WhatsApp Image 2018-10-11 at 1.37.28 PM
ਐਫ.ਐਨ.ਕਿਊ ਸਪੋਰਟਸ ਕਲੱਬ ਦੀ ਤਰਫੋਂ ਸਾਲਾਨਾ ਕਬੱਡੀ ਟੂਰਨਾਮੈਂਟ ਬੀਤੇ ਦਿਨੀਂ ਸਤੰਬਰ ਦੀ 22 ਤਾਰੀਖ ਨੂੰ ਇਨੀਸਫੇਲ ਵਿਚ ਗੂੰਦੀ ਬੈਂਡ ਸਪੋਰਟਸ ਰਿਜ਼ਰਵ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਬਹੁਤ ਸਾਰੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਦਰਸ਼ਕਾਂ ਨੇ ਵੀ ਭਰਪੂਰ ਆਨੰਦ ਮਾਣਿਆ।

WhatsApp Image 2018-10-11 at 1.37.27 PM (2)

ਟੂਰਨਾਮੈਂਟ ਦੇ ਆਯੋਜਕਾਂ ਰਨਵੀਰ ਬਸਰਾ, ਬਲਬੀਰ ਸਿੰਘ, ਬਿਟੂ ਰਾਇਕੋਟ, ਸਤਿੰਦਰ ਜੀਤ ਸਿੰਘ, ਕਾਲਾ ਸੰਘੇੜਾ, ਗੋਲਡੀ ਸਿੰਘ, ਜਗਦੀਪ ਸਿੰਘ, ਬਾਦਲ ਗਰੇਵਾਲ ਅਤੇ ਸੁਖਾ ਮਾਨ ਨੇ ਦੱਸਿਆ ਕਿ ਟੂਰਨਾਮੈਂਟ ਬਹੁਤ ਹੀ ਵਧੀਆ ਢੰਗ ਨਾਲ ਸੰਪਨ ਹੋਇਆ ਅਤੇ ਆਪਣੀ ਹੋਂਦ ਦੀਆਂ ਅਮਿੱਟ ਪੈੜਾਂ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਛੱਡ ਗਿਆ।

WhatsApp Image 2018-10-11 at 1.37.27 PM (1)

ਇਸ ਮੌਕੇ ਭਾਈ ਸਰਬਜੀਤ ਸਿੰਘ ਧੁੰਧ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਅਤੇ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਸ. ਹਰਪਾਲ ਸਿੰਘ, ਸ. ਉਂਕਾਰ ਸਿੰਘ, ਸ. ਅਵਤਾਰ ਸਿੰਘ, ਸ੍ਰ. ਜਸਪਿੰਦਰ ਸਿੰਘ, ਸ. ਜਸਬਰੀ ਸਿੰਘ, ਅਤੇ ਸੋਢੀ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ।

WhatsApp Image 2018-10-11 at 1.37.27 PM

ਕਬੱਡੀ ਦੇ ਮੁਕਾਬਲਿਆਂ ਵਿੱਚ ਯੰਗ ਕਲੱਬ ਮੈਲਬੋਰਨ ਦੀ ਟੀਮ ਨੇ ਬਾਜ਼ੀ ਮਾਰੀ। ਸੁੱਚਾ ਧਰਮੂਵਾਲੀਆ ਨੂੰ ਬੈਸਟ ਰੇਡਰ ਅਤੇ ਜੱਸਾ ਜੋਹਲ ਅਤੇ ਮਿੱਠੂ ਚੱਕ ਦੱਸਰਾਜ ਨੂੰ ਬੈਸਟ ਸਟਾਪਰ ਐਲਾਨਿਆ ਗਿਆ।

WhatsApp Image 2018-10-11 at 1.37.26 PM

ਸੀਪ ਦੀ ਖੇਡ ਦੌਰਾਨ 24 ਟੀਮਾਂ ਨੇ ਭਾਗ ਗਿਆ। ਰਾਜਾ ਅਤੇ ਸੁਰਜੀਤ ਲੈਂਬਰ ਦੀ ਟੀਮ ਨੂੰ ਪਹਿਲਾ ਅਤੇ ਲਾਡੀ ਅਤੇ ਲਾਡੀ ਸਾਂਘਾ ਦੀ ਟੀਮ ਨੂੰ ਦੂਸਰਾ ਸਥਾਨ ਪ੍ਰਾਪਤ ਹੋਇਆ।
ਮਿਊਜ਼ੀਕਲ ਚੇਅਰ ਵਿੱਚ ਮਨਜਿੰਦਰ ਕੌਰ ਨੂੰ ਪਹਿਲਾ ਅਤੇ ਅਮਨਦੀਪ ਕੌਰ ਨੂੰ ਦੂਸਰਾ ਸਥਾਨ ਪ੍ਰਾਪਤ ਹੋਇਆ।
ਗੁਰੂਦਵਾਰਾ ਇਨਸਫੇਲ ਵਿੱਚ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਸਿਖਾਉਣ ਦੀ ਸੇਵਾ ਨਿਭਾਉਣ ਵਾਲੇ ਸ੍ਰ. ਗੁਰਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।