1 week ago
ਜਾਣੇ-ਅਨਜਾਣੇ ‘ਚ ਹੁੰਦੇ ਆਧੁਨਿਕ ਅਪਰਾਧ
1 week ago
ePaper February 2019
2 weeks ago
ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ
2 weeks ago
ੳ ਅ || ਜ਼ੁਬਾਨ ਜ਼ਰੀਆ ਹੈ….
2 weeks ago
ਬਲਜਿੰਦਰ ਸਿੰਘ ਬਾਸੀ ਹੋੲੇ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ
3 weeks ago
ਲੁਧਿਆਣਾ ਲੋਕ ਸਭਾ ਸੀਟ ਤੇ ਪਵਨ ਦੀਵਾਨ ਨੇ ਠੋਕਿਆ ਦਾਅਵਾ
3 weeks ago
ਸਿੱਖਿਆ ਵਿਭਾਗ ਪੰਜਾਬ ਸਾਇੰਸ ਅਤੇ ਗਣਿਤ ਅੰਗਰੇਜੀ ਵਿੱਚ ਪੜ੍ਹਾਉਣ ਦਾ ਫੈਸਲਾ ਤੁਰੰਤ ਵਾਪਸ ਲਵੇ: ਡਾ ਤੇਜਵੰਤ ਮਾਨ
3 weeks ago
ਨਵੀਂ ਦਿੱਲੀ ਨਾਲ ਸਬੰਧਿਤ 30 ਸਾਲਾ ਨੌਜਵਾਨ ਪਾਰਸ਼ੂ ਕੈਂਥ ਦੀ ‘ਗੋਟ ਆਈਲੈਂਡ’ ਵਿਖੇ ਡੁੱਬਣ ਨਾਲ ਮੌਤ
3 weeks ago
ਡਾ. ਅਜੀਤ ਸਿੰਘ ਖਹਿਰਾ ਦੇ ਸਹਿਯੋਗ ਨਾਲ ਪੰਜਾਬ ਸਪੋਰਟਸ ਕਲੱਬ ਵੱਲੋਂ ਬਾਬਾ ਫੌਜਾ ਸਿੰਘ ਅਤੇ ਨੈਂਣਦੀਪ ਚੰਨ ਦਾ ਫਰਿਜ਼ਨੋ ਦੇ ਇੰਡੀਆ ਕਬਾਬ ਰੈਸਟੋਰੈਂਟ ਵਿੱਚ ਵਿਸ਼ੇਸ਼ ਸਨਮਾਨ ਕੀਤਾ 
3 weeks ago
ਰਈਆਂ ਤੋਂ ਪੱਤਰਕਾਰ ਕਮਲਜੀਤ ਸੋਨੂੰ ਦੀ ਘਰ ਦੇ ਬਾਹਰ ਖੜੀ ਕਾਰ ਚੋਰੀ 

bagel singh dhaliwal 180910 ਬਜ਼ਰ ਗੁਨਾਹ ਹੈ ਬਾਦਸ਼ਾਹ ਦਰਵੇਸ਼ ਦੀ ਬਰਾਬਰੀii

ਵੀਹਵੀ ਸਦੀ ਦੇ ਜੂਨ 1984 ਵਿੱਚ ਵਾਪਰੇ ਘੱਲੂਘਾਰੇ ਸਮੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਜਿਸ ਤਰਾਂ ਅਪਣੇ ਮੁੱਠੀਭਰ ਸਿੱਘਾਂ ਸਮੇਤ ਭਾਰਤੀ ਫੌਜਾਂ ਨਾਲ ਮੁਕਾਬਲਾ ਕਰਕੇ ਕੱਚੀ ਗੜੀ ਦੇ ਇਤਿਹਾਸ ਨੂੰ ਦੁਹਰਾਇਅ ਗਿਆ ਸੀ, ਇਹ ਅਕਾਲ ਪੁਰਖ ਦਾ ਅਜਿਹਾ ਅਲੋਕਿਕ ਵਰਤਾਰਾ ਸੀ ਜਿਸ ਦੀ ਮਿਸ਼ਾਲ ਦੁਨੀਆਂ ਵਿੱਚ ਮਿਲਣੀ ਮੁਸ਼ਕਲ ਹੈ। ਇਹ ਵੀ ਇਤਿਹਾਸ ਹੈ ਕਿ ਸਿੱਖਾਂ ਨੇ ਜਦੋਂ ਵੀ ਅਪਣੀ ਬਹਾਦਰੀ ਦੇ ਜੌਹਰ ਦਿਖਾਏ ਹਨ, ਤਾਂ ਦੁਨੀਆਂ ਦੇ ਇਤਿਹਾਸਕਾਰਾਂ ਨੂੰ ਉਹਨਾਂ ਦੀ ਤੁਲਨਾ ਕਿਸੇ ਹੋਰ ਕੌਂਮ, ਮੁਲਕ ਜਾਂ ਸੱਭਿਆਚਾਰ ਦੇ ਕਿਸੇ ਹੋਰ ਬਹਾਦਰ ਜਰਨੈਲ ਨਾਲ ਨਹੀ ਕਰਨੀ ਪਈ ਸਗੋਂ ਉਹਨਾਂ ਦੀ ਉਦਾਹਰਣ ਉਹਨਾਂ ਦੇ ਪਿਛੋਕੜ ਨਾਲ ਹੀ ਮੇਲ ਖਾਂਦੀ ਰਹੀ ਹੈ। ਇਸ ਦਾ ਮੁੱਖ ਪਹਿਲੂ ਹੈ ਕਿ ਸਿੱਖ ਦੁਨੀਆਂ ਦੀ ਇੱਕੋ ਇੱਕ ਅਜਿਹੀ ਕੌਂਮ ਹੈ ਜਿਸ ਦਾ ਜਨਮ ਖੰਡੇ ਦੀ ਤਿੱਖੀ ਧਾਰ ਚੋ ਹੋਇਆ ਹੈ, ਇਸ ਕੌਂਮ ਨੂੰ ਪਹਿਲਾਂ ਮੌਤ ਗਲੇ ਲਾਉਣੀ ਪਈ,ਬਾਅਦ ਵਿੱਚ ਜੀਵਨ ਮਿਲਿਆ ਹੈ।ਦੂਸਰਾ ਇਹ ਵੀ ਕਿਹਾ ਜਾ ਸਕਦਾ ਹੈ ਕਿ ਖਾਲਸਾ ਕੌਮ ਦਾ ਜਨਮ ਹੋਇਆ ਹੀ ਜੰਗ ਦੇ ਮੈਦਾਨ ਅੰਦਰ ਹੈ, ਤਾਹੀਓਂ ਸਿੱਖ ਇਤਿਹਾਸ ਦਾ ਇੱਕ ਇੱਕ ਪੱਤਰਾ ਖੂਨ ਨਾਲ ਲੱਥਪੱਥ ਹੈ।ਖਾਲਸੇ ਦੀ ਇਹ ਰਵਾਇਤ ਲਗਾਤਾਰ ਜਾਰੀ ਹੈ ਕਿ ਉਹ ਅਪਣੇ ਇਿਤਿਹਾਸ ਤੋ ਸਬਕ ਲੈ ਕੇ ਹੀ ਅੱਗੇ ਵਧ ਰਿਹਾ ਹੈ।

ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਨੇ ਨੰਦੇੜ ਦੀ ਧਰਤੀ ਤੋ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਸਰਹੰਦ ਦੇ ਸੂਬੇਦਾਰ ਤੋ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਪੰਜਾਬ ਤੋਰਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਪਹਿਲੇ ਖਾਲਸਾ ਰਾਜ ਦੇ ਝੰਡੇ ਲਹਿਰਾ ਦਿੱਤੇ।ਉਹਨਾਂ ਨੇ ਗੁਰੂ ਦੀ ਬਰਾਬਰੀ ਨਹੀ ਸੀ ਕੀਤੀ ਬਲਕਿ ਹੱਥ ਚ ਤਾਕਤ ਆਉਂਦਿਆਂ ਹੀ ਅਪਣੇ ਗੁਰੂ ਦੇ ਨਾਮ ਦੇ ਸਿੱਕੇ ਚਲਾਏ। ਅਖੀਰ ਲਾਮਿਸ਼ਾਲ ਸ਼ਹਾਦਤ ਦੇਕੇ ਗੁਰੂ ਦਾ ਸ਼ੁਕਰ ਕੀਤਾ। ਸ਼ੇਰ ਏ ਪੰਜਾਬ ਫਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਦੇ ਭੈਅ ਵਿੱਚ ਰਹਿੰਦਿਆਂ ਅਜਿਹਾ ਹਲੀਮੀ ਖਾਲਸਾ ਰਾਜ ਸਥਾਪਤ ਕੀਤਾ,ਜਿਸਦੀ ਮਿਸ਼ਾਲ ਦੁਨੀਆਂ ਦੇ ਅੱਜ ਤੱਕ ਦੇ ਇਤਿਹਾਸ ਵਿੱਚ ਨਹੀ ਮਿਲਦੀ।ਸ਼ਕਤੀਸ਼ਾਲੀ ਮੰਨੇ ਜਾਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ 40 ਸਾਲਾਂ ਦੇ ਸਾਨਦਾਰ ਕਾਰਜਕਾਲ ਵਿੱਚ ਕਿਸੇ ਨੂੰ  ਮੌਤ ਦੀ ਸਜਾ ਨਹੀ  ਸੀ ਦਿੱਤੀ ਗਈ , ਤੇ ਉਹਦੇ ਰਾਜ ਵਿੱਚ ਹਰ ਵਰਗ, ਹਰ ਮਜਹਬ ਦੇ ਲੋਕਾਂ ਨੂੰ ਅਪਣੇ ਅਪਣੇ ਢੰਗ ਨਾਲ ਜਿਉਣ ਦੇ ਸਾਰੇ ਅਧਿਕਾਰ ਪਰਾਪਤ ਸਨ। ਦੱਰਰਾ ਖੈਬਰ ਤੋ ਕੰਨਿਆ ਕੁਮਾਰੀ ਤੱਕ ਫੈਲੇ ਵਿਸ਼ਾਲ ਰਾਜ ਭਾਗ ਦੇ ਬਾਵਜੂਦ ਵੀ ਉਸ ਮਹਾਰਾਜੇ ਨੇ ਕਦੇ ਹੰਕਾਰ ਨਹੀ ਸੀ ਕੀਤਾ,ਕਦੇ ਅਪਣੇ ਗੁਰੂ ਤੋਂ ਬੇਮੁੱਖ ਹੋਣ ਦਾ ਗੁਨਾਹ ਨਹੀ ਕੀਤਾ ਜੇ ਕਿਤੇ ਕੋਈ ਅਵੱਗਿਆ ਹੋਈ ਤਾਂ ਖਿੜੇ ਮੱਥੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਿਮਾਣੇ ਸਿੱਖ ਵਜੋਂ ਸਜ਼ਾ ਲਗਵਾਈ, ਕਦੇ ਅਪਣੇ ਗੁਰੂ ਦਾ ਨਿਰਾਦਰ ਕਰਨ ਦੀ ਭੁੱਲ ਨਹੀ ਕੀਤੀ, ਬਲਕਿ ਉਹਨਾਂ ਦਾ ਹਰ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਚੋ ਆਏ ਹੁਕਮਨਾਮੇ ਅਨੁਸਾਰ ਕਰਨ ਦਾ ਇਤਿਹਾਸ ਹੈ। ਬੇਸ਼ੱਕ ਲੱਖ ਕਮੀਆਂ ਵੀ ਮਹਾਰਾਜੇ ਵਿੱਚ ਹੋਣਗੀਆਂ, ਪਰ ਉਸਨੇ ਕਦੇ ਅਪਣੇ ਪੁਰਖਿਆਂ ਦੀ ਬਰਾਬਰੀ ਕਰਨ ਦਾ ਗੁਨਾਹ ਨਹੀ ਕੀਤਾ, ਬਲਕਿ ਉਹਨਾਂ ਦੀ ਨਿਰਮਾਣਤਾ ਅਤੇ ਸਾਂਝੀਵਾਲਤਾ ਦਾ ਨਜਾਇਜ ਫਾਇਦਾ ਉਠਾ ਕੇ ਤਾਂ ਡੋਗਰੇ ਰਾਜ ਭਾਗ ਵਿੱਚ ਉੱਚੀਆਂ ਪਦਵੀਆਂ ਤੇ ਰਹੇ ਤੇ ਨਮਕ ਹਰਾਮੀ ਬਣਕੇ ਖਾਲਸਾ ਰਾਜ ਦੇ ਪਤਨ ਦਾ ਕਾਰਨ ਬਣੇ। ਹੁਣ ਜੇਕਰ ਗੱਲ ਉਹ ਮੌਜੂਦਾ ਅਕਾਲੀ ਆਗੂ ਦੀ ਕਰੀਏ ਜਿਸਨੇ ਪੰਜ ਵਾਰ ਪੰਜਾਬ ਦੀ ਸੂਬੇਦਾਰੀ ਤਾਂ ਕੀਤੀ, ਪਰ ਪੰਥ ਨਾਲ ਵਫਾ ਨਹੀ ਪਾਲ਼ੀ।

ਉਹਨਾਂ ਨੇ ਅਪਣੇ ਆਪ ਦੀ ਤੁਲਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਕਰਵਾਈ, ਪ੍ਰੰਤੂ ਰਾਜ ਕਰਨ ਦਾ ਢੰਗ ਸ਼ੇਰੇ ਪੰਜਾਬ ਤੋਂ ਬਿਲਕੁਲ ਉਲਟ। ਉਹਨਾਂ ਨੇ ਅਜਾਦ,ਹਲੀਮੀ ਖਾਲਸਾ ਰਾਜ ਸਥਾਪਤ ਕੀਤਾ ਸੀ, ਤੇ ਇਹਨਾਂ ਨੇ ਸਿੱਖ ਦੁਸ਼ਮਣ ਕੇਂਦਰ ਨਾਲ ਸਾਂਝ ਭਿਆਲੀ ਪਾ ਕੇ ਸਿੱਖ ਕੌਂਮ ਨੂੰ ਪੱਕੇ ਤੌਰ ਤੇ ਕੇਂਦਰ ਦੇ ਗੁਲਾਮ ਬਨਾਉਣ ਵਿੱਚ ਕੋਈ ਕਸਰ ਨਹੀ ਛੱਡੀ।ਸ਼ੇਰੇ ਪੰਜਾਬ ਦੇ ਰਾਜ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਨਹੀ ਸੀ ਹੋਈ ਪਰ ਅਕਾਲੀ ਦਲ ਦੀ ਬਾਦਲ ਸਰਕਾਰ ਨੇ ਰਾਜ ਭਾਗ ਤੇ ਕਾਬਜ ਹੁੰਦਿਆਂ ਹੀ ਸੂਬੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਪਿਰਤ ਪਾਕੇ ਸਿੱਖ ਜੁਆਨੀ ਦਾ ਚੁਣ ਚੁਣ ਕੇ ਘਾਣ ਕੀਤਾ। ਜਦੋਂ ਵੀ ਸੂਬੇ ਦੀ ਵਾਂਗਡੋਰ ਸ੍ਰ ਬਾਦਲ ਦੇ ਹੱਥ ਆਈ ਸਿੱਖ ਨੌਜਵਾਨ ਪੁਲਿਸ ਵਧੀਕੀਆਂ ਦਾ ਸ਼ਿਕਾਰ ਹੁੰਦੇ ਰਹੇ। ਭਾਂਵੇਂ 1978 ਦੀ ਵਿਸਾਖੀ ਮੌਕੇ ਸ੍ਰੀ ਅਮ੍ਰਿਤਸਰ ਵਿੱਚ ਨਕਲੀ ਨਿਰੰਕਾਰੀਆਂ ਹੱਥੋਂ 13 ਸਿੱਖ ਸ਼ਹੀਦ ਕਰਵਾਉਣ ਦਾ ਦੁਖਾਂਤ ਹੋਵੇ, ਉਹ ਵੀ ਬਾਦਲ ਦੀ ਸਰਕਾਰ ਮੌਕੇ,ਭਾਂਵੇਂ ਸਿੱਖੀ ਤੇ ਹਮਲੇ ਕਰਨ ਵਾਲੇ ਆਸੂਤੋਸ, ਭਨਿਆਰਾ ਵਾਲਾ ਜਾਂ ਸਿਰਸੇ ਵਾਲੇ ਖਿਲਾਫ ਸਿੱਖ ਰੋਹ ਉੱਠਿਆ ਹੋਵੇ, ਓਥੇ ਵੀ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਣ ਵਾਲੀ ਪੁਲਿਸ ਬਾਦਲ ਸਰਕਾਰ ਦੀ ਹੀ ਸੀ, ਜੇ ਕਰ ਬਾਦਲ ਦੀ ਸਿਆਸੀ ਜੀਵਨ ਦੀ ਅਤੇ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਦੀ ਸਭ ਤੋਂ ਘਿਨਾਉਣੀ ਅਤੇ ਸਿੱਖ ਹਿਰਦਿਆਂ ਨੂੰ ਬਲੂੰਧਰਨ ਵਾਲੀ ਘਟਨਾ ਦੀ ਗੱਲ ਕਰੀਏ ਤਾਂ ਜੂਨ 2015 ਤੋਂ ਸੁਰੂ ਹੋਈਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਇਹਨਾਂ ਘਟਨਾਵਾਂ ਦੇ ਰੋਸ ਵਿੱਚ ਸਾਂਤਮਈ ਪ੍ਰਦਰਸ਼ਨ ਕਰਦੀਆਂ ਸਿੱਖ ਸੰਗਤਾਂ ਤੇ ਢਾਹੇ ਗਏ ਪੁਲਸੀਆ ਕਹਿਰ ਦੀ ਗੱਲ ਰਹਿੰਦੀ ਦੁਨੀਆਂ ਤੱਕ ਜਿੱਥੇ ਸਿੱਖ ਮਨਾਂ ਵਿੱਚ ਬਾਦਲ ਪਰਿਵਾਰ ਪ੍ਰਤੀ ਨਫਰਤ ਖਤਮ ਨਹੀ ਹੋਣ ਦੇਵੇਗੀ, ਓਥੇ ਬਾਦਲ ਪਰਿਵਾਰ ਦੀਆਂ ਨਸਲਾਂ ਨੂੰ ਵੀ ਇਹ ਰਹਿੰਦੀ ਦੁਨੀਆਂ ਤੱਕ ਨਮੋਸੀ ਝੱਲਣੀ ਪੈਂਦੀ ਰਹੇਗੀ।ਐਨਾ ਕੁੱਝ ਕਰਨ ਵਾਲਾ ਵਿਅਕਤੀ ਫ਼ਖ਼ਰ ਏ ਕੌਮ ਵੀ ਬਣਿਆ, ਸ਼ੇਰੇ ਪੰਜਾਬ ਵੀ ਬਣਿਆ ਤੇ ਹੁਣ ਜਾਂਦਾ ਜਾਂਦਾ ਸਭ ਤੋ ਵੱਡਾ ਇੱਕ ਹੋਰ ਗੁਨਾਹ ਬਾਦਸ਼ਾਹ ਦਰਵੇਸ਼ ਬਨਣ ਵਾਲਾ ਵੀ ਅਪਣੇ ਚਹੇਤਿਆਂ ਤੋਂ ਕਰਵਾ  ਗਿਆ।ਸਿੱਖ ਸੱਭਿਆਚਾਰ ਵਿੱਚ ਅਪਣੇ ਪੁਰਖਿਆਂ ਦੀ ਵਡਿਆਈ, ਉਹਨਾਂ ਦੇ ਵਡੱਪਣ  ਤੇ ਮਾਣ ਕਰਨਾ ਅਤੇ ਉਹਨਾਂ ਦੇ ਪਦ ਚਿੰਨਾਂ ਤੇ ਚੱਲਣ ਦੀਆਂ ਬਹੁਤ ਉਦਾਹਰਣਾਂ ਮਿਲ ਜਾਣਗੀਆਂ।

ਅਠਾਰਵੀਂ  ਸਦੀ ਤੋਂ ਹੁਣ ਇੱਕੀਵੀ ਸਦੀ ਤੱਕ ਦੇ ਸਿੱਖਾਂ ਦੀਆਂ ਕੁਰਬਾਨੀਆਂ ਅਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਅਦੁੱਤੀ ਮਿਸ਼ਾਲ ਹੀ ਪੇਸ਼ ਕਰਦੀਆਂ ਹਨ, ਪ੍ਰੰਤੂ ਅਪਣੇ ਪੁਰਖਿਆਂ ਨੂੰ ਛੁਟਿਆਉਣ ਦਾ ਸਿੱਖਾਂ ਦਾ ਇਤਿਹਾਸ ਨਹੀ ਹੈ।ਸੋ ਅਖੀਰ ਵਿੱਚ ਕਹਿ ਸਕਦੇ ਹਾਂ ਜੇਕਰ ਸਿੱਖ ਕੌਂਮ ਸਿਰਸੇ ਵਾਲੇ ਨੂੰ ਓਸ ਗੁਰੂ ਦਾ ਸਵਾਂਗ ਰਚਣ ਬਦਲੇ ਕੌਂਮ ਦਾ ਦੋਸ਼ੀ ਸਮਝਦੀ ਹੈ,ਤਾਂ ਫਿਰ ਗੁਰੂ ਦੀ ਬਰਾਬਰੀ ਕਰਨ ਵਾਲਿਆਂ ਨਾਲ ਵੀ ਕੌਂਮ ਪੂਰਨ ਨਿਖੇੜਾ ਜਰੂਰ ਕਰੇਗੀ।