14 hours ago
ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?
16 hours ago
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ 
19 hours ago
ਜਸ਼ਨ-ਏ-ਫੋਕ 19 ਨਵੰਬਰ ਨੂੰ
2 days ago
ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਦੀਵਾਲੀ ਸੈਨੇਟਰ ਕਾਂਗਰਸਮੈਨ ਅਤੇ ਅੰਬੈਸਡਰ ਨੇ ਮਿਲਕੇ ਮਨਾਈ
2 days ago
ਸਰਕਾਰ ਪੱਤਰਕਾਰਾਂ ਤੇ ਮੀਡੀਆਂ ਅਦਾਰਿਆਂ ‘ਤੇ ਗੈਰ ਲੋਕਤੰਤਰੀ ਦਬਾਅ ਬਣਾ ਕੇ ਚੁੱਪ ਕਰਵਾਉਣ ‘ਚ ਲੱਗੀ: ਡਾ. ਗਰਗ
2 days ago
ਕੌਮੀ ਜੰਗੇ ਆਜ਼ਾਦੀ ਦੇ ਪਰਵਾਨਿਆਂ ਦੀ ਪੰਜਾਬ-ਮਰਾਠਾ ਸਾਂਝ ਨੂੰ ਪਛਾਣੋ – ਗੁਰਭਜਨ ਗਿੱਲ
2 days ago
ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ
3 days ago
ePaper November 2018
3 days ago
ਲਾਲਚ ਬੁਰੀ ਬਲਾ: ਪਹਿਲਾਂ ਟੈਕਸ ਅੰਦਰ ਹੁਣ ਆਪ ਅੰਦਰ
3 days ago
ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫਜ਼ਲ ਸਾਹਿਰ ਰੂ ਬ ਰੂ

IMG-20180909-WA0072

ਆਸਟ੍ਰੇਲੀਅਨ ਫੁੱਟਬਾਲ ‘ਚ ਪੰਜਾਬੀ ਬੱਚਿਆਂ ਦੀ ਦਸਤਕ ਦਾ ਸਿਹਰਾ ਹਿਊਮ ਬੋਮਬਰਸ ਕਲੱਬ ਦੇ ਸਿਰ ਬੱਝਦਾ ਹੈ | ਬੀਤੇ ਕੱਲ ਹਿਊਮ ਬੋਮਬਰਸ ਫੁੱਟਬਾਲ ਕਲੱਬ ਵਲੋਂ ਆਪਣੀਆਂ ਸਫਲਤਾਵਾਂ ਨੂੰ ਭਾਈਚਾਰੇ ਨਾਲ ਸਾਂਝੀਆਂ ਕਰਨ ਲਈ ਪਲੇਠਾ ਸਨਮਾਨ ਅਤੇ ਪ੍ਰਸ਼ੰਸਾ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ‘ਚ ਹਿਊਮ ਬੋਮਬਰਸ ਨੇ ਆਪਣੀਆਂ ਅੰਡਰ-9 ਅਤੇ ਅੰਡਰ-13 ਟੀਮਾਂ ਦੇ ਸਾਰੇ ਖਿਡਾਰੀਆਂ ਦਾ ਸਨਮਾਨ ਕੀਤਾ | ਹਿਊਮ ਬੋਮਬਰਸ ਦੀ ਟੀਮ ਵਲੋਂ ਬੀਤੇ ਸਾਲ ਦੌਰਾਨ ਲਾਜਵਾਬ ਪ੍ਰਦਰਸ਼ਨ ਕੀਤਾ ਗਿਆ ਅਤੇ ਕਾਫੀ ਲੰਬੇ ਸਮੇਂ ਤੋਂ ਸਥਾਪਿਤ ਕਲੱਬਾਂ ਨੂੰ ਬਰਾਬਰ ਦੀ ਟੱਕਰ ਦਿੱਤੀ |
ਪ੍ਰੋਗਰਾਮ ਦੀ ਸ਼ੁਰੂਆਤ ਵੀਰਜ ਸੰਧੂ ਨੇ ਵਾਇਲਨ ਦੀਆਂ ਧੁਨਾਂ ਨਾਲ ਕੀਤੀ ਅਤੇ ਇਸਤੋਂ ਬਾਅਦ ਬੱਚਿਆਂ ਵਲੋਂ ਭੰਗੜੇ ਦੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ | ਲਿਟਲ ਸਟਾਰ ਵਲੋਂ ਵੀ ਡਾਂਸ ਦੇ ਜੌਹਰ ਦਿਖਾਏ ਗਏ ਅਤੇ ਬੱਚੀਆਂ ਵਲੋਂ ਗਿੱਧੇ ਦੀ ਕਲਾ ਦਾ ਵੀ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਨੇ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਕਲੱਬ ਦੀਆਂ ਸਫਲਤਾਵਾਂ ਅਤੇ ਅਜੇ ਤੱਕ ਦੇ ਸਫਰ ਦੇ ਵਾਰੇ ਜਾਣੂੰ ਕਰਵਾਇਆ | ਉਨਾਂ ਕਿਹਾ ਕੇ ਕਲੱਬ ਦੀ ਇਸ ਸਫਲਤਾ ਲਈ ਹਿਊਮ ਬੋਮਬਰਸ ਕਲੱਬ ਚ ਆਸਟ੍ਰੇਲੀਅਨ ਫੁੱਟਬਾਲ ਖੇਡਣ ਵਾਲੇ ਬੱਚਿਆਂ ਦਾ ਅਤੇ ਉਨਾਂ ਦੇ ਮਾਤਾ-ਪਿਤਾ ਦਾ ਕਾਫੀ ਯੋਗਦਾਨ ਰਿਹਾ | ਉਨਾਂ ਕਲੱਬ ਦੀ ਸਫਲਤਾ ਲਈ ਇਸੈਂਡਨ ਫੁੱਟਬਾਲ ਕਲੱਬ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ |
ਇਸਤੋਂ ਇਲਾਵਾ ਕਲੱਬ ਦੇ ਸੈਕਟਰੀ ਗੁਰਿੰਦਰ ਸਿੰਘ, ਨੇਤਾਵਾਂ ਚ ਰੌਸ ਸਪੇਂਸ, ਰੌਬ ਮਿਚੇਲ, ਹਿਊਮ ਕਾਉਂਸਿਲ ਦੇ ਮੇਅਰ ਗਿਓਫ ਪੋਰਟਰ, ਏਐੱਫਐੱਲ ਤੋਂ ਰੌਬ ਔਲਡ ਅਤੇ ਜਾਇਵਰ ਮੋਲੋਨੀ, ਇਸੈਂਡਨ ਫੁੱਟਬਾਲ ਕਲੱਬ ਤੋਂ ਸੁਦੀਪ ਨੇ ਆਏ ਹੋਏ ਸੱਜਣਾ ਨੂੰ ਸੰਬੋਧਨ ਕੀਤਾ | ਇਸ ਮੌਕੇ ਕੌਂਸਲਰ ਜੋਸੇਫ ਹਾਵਿਲ, ਟੀਮ ਦੇ ਕੋਚ ਐਂਥੋਨੀ ਕਾਰਡਮਨ, ਪ੍ਰੀਤ ਕਮਲ ਸਿੰਘ ਅਤੇ ਪੰਕਜ ਲੱਧਾ ਵੀ ਹਾਜਿਰ ਸਨ | ਮੰਚ ਸੰਚਾਲਨ ਦੀ ਭੂਮਿਕਾ ਰੁਪਿੰਦਰ ਵਲੋਂ ਅਦਾ ਕੀਤੀ ਗਈ | ਇਹ ਪ੍ਰੋਗਰਾਮ ਆਉਣ ਵਾਲੇ ਸਾਲ ‘ਚ ਹਿਊਮ ਬੋਮਬਰਸ ਦੀਆਂ ਟੀਮਾਂ ਦੇ ਬੇਹਤਰ ਪ੍ਰਦਰਸ਼ਨ ਦੀ ਆਸ ਨਾਲ ਸਮਾਪਤ ਹੋਇਆ |