13 hours ago
ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?
15 hours ago
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ 
17 hours ago
ਜਸ਼ਨ-ਏ-ਫੋਕ 19 ਨਵੰਬਰ ਨੂੰ
2 days ago
ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਦੀਵਾਲੀ ਸੈਨੇਟਰ ਕਾਂਗਰਸਮੈਨ ਅਤੇ ਅੰਬੈਸਡਰ ਨੇ ਮਿਲਕੇ ਮਨਾਈ
2 days ago
ਸਰਕਾਰ ਪੱਤਰਕਾਰਾਂ ਤੇ ਮੀਡੀਆਂ ਅਦਾਰਿਆਂ ‘ਤੇ ਗੈਰ ਲੋਕਤੰਤਰੀ ਦਬਾਅ ਬਣਾ ਕੇ ਚੁੱਪ ਕਰਵਾਉਣ ‘ਚ ਲੱਗੀ: ਡਾ. ਗਰਗ
2 days ago
ਕੌਮੀ ਜੰਗੇ ਆਜ਼ਾਦੀ ਦੇ ਪਰਵਾਨਿਆਂ ਦੀ ਪੰਜਾਬ-ਮਰਾਠਾ ਸਾਂਝ ਨੂੰ ਪਛਾਣੋ – ਗੁਰਭਜਨ ਗਿੱਲ
2 days ago
ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ
3 days ago
ePaper November 2018
3 days ago
ਲਾਲਚ ਬੁਰੀ ਬਲਾ: ਪਹਿਲਾਂ ਟੈਕਸ ਅੰਦਰ ਹੁਣ ਆਪ ਅੰਦਰ
3 days ago
ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫਜ਼ਲ ਸਾਹਿਰ ਰੂ ਬ ਰੂ
  • ਸਭਾ ਨਾਲ ਜੁੜ ਰਹੇ ਹਨ ਪੰਜਾਬ ਤੇ ਹੋਰਨਾਂ ਪ੍ਰਾਂਤਾਂ ਦੇ ਲੇਖਕ- ਡਾ. ਦਰਸ਼ਨ ਸਿੰਘ ‘ਆਸ਼ਟ’

20181014112904_IMG_1276

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਮਨਮੋਹਨ ਸਿੰਘ ਦਾਊਂ ਰਚਿਤ ਕਾਵਿ ਸੰਗ੍ਰਹਿ ‘ਤਿੱਪ ਤੇ ਕਾਇਨਾਤ’ ਦਾ ਲੋਕ-ਅਰਪਣ ਕੀਤਾ ਗਿਆ। ਇਸ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਪ੍ਰੋ. ਕੁਲਵੰਤ ਸਿੰਘ ਗਰੇਵਾਲ, ਡਾ. ਗੁਰਨਾਇਬ ਸਿੰਘ, ਪਬਲਿਕ ਕਾਲਜ ਸਮਾਣਾ ਦੇ ਸਾਬਕਾ ਪ੍ਰਿੰਸੀਪਲ ਡਾ. ਜਰਨੈਲ ਸਿੰਘ ਅਤੇ ਨਾਵਲਕਾਰ ਜਸਬੀਰ ਮੰਡ ਆਦਿ ਸ਼ਾਮਿਲ ਸਨ।

ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਦਾ ਪੰਜਾਬੀ ਮਾਂ ਬੋਲੀ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਹੈ ਜਿਸ ਨਾਲ ਹੁਣ ਸਮੁੱਚੇ ਪੰਜਾਬ ਅਤੇ ਦੂਜੇ ਪ੍ਰਾਂਤਾਂ ਦੇ ਪੰਜਾਬੀ ਲੇਖਕਾਂ ਦਾ ਵੱਡਾ ਕਾਫ਼ਲਾ ਵੀ ਜੁੜਦਾ ਜਾ ਰਿਹਾ ਹੈ। ਪੁਸਤਕ ‘ਤਿੱਪ ਤੇ ਕਾਇਨਾਤ’ ਦੇ ਲੋਕ ਅਰਪਣ ਉਪਰੰਤ ਮੁੱਖ ਪੇਪਰ ਵਕਤਾ ਆਲੋਚਕ ਡਾ. ਬਲਜੀਤ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਦਾਊਂ ਦੀ ਕਵਿਤਾ ਕੁਦਰਤ ਨਾਲ ਪ੍ਰੇਮ ਕਰਨ ਦੀ ਜਾਚ ਸਿਖਾਉਂਦੀ ਹੋਈ ਮਾਨਵਤਾ ਨਾਲ ਜੋੜਦੀ ਹੈ। ਕੁਲਵੰਤ ਸਿੰਘ ਗਰੇਵਾਲ ਨੇ ਕਿਹਾ ਕਿ ਅਦਬ ਅਤੇ ਸੰਗੀਤ ਦੇ ਹਵਾਲੇ ਨਾਲ ਪਟਿਆਲਾ ਦੀ ਜ਼ਮੀਨ ਬੜੀ ਜ਼ਰਖ਼ੇਜ਼ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਈ ਵੀਰ ਸਿੰਘ ਚੇਅਰ ਦੇ ਸਾਬਕਾ ਮੁਖੀ ਅਤੇ ਪ੍ਰੋਫੈਸਰ ਡਾ. ਗੁਰਨਾਇਬ ਸਿੰਘ ਦੀ ਧਾਰਣਾ ਸੀ ਕਿ ਕਵੀ ਦਾਊਂ ਕੋਲ ਇਕ ਤੀਖਣ ਕਾਵਿਮਈ ਜਜ਼ਬਾ ਹੈ। ਜਸਬੀਰ ਮੰਡ, ਡਾ. ਮੁਖ਼ਤਿਆਰ ਸਿੰਘ, ਡਾ. ਲੱਛਮੀ ਨਾਰਾਇਣ ਭੀਖੀ, ਦਲਜੀਤ ਕੌਰ ਦਾਊਂ,ਪ੍ਰਿੰ. ਗੁਰਮੀਤ ਸਿੰਘ ਖਰੜ ਅਤੇ ਡਾ. ਇੰਦਰਪਾਲ ਕੌਰ ਨੇ ਵੀ ਇਸ ਪੁਸਤਕ ਦੇ ਵਿਸ਼ੇ ਵਸਤੂ ਅਤੇ ਸ਼ਿਲਪ ਪੱਖਾਂ ਤੋਂ ਮੁੱਲਵਾਨ ਚਰਚਾ ਕੀਤੀ। ਮਨਮੋਹਨ ਸਿੰਘ ਦਾਊਂ ਨੇ ਕਾਵਿਕ ਅੰਦਾਜ਼ ਵਿਚ ਆਪਣੀ ਇਸ ਪੁਸਤਕ ਦੀ ਸਿਰਜਣ ਪ੍ਰਕ੍ਰਿਆ ਬਾਰੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਉਸ ਦੀ ਕਵਿਤਾ ਹਨੇਰੇ ਤੋਂ ਚਾਨਣ ਵੱਲ ਦਾ ਸਫ਼ਰ ਤੈਅ ਕਰਦੀ ਹੈ। ਇਸ ਮੌਕੇ ਤੇ ਕਵੀ ਕੁਲਵੰਤ ਸਿੰਘ ਅਤੇ ਸਾਬਕਾ ਐਮ.ਪੀ. ਅਤਿੰਦਰਪਾਲ ਸਿੰਘ ਨੇ ਆਪਣੀਆਂ ਵਿਸ਼ੇਸ਼ ਕਾਵਿਕ ਭਾਵਨਾਵਾਂ ਸਾਂਝੀਆਂ ਕੀਤੀਆਂ।

ਸਮਾਗਮ ਦੇ ਦੂਜੇ ਦੌਰ ਵਿਚ ਗੀਤਕਾਰ ਧਰਮ ਕੰਮੇਆਣਾ, ਡਾ.ਜੀ.ਐਸ.ਆਨੰਦ, ਗੁਰਪ੍ਰੀਤ ਕੌਰ ਧਾਲੀਵਾਲ, ਦਲੀਪ ਸਿੰਘ ਉਪਲ, ਮਨਜੀਤ ਪੱਟੀ,ਸੁਰਿੰਦਰ ਕੌਰ ਬਾੜਾ, ਮੰਗਤ ਖ਼ਾਨ,ਅਮਰ ਗਰਗ ਕਲਮਦਾਨ, ਨਵਦੀਪ ਮੁੰਡੀ,ਇੰਜੀ. ਸਤਨਾਮ ਸਿੰਘ ਮੱਟੂ, ਬਲਵਿੰਦਰ ਸਿੰਘ ਭੱਟੀ, ਗੁਰਪ੍ਰੀਤ ਸਿੰਘ ਜਖਵਾਲੀ,ਸ.ਸ.ਭੱਲਾ,ਪਰਵੀਨ ਸੂਬਾ, ਨਿਰੰਜਣ ਸਿੰਘ ਸੈਲਾਨੀ, ਹਰਦੀਪ ਕੌਰ ਜੱਸੋਵਾਲ, ਸੁਖਵਿੰਦਰ ਕੌਰ ਆਹੀ,ਬਲਵਿੰਦਰ ਕੌਰ ਥਿੰਦ, ਹਰਵਿੰਦਰ ਸਿੰਘ ਵਿੰਦਰ,ਕ੍ਰਿਸ਼ਨ ਲਾਲ ਧੀਮਾਨ, ਅੰਗਰੇਜ਼ ਕਲੇਰ, ਹਰੀਦੱਤ ਹਬੀਬ,ਅਮਰਜੀਤ ਕੌਰ ਮਾਨ, ਅਲਕਾ ਅਰੋੜਾ, ਸ਼ਾਮ ਸਿੰਘ ਪ੍ਰੇਮ, ਨਿਰਮਲਾ ਗਰਗ,ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਵੀ ਰਚਨਾਵਾਂ ਪੇਸ਼ ਕੀਤੀਆਂ।ਜੋਗਿੰਦਰ ਸਿੰਘ ਪਤੰਗਾ ਘੱਗਾ, ਰਵਿੰਦਰ ਰਵੀ, ਮੰਗਤ ਖ਼ਾਨ, ਹਰਵੀਨ ਅਤੇ ਕਰਨ ਪਰਵਾਜ਼ ਨੇ ਵੀ ਸਾਹਿਤਕ ਗੀਤਾਂ ਨਾਲ ਚੋਖਾ ਰੰਗ ਬੰਨ੍ਹਿਆ।

ਇਸ ਸਮਾਗਮ ਵਿਚ ਡਾ. ਗੁਰਬਚਨ ਸਿੰਘ ਰਾਹੀ, ਡਾ. ਕਮਲੇਸ਼ ਉਪਲ, ਅੰਮ੍ਰਿਤਪਾਲ ਸ਼ੈਦਾ, ਮਾਸਟਰ ਰਾਜ ਸਿੰਘ ਬਧੌਛੀ, ਅਵਲੀਨ ਕੌਰ, ਜੋਗਾ ਸਿੰਘ ਧਨੌਲਾ,ਕਮਲਜੀਤ ਕੌਰ, ਰਮਾ ਰਾਮੇਸ਼ਵਰੀ, ਜਸਵਿੰਦਰ ਸਿੰਘ ਖਾਹਰਾ, ਐਡਵੋਕੇਟ ਗਗਨਦੀਪ ਸਿੰਘ ਸਿੰਧੂ, ਹਰਸਿਮਰਨ ਸਿੰਘ, ਮਿਲਾਪ ਚੰਦ, ਜਤਿੰਦਰਪਾਲ ਸਿੰਘ ਨਾਗਰਾ,ਛੱਜੂ ਰਾਮ ਮਿੱਤਲ, ਸਜਨੀ ਬੱਤਾ, ਗੋਪਾਲ ਸ਼ਰਮਾ, ਜਸਵੰਤ ਕੌਰ ਮਣੀ,ਤੇਜਿੰਦਰ ਸਿੰਘ ਅਨਜਾਨਾ ਆਦਿ ਸ਼ਾਮਿਲ ਸਨ।ਸਮਾਗਮ ਦਾ ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ। ਹਰਪ੍ਰੀਤ ਸਿੰਘ ਰਾਣਾ ਨੇ ਧੰਨਵਾਦ ਕੀਤਾ।