12 hours ago
ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?
14 hours ago
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ 
16 hours ago
ਜਸ਼ਨ-ਏ-ਫੋਕ 19 ਨਵੰਬਰ ਨੂੰ
1 day ago
ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਦੀਵਾਲੀ ਸੈਨੇਟਰ ਕਾਂਗਰਸਮੈਨ ਅਤੇ ਅੰਬੈਸਡਰ ਨੇ ਮਿਲਕੇ ਮਨਾਈ
2 days ago
ਸਰਕਾਰ ਪੱਤਰਕਾਰਾਂ ਤੇ ਮੀਡੀਆਂ ਅਦਾਰਿਆਂ ‘ਤੇ ਗੈਰ ਲੋਕਤੰਤਰੀ ਦਬਾਅ ਬਣਾ ਕੇ ਚੁੱਪ ਕਰਵਾਉਣ ‘ਚ ਲੱਗੀ: ਡਾ. ਗਰਗ
2 days ago
ਕੌਮੀ ਜੰਗੇ ਆਜ਼ਾਦੀ ਦੇ ਪਰਵਾਨਿਆਂ ਦੀ ਪੰਜਾਬ-ਮਰਾਠਾ ਸਾਂਝ ਨੂੰ ਪਛਾਣੋ – ਗੁਰਭਜਨ ਗਿੱਲ
2 days ago
ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ
3 days ago
ePaper November 2018
3 days ago
ਲਾਲਚ ਬੁਰੀ ਬਲਾ: ਪਹਿਲਾਂ ਟੈਕਸ ਅੰਦਰ ਹੁਣ ਆਪ ਅੰਦਰ
3 days ago
ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫਜ਼ਲ ਸਾਹਿਰ ਰੂ ਬ ਰੂ
(ਕਾਰ ਦੁਰਘਟਨਾ ਦੇ ਵਿਚ ਮਾਰੇ ਗਏ ਦੋ ਭਾਰਤੀ ਮੁੰਡੇ ਬਿਕਰਮ ਸੰਧੂ ਅਤੇ ਮੁਕੁਲ ਜਗਲਾਨ)
(ਕਾਰ ਦੁਰਘਟਨਾ ਦੇ ਵਿਚ ਮਾਰੇ ਗਏ ਦੋ ਭਾਰਤੀ ਮੁੰਡੇ ਬਿਕਰਮ ਸੰਧੂ ਅਤੇ ਮੁਕੁਲ ਜਗਲਾਨ)

ਆਕਲੈਂਡ 30 ਅਕਤੂਬਰ — ਕੱਲ੍ਹ 29 ਅਕਤੂਬਰ ਦੀ ਸ਼ਾਮ 5 ਕੁ ਵਜੇ ਸਟੇਟ ਹਾਈਵੇ ਨੰਬਰ ਇਕ  (ਸਾਊਥ ਵਾਇਕਾਟੋ) ਟੋਕੋਰੂਆ ਵਿਖੇ ਹੋਈ ਇਕ  ਕਾਰ ਸੜਕ ਦੁਰਘਟਨਾ ਵਿਚ ਦੋ ਭਾਰਤੀ ਮੁੰਡੇ ਦਰਦਨਾਕ ਮੌਤ ਮਾਰੇ ਗਏ। ਇਹ ਮੁੰਡੇਆਪਣੇ ਇਕ ਦੋਸਤ ਦੀ ਭੈਣ ਨੂੰ ‘ਟਾਪੂ ਸ਼ਹਿਰ ਤੋਂ ਮਿਲ ਕੇ ਵਾਪਿਸ ਆਕਲੈਂਡ ਪਰਤ ਰਹੇ ਸਨ।  ਉਨ੍ਹਾਂ ਦੇ ਦੋਸਤਾਂ ਕਰਨ ਵਰਮਾ ਅਤੇ ਜਰਨੈਲ ਸਿੰਘ ਤੋਂ ਲਈ ਜਾਣਕਾਰੀ ਮੁਤਾਬਿਕ ਬਿਕਰਮ ਸਿੰਘ ਸੰਧੂ (22) ਪਿੰਡ ਬਲੱਗਣ ਜ਼ਿਲ੍ਹਾ ਅੰਮ੍ਰਿਤਸਰ ਦਾ ਸੀ। ਯੂਨੀਟੈਕਇੰਸਟੀਚਿਊਟ ਆਫ ਟੈਕਨਾਲੋਜੀ ਆਕਲੈਂਡ ਤੋਂ ਸਿਵਲ ਇੰਜੀਨੀਅਰ ਦੀ ਪੜ੍ਹਾਈ ਬਾਅਦ ਉਹ ਓਪਨ ਵਰਕ ਪਰਮਿਟ ਉਤੇ ਸੀ। ਇਸਦਾ ਇਕ ਛੋਟਾ ਭਰਾ ਹੈ ਅਤੇ ਮਾਪੇ ਜਿਮੀਦਾਰਾ ਕੰਮ ਕਰਦੇ ਹਨ। ਕਾਰ ਦੁਰਘਟਨਾ ਵੇਲੇ ਇਹ ਕਾਰ ਚਲਾ ਰਿਹਾ ਸੀ। ਇਸਦਾ ਮ੍ਰਿਤਕਸਰੀਰ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਇੰਡੀਆ ਭੇਜੀ ਜਾਵੇਗੀ।

ਦੂਸਰਾ ਮੁੰਡਾ ਮੁਕੁਲ ਜਗਲਾਨ (20) ਨਵੀਂ ਦਿੱਲੀ ਤੋਂ ਸੀ, ਇਹ ਅਜੇ ਵਿਦਿਆਰਥੀ ਵੀਜੇ ਉਤੇ ਸੀ। ਇਸ ਦੀ ਦੋ ਭੈਣਾਂ ਹਨ ਅਤੇ ਇਕ ਭੈਣ ਨਿਊਜ਼ੀਲੈਂਡ ਹੀ ਰਹਿੰਦੀ ਹੈ। ਇਹ ਮੁੰਡਾ ਆਪਣੀ ਅਗਲੇਰੀ ਪੜ੍ਹਾਈ ਜਾਰੀ ਰੱਖ ਰਿਹਾ ਸੀ। ਇਸ ਮੁੰਡੇ ਦੇ ਮਾਪੇ ਦਿੱਲੀ ਤੋਂ ਆਕਲੈਂਡਆ ਰਹੇ ਹਨ ਅਤੇ ਅੰਤਿਮ ਸੰਸਕਾਰ ਇਥੇ ਕੀਤਾ ਜਾਣਾ ਹੈ।

(ਕਾਰ ਦੁਰਘਟਨਾ ਦੇ ਵਿਚ ਗੰਭੀਰ ਜ਼ਖਮੀ ਅਮਿਤ ਸ਼ਰਮਾ।)
(ਕਾਰ ਦੁਰਘਟਨਾ ਦੇ ਵਿਚ ਗੰਭੀਰ ਜ਼ਖਮੀ ਅਮਿਤ ਸ਼ਰਮਾ।)

ਸੰਗਰੂਰ ਸ਼ਹਿਰ ਨਾਲ ਸਬੰਧਿਤ ਤੀਜਾ ਮੁੰਡਾ ਅਮਿਤ ਸ਼ਰਮਾ (23) ਸੀ, ਜੋ ਕਿ ਇਸ ਕਾਰ ਦੁਰਘਟਨਾ ਦੇ ਵਿਚ ਗੰਭੀਰ ਜ਼ਖਮੀ ਹੋਇਆ ਹੈ, ਐਮਰਜੈਂਸੀ ਸਟਾਫ ਵੱਲੋਂ ਉਸਨੂੰ ਹੈਲੀਕਾਪਟਰ ਰਾਹੀਂ ਲਾਗੇ  ਦੇ ਹਸਪਤਾਲ ਪਹੁੰਚਾਇਆ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈਤੇ ਆਈ. ਸੂ. ਯੂ. ਦੇ ਵਿਚ ਦਾਖਿਲ ਹੈ। ਇਹ ਮੁੰਡਾ ਕਾਰ ਦੀ ਮਗਰਲੀ ਸੀਟ ਉਤੇ ਸੀ ਅਤੇ ਇਸਨੂੰ ਕਾਰ ਦੇ ਦਰਵਾਜੇ ਆਦਿ ਕੱਟ ਕੇ ਬਾਹਰ ਕੱਢਿਆ ਗਿਆ। ਘਟਨਾ ਵੇਲੇ ਬਹੁਤ ਸਾਰੀਆਂ ਕਾਰਾਂ ਉਥੇ ਰੁਕੀਆਂ ਉਨ੍ਹਾਂ ਨੇ ਇਨ੍ਹਾਂ ਜ਼ਖਮੀਆਂ ਦੇ ਉਤੇ ਕੰਬਲ ਆਦਿ ਦੇ ਕੇਜੀਵਨ ਆਦਿ ਬਚਾਉਣ ਦੀ ਕੋਸ਼ਿਸ ਕੀਤੀ ਅਤੇ ਐਂਬੂਲੈਂਸ ਨੂੰ ਬੁਲਾਇਆ।