download (1)

ਤੁਮਬਾਡ’ ਦੇ ਨਿਰਮਾਤਾਵਾਂ ਨੇ ਫਿਲਮ ਦਾ ਟਰੇਲਰ ਅੱਜ ਰਿਲੀਜ਼ ਕਰ ਦਿੱਤਾ ਹੈ। ਇਹ ਟਰੇਲਰ ਡਰ ਅਤੇ ਸਸਪੈਂਸ ਨਾਲ ਸਭ ਦੇ ਰੋਂਗਟੇ ਖੜੇ ਕਰ ਦੇਵੇਗਾ। ਟਰੇਲਰ ‘ਚ ਤੁਮਬਾਡ ਨਾਮਕ ਰਹੱਸਮਈ ਜਗ੍ਹਾ ਅਤੇ ਉਸ ਦੇ ਆਲੇ-ਦੁਆਲੇ ਘੁੰਮਦੀ ਪਹੇਲੀ ਦੀ ਇਕ ਝਲਕ ਦਰਸ਼ਕਾਂ ਸਾਹਮਣੇ ਪੇਸ਼ ਕੀਤੀ ਹੈ। ਇੰਟੈਂਸ ਹਾਰਰ ਥ੍ਰਿਲਰ ਸੈਟਅੱਪ ਨਾਲ ਤੁਮਬਾਡ ‘ਚ ਇਕ ਅਜਿਹੇ ਖਜਾਨੇ ਲਈ ਜੰਗ ਲੜੀ ਜਾਵੇਗੀ, ਜੋ ਇਕ ਆਤਮਾ ਦੇ ਕਬਜੇ ‘ਚ ਹੈ। ਫਿਲਮ ਦੇ ਦਿਲਚਸਪ ਟਰੇਲਰ ਕਈ ਅਜਿਹੀ ਕਹਾਣੀਆਂ ਨਾਲ ਰੂਬਰੂ ਕਰਵਾਇਆ ਹੈ ਜੋ ਇਸ ਹਾਰਰ ਫਿਲਮ ਦਾ ਮਹੱਤਵਪੂਰਨ ਹਿੱਸਾ ਹੈ। ਫਿਲਮ ਦੇ ਮੁੱਖ ਅਭਿਨੇਤਾ ਸੋਹਮ ਸ਼ਾਹ ਆਪਣਾ ਕਿਰਦਾਰ ਨਿਭਾਉਂਦੇ ਹੋਏ ਮਹਾਰਾਸ਼ਟਰ ਦੇ ਕੋਂਕਨਾਸਥ ਬ੍ਰਹਾਮਸ ਵਲੋਂ ਪਾਈ ਗਈ ਪੋਸ਼ਾਕ ‘ਚ ਦਿਖਾਈ ਦੇਣਗੇ। ਉਸ ਨੇ ਟਰੇਲਰ ਦਾ ਐਲਾਨ ਕਰਦੇ ਹੋਏ ਲਿਖਿਆ, ”ਡਰ ਗਏ? ਅਜੇ ਤਾਂ ਸ਼ੁਰੂਆਤ ਹੋਈ ਹੈ।”

ਕਲਪਨਾ, ਐਕਸ਼ਨ ਅਤੇ ਡਰ ਦੀ ਝਲਕ ਨਾਲ ਆਨੰਦ ਐੱਲ. ਰਾਏ ਦੀ ਤੁਮਬਾਡ ਇਕ ਦਿਲਚਸਪ ਰੋਲਰ ਕਾਸਟਰ ਸਵਾਰੀ ਦੀ ਤਰ੍ਹਾਂ ਹੋਵੇਗੀ ਜੋ ਪ੍ਰਸ਼ੰਸਕਾਂ ਦਾ ਮਨੋਰੰਜਨ ਕਰੇਗੀ। ਕਲਰ ਯੈਲੋ ਪ੍ਰੋਡਕਸ਼ਨਸ ਅਤੇ ਲਿਟਿਲ ਟਾਊਨ ਫਿਲਮਸ ਪ੍ਰੋਡਕਸ਼ਨ ਦੇ ਸਹਿਯੋਗ ਨਾਲ ‘ਤੁਮਬਾਡ’ ਈਰੋਜ਼ ਇੰਟਰਨੈਸ਼ਨਲ ਅਤੇ ਆਨੰਦ ਐੱਲ. ਰਾਏ ਦੀ ਪੇਸ਼ਕਾਰੀ ਹੈ। ‘ਫਿਲਮ ਆਈ ਵੇਸਟ’ ਅਤੇ ‘ਫਿਲਮਗੇਟ ਫਿਲਮਸ’ ਵਲੋਂ ਸਹਿ-ਪ੍ਰੋਡਿਊਸ ਕੀਤੀ ਫਿਲਮ 12 ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ਗੁਰਭਿੰਦਰ ਸਿੰਘ ਗੁਰੀ
+91 99157-27311