IMG-20181018-WA0010

ਮੈਲਬੌਰਨ-: ਗੁਰੂਦੁਆਰਾ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਸਲਾਨਾ ਜੋੜ ਮੇਲਾ ਤੇ ਖੇਡ ਮੇਲਾ ਕਰਵਾਇਆ ਗਿਆ। ੲਿਸ ਮੌਕੇ ਤੇ ਸੰਗਤਾਂ ਨੇ ਵੱਖ ਵੱਖ ਖੇਡ ਵੰਨਗੀਅਾਂ ਦਾ ਅਾਨੰਦ ਮਾਣਿਅਾ। ਇਸ ਜੋੜ ਮੇਲੇ  ਵਿੱਚ ਅਥਲੈਟਿਕ ਸਮੇਤ ਹੋਰ ਵੀ ਬਹੁਤ ਸਾਰੇ ਮੁਕਾਬਲੇ ਕਰਵਾਏ  ਗਏ। ੲਿਸ ਜੋੜ ਮੇਲੇ ਦੀ ਸ਼ੂਰੁਆਤ ਜੱਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਅਲਹੋਰਾ ਵਾਲਿਆ ਦੇ ਦੀਵਾਨਾਂ ਦੇ ਨਾਲ ਹੋਈ ੳੁਸ ਤੋਂ ਬਾਦ ਅਰਦਾਸ ਮਗਰੋਂ ਖੇਡ ਮੇਲੇ ਦੀ ਸ਼ੂਰੁਆਤ ਕੀਤੀ ਗਈ। ਖੇਡ ਮੇਲੇ ਦੀ ਸ਼ੂਰੁਆਤ ਬੱਚਿਆਂ ਦੀਆਂ ਦੌੜਾਂ ਨਾਲ ਹੋਈ। ਮਰਦ ਅਤੇ ਔਰਤਾਂ ਦੇ ਰੱਸਾਕਸ਼ੀ ਦੇ ਦਿਲਚਸਪ ਮੁਕਾਬਲਿਅਾਂ ਨੇ ਸਭ ਦਾ ਮਨ ਮੋਹਿਅਾ। ਮਿੳੂਜੀਕਲ ਚੇਅਰ ਦੇ ਮੁਕਾਬਲੇ ਵੀ ਕਰਵਾੲੇ ਗੲੇ। ਬੀਬੀਆਂ ਦੀ ਚਾਟੀ ਦੌੜ ਖਿੱਚ ਦਾ ਕੇਂਦਰ ਰਹੀ । ਡੰਡ ਮਾਰਨ ਦੇ ਦਿਲਚਸਪ ਮੁਕਾਬਲੇ ਦੇ ਜੇਤੂ ਨੂੰ ਐਪਲ ਦੀ ਘੜੀ ਨਾਲ ਸਨਮਾਨਿਤ  ਕੀਤਾ ਗਿਆ।

IMG-20181018-WA0009

ੲਿਸ ਮੌਕੇ ਦਸਤਾਰ ਅਤੇ ਦੁਮਾਲਾ ਬੰਨਣ ਦੇ ਮੁਕਾਬਲੇ ਵੀ ਕਰਵਾਏ ਗੲੇ । ਮਾਰਲਿਨ ਕਾਈਰੋਜ਼ ਮੈਂਬਰ ਪਾਰਲੀਮੈਂਟ, ਹਰਕੀਰਤ  ਸਿੰਘ ਗਰੀਨ  ਪਾਰਟੀ ਤੇ ਹਰਜੀਤ ਸਿੰਘ ਸਿੰਘਾਪੁਰ ਵਾਲੇ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ । ਖੇਡ ਮੇਲੇ ਦੀ ਕੁਮੈਂਟਰੀ ਭਾਈ ਗੁਰਦਰਸ਼ਨ ਸਿੰਘ ਤੇ ਚਰਨਾਮਤ ਸਿੰਘ ਨੇ ਕੀਤੀ। ਡਾ: ਐਚ.ਐਸ.ਰਸਨਾ ਦੀ ਅਗਵਾਈ ਹੇਠ ਗੁਰਮਿਤ ਸਵਾਲ-ਜਵਾਬ ਮੁਕਾਬਲੇ ਕਰਵਾਏ ਗਏ।

IMG-20181018-WA0007

ਜੋੜ ਮੇਲੇ ਵਿੱਚ ਸੰਗਤਾਂ ਲਈ ਚਾਹ ਪਾਣੀ ਤੋ ਇਲਾਵਾ ਲ਼ੰਗਰ ਦੇ ਵਿਸ਼ੇਸ਼ ਇੰਤਜ਼ਾਮ ਸਨ। ੲਿਸ ਮੌਕੇ ਤੇ ਬਜੁਰਗਾਂ, ਬੱਚਿਅਾਂ ਤੇ ਜਵਾਨਾਂ ਦਾ ਭਰਵਾਂ ੲਿਕੱਠ  ਮੈਲਬੌਰਨ ਵਿੱਚ ਵਸਦੇ ਨਵੇਂ ਪੰਜਾਬ ਦੇ ਦਰਸ਼ਣ ਕਰਵਾ ਰਿਹਾ ਸੀ।