IMG_20180925_082450

ਮਸ਼ਹੂਰ ਗਾਇਕ ਅਤੇ ਪੰਜਾਬੀ ਫਿਲਮ ਅਦਾਕਾਰ ਐਮੀ ਵਿਰਕ ਨਵੰਬਰ ਮਹੀਨੇ ਵਿੱਚ ਆਸਟਰੇਲੀਆ ਦਾ ਦੌਰਾ ਕਰਨ ਜਾ ਰਹੇ ਹਨ । ਬੀਤੇ ਦਿਨੀ ਉਹਨਾਂ ਦੇ ਸ਼ੋਅ ਦਾ ਪੋਸਟਰ  ਕਰੇਗੀਬਰਨ ਵਿਖੇ ਰੀਲੀਜ਼ ਕੀਤਾ ਗਿਆ । ਪੋਸ਼ਟਰ ਰੀਲੀਜ ਸਮਾਗਮ ਦੌਰਾਨ ਪ੍ਰਬੰਧਕਾ ਕਰਨ ਬਤਾਨ, ਕੇਸ਼ਵ ਦੀਬੇਦੀ , ਮਨਪ੍ਰੀਤ ਵਾਲੀਆ ਨੇ ਦੱਸਿਆ ਕਿ  ਐਮੀ ਵਿਰਕ ਨਵੰਬਰ ਮਹੀਨੇ ਦੌਰਾਨ ਆਸਟਰੇਲੀਆ ਭਰ ਚ ਪਰਿਵਾਰਕ ਸ਼ੋਅ ਲੈ ਕੇ ਆ ਰਹੇ ਹਨ ਅਤੇ ਇਹਨਾਂ ਸ਼ੋਆਂ ਦੀਆ ਟਿਕਟਾਂ ਡਰਾਈ ਟਿਕਟ ਤੋ ਖਰੀਦੀਆ ਜਾ ਸਕਦੀਆ ਹਨ। ਪ੍ਰਬੰਧਕਾ ਅਨੁਸਾਰ ਇਹਨਾਂ ਸੋਆਂ ਦੌਰਾਨ ਸ਼ਰਾਬ ਦੀ ਮਨਾਹੀ ਹੋਵੇਗੀ ਅਤੇ ਦਰਸ਼ਕਾਂ ਦੀ ਸੁਰੱਖਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਰੱਖਿਆ ਦੇ ਵੀ ਪੁੱਖਤਾ ਪ੍ਰਬੰਧ ਕੀਤੇ ਜਾਣਗੇ । ਇਹਨਾਂ ਸ਼ੋਆਂ ਨੂੰ ਦਰਸ਼ਕਾਂ ਦੇ ਰੂਬਰੂ ਕਰਨ ਵਿੱਚ ਸਤਿੰਦਰ ਚਾਵਲਾ, ਸੁਚਿੰਨਤ ਨਾਰੰਗ ,ਵਨੀਤਾ ਮਲੋਹਤਰਾ, ਪ੍ਰਭੀ ਧਾਲੀਵਾਲ ਦਾ ਵਿਸ਼ੇਸ ਯੋਗਦਾਨ ਹੋਵੇਗਾ।ਜ਼ਿਕਰਯੋਗ ਹੈ ਕਿ ਐਮੀ ਵਿਰਕ ਦੇ ਸ਼ੋਆਂ ਦੀ ਸੁਰੂਆਤ 24 ਨਵੰਬਰ  ਨੂੰ ਮੈਲਬਰਨ ਤੋ ਹੋਵੇਗੀ।