛੋਟੀ ਉਮਰ ਕਵੀ ਪੂਰਬੀ ਚਿੰਤਨ ਦੀ ਸਮਝ ਰਖਦਾ ਹੈ। ਨਾਰੀ ਚੇਤਨਾ ਪ੍ਰਤੀ ਉਸਦਾ ਨਜ਼ਰੀਆ ਉਸਾਰੂ ਹੈ। ਡਾ. ਸਵਰਾਜ ਸਿੰਘ ਨੇ ਪੰਜਾਬ ਦੀ ਬੌਧਿਕ ਕੰਗਾਲੀ ਉਤੇ ਵਿਸਥਾਰ ਵਿਚ ਚਰਚਾ ਕਰਦਿਆਂ ਅਫਸੋਸ ਪ੍ਰਗਟ ਕੀਤਾ ਕਿ ਨਾਰੀਵਾਦ ਦੇ ਨਾਂ ਉਤੇ ਪੰਜਾਬ ਦੇ ਅਖੌਤੀ ਮਾਰਕਸਵਾਦੀਆਂ ਨੇ ਨਾਰੀ ਬਾਰੇ ਮਾਰਕਸ ਦੇ ਵਿਚਾਰਾਂ ਨੂੰ ਸਮਝਿਆ ਹੀ ਨਹੀਂ । ਨਾਰੀ ਸੁਤੰਤਰਤਾ ਕੇਵਲ ਮਰਜੀ ਨਾਲ ਖੁੱਲੇ ਤੁਰਨਾ ਫਿਰਨਾ ਨਹੀਂ, ਸਗੋਂ ਮਰਦ ਦੀ ਬਰਾਬਰ ਦੀ ਸਾਥੀ ਬਣਕੇ ਸਮਾਜਕ ਤਬਦੀਲੀਆਂ ਵਿਚ ਸਰਗਰਮ ਭਾਗੀਦਾਰ ਬਣਨਾ ਹੈ। ਨਾਰੀਵਾਦ ਜਾਂ ਅਜੋਕੀ ਮੀਟੂ ਲਹਿਰ ਅਮਰੀਕੀ ਪੂੰਜੀਵਾਦ ਦੀ ਨੈਤਿਕਤਾ ਤੋਂ ਗਿਰੀ ਇੱਕ ਸਾਜਿਸ਼ ਹੈ। ਡਾ. ਤੇਜਵੰਤ ਮਾਨ ਨੇ ਇਸ ਵਿਚਾਰਨਯੋਗ ਮਸਲੇ ਉਤੇ ਚਰਚਾ ਛੇੜੀ ਹੈ, ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਡਾ. ਤੇਜਵੰਤ ਮਾਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜੀਤ ਹਰਜੀਤ ਦੇ ਕਾਵਿ ਦਾ ਕੇਂਦਰੀ ਮੈਟਾਫਰ ਇੱਕ ਪਰਿਵਾਰਕ ਪਤੀ ਪਤਨੀ ਦੇ ਪਿਆਰ ਦਾ ਹੈ, ਪਰ ਡਾ. ਸਵਰਾਜ ਸਿੰਘ ਨੇ ਜੋ ਮੁੱਦਾ ਉਠਾਇਆ, ਉਹ ਪੰਜਾਬੀਅਤ ਅਤੇ ਖਾਸਕਰ ਪੂਰਬੀ ਚਿੰਤਨ ਨੂੰ ਅਮਰੀਕੀ ਪੂੰਜੀਵਾਦੀ ਮਾਡਲ ਵੱਲੋਂ ਪੈਦਾ ਕੀਤੀ ਜਾ ਰਹੀ ਗੰਭੀਰ ਚੁਣੌਤੀ ਦਾ ਹੈ। ਮੀਟੂ ਜਾਂ ਨਾਰੀਵਾਦੀ ਲਹਿਰ ਪਰਿਵਾਰ ਤੋੜਦੀ ਹੈ ਅਤੇ ਆਦਮੀ-ਇਸਤ੍ਰੀ ਦੀ ਏਕਤਾ ਨੂੰ ਤਹਿਸਨਹਿਸ ਕਰਦੀ ਹੈ।

ਉਪਰੰਤ ਇਸ ਮੌਕੇ ਤੇ ਵਿਸ਼ਾਲ ਕਵੀ ਦਰਬਾਰ ਹੋਇਆ, ਜਿਸ ਵਿਚ ਅਮ੍ਰਿਤ ਅਜੀਜ਼, ਭੋਲਾ ਸਿੰਘ ਸੰਗਰਾਮੀ, ਮਿਲਖਾ ਸਿੰਘ ਸਨੇਹੀ, ਮਨਪ੍ਰੀਤ ਸੁਖਵਿੰਦਰ, ਭੁਪਿੰਦਰ ਸਿੰਘ ਬੋਪਾਰਾਏ, ਸ. ਸ. ਰਮਲਾ, ਅਮਰੀਕ ਗਾਗਾ, ਜੰਗ ਸਿੰਘ ਫੱਟੜ, ਗੁਲਜ਼ਾਰ ਸਿੰਘ ਸ਼ੌਂਕੀ, ਧਰਮੀ ਤੁੰਗਾਂ, ਨੂਰਦੀਪ ਕੋਮਲ, ਗੁਰਮੀਤ ਗੀਤੀ, ਰਾਜ ਕੁਮਾਰ ਗਰਗ, ਦੇਸ਼ ਭੂਸ਼ਨ, ਦਲਬੀਰ ਸਿੰਘ, ਪ੍ਰਿਤਪਾਲ ਕੌਰ, ਗੁਰਿੰਦਰ ਸਿੰਘ, ਜਸਵੰਤ ਸਿੰਘ ਅਰਮਾਨੀ, ਭੁਪਿੰਦਰ ਉਪਰਾਮ, ਕਰਨੈਲ ਦਾਸ, ਰਸ਼ਪਿੰਦਰ ਸਿੰਘ, ਗੁਰਚਰਨ ਢੀਂਡਸਾ, ਸੁਖਵਿੰਦਰ ਕੌਰ, ਜਸਕਰਨ ਸਿੰਘ, ਸਵਾਮੀ ਰਵਿੰਦਰ, ਪਰਮਿੰਦਰ ਕੌਰ ਆਦਿ ਕਵੀਆਂ ਨੇ ਆਪਣੀ ਰਚਨਾਵਾਂ ਸੁਣਾਈਆਂ।

ਉਪਰੰਤ ਪ੍ਰਧਾਨਗੀ ਮੰਡਲ ਨੇ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਜੀਤ ਹਰਜੀਤ, ਨੂਰਦੀਪ ਕੌਮਲ, ਭੁਪਿੰਦਰ ਉਪਰਾਮ, ਗੁਰਮੀਤ ਗੀਤੀ, ਗੁਰਿੰਦਰ ਸਿੰਘ, ਮਿਲਖਾ ਸਿੰਘ ਸਨੇਹੀ, ਡਾ. ਦਵਿੰਦਰ ਕੌਰ, ਤੇ ਕਰਮਜੀਤ ਕੌਰ ਦਾ ਸਨਮਾਨ ਕੀਤਾ। ਗੁਰਨਾਮ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਸਭ ਸੰਗਰੂਰ ਨੇ ਮੰਚ ਸੰਚਾਲਨ ਦੇ ਨਾਲ ਸਾਰੇ ਹਾਜ਼ਰ ਲੇਖਕਾਂ ਦਾ ਧੰਨਵਾਦ ਕਰਦਿਆਂ 17 ਨਵੰਬਰ ਨੂੰ ਫੇਰ ਮਿਲਣ ਦਾ ਸੱਦਾ ਦਿੱਤਾ।