IMG-20181001-WA0014

ਪੰਜਾਬੀ ਮੂਲ ਦੇ ਅਰਮਾਨ ਧਾਰਨੀ ਦੀ ਸਿੰਘਾਪੁਰ ਵਿਖੇ  ਨਵੰਬਰ 2018 ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਯੂਥ ਚੈਂਪੀਅਨਸ਼ਿੱਪ ਕੱਪ  ਲਈ ਚੋਣ ਕੀਤੀ ਗਈ ਹੈ।  ਅਰਮਾਨ ਦੇ ਪਿਤਾ ਹਰਦੀਪ ਸਿੰਘ ਤੇ ਮਾਤਾ ਹਰਮਨਦੀਪ ਕੌਰ ਨੇ ਦਸਿਆ ਕਿ  11 ਸਾਲਾ  ਅਰਮਾਨ  ਮੈਲਬੌਰਨ ਦਾ ਜੰਮਪਲ ਹੈ  ਤੇ ਕੁਝ ਸਮੇਂ ਬਾਅਦ ਉਸ ਦਾ ਪਰਿਵਾਰ ਡਾਰਵਿਨ  ਚਲਾ ਗਿਆ। ਖੇਡਾਂ ਵਿੱਚ ਅਰਮਾਨ ਦੀ ਦਿਲਚਸਪੀ ਨੂੰ ਦੇਖਦਿਆਂ  6 ਸਾਲ ਦੀ ੳੁਮਰ ਵਿੱਚ ਹੀ ਡਾਰਵਿਨ ਦੇ ਸਥਾਨਕ ਫੁੱਟਬਾਲ ਕਲੱਬ ਤੌ ਸ਼ੂਰੁਆਤ ਕੀਤੀ। ਉਸ ਤੋ ਬਾਅਦ ਨੈਸ਼ਨਲ ਟਰੇਨਿੰਗ ਸੈਂਟਰ ਨੋਰਦਰਨ ਟੈਰੀਟਰੀ ਤੇ  ਫੁਟਬਾਲ ਫੈਡਰੇਸ਼ਨ ਨੋਰਦਰਨ ਟੈਰੀਟਰੀ ਵਲੋ ਖੇਡ ਰਿਹਾ ਹੈ। ਵਧੀਆ ਪ੍ਰਦਰਸ਼ਨ ਦੇ ਚਲਦਿਆਂ  ਉਸ ਦੀ ਇਸ ਚੈਂਪੀਅਨਸ਼ਿਪ ਲਈ ਚੋਣ ਕੀਤੀ ਗਈ ਹੈ। ਅਰਮਾਨ ਦੇ ਮਾਤਾ ਪਿਤਾ ਜਿਲਾ  ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਭਾਰਾਪੁਰ ਨਾਲ ਸਬੰਧਤ ਹਨ । ਅਰਮਾਨ ਦੇ ਮਾਤਾ ਪਿਤਾ ਆਪਣੇ ਪੁੱਤਰ ਦੀ ਇਸ ਪ੍ਰਾਪਤੀ ਤੋ ਬੇਹੱਦ ਖੁਸ਼ ਹਨ।