news 180823 ਤੀਆਂ ਐਪਿੰਗ ਦੀਆਂ 002
ਪਿਛਲੇ ਦਿਨੀਂ (ਬੀਤੇ ਐਤਵਾਰ) ਮੈਲਬੌਰਨ ਦੇ ਸਬਰਬ ਏਪਿੰਗ ਵਿਖੇ ਹੈਰੀਟੇਜ ਰਿਸੈਪਸ਼ਨ ਵਿੱਚ ਤੀਆਂ ਦਾ ਤਿਉਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਛੋਟੀਆਂ ਬੱਚੀਆਂ ਅਤੇ ਮੁਟਿਆਰਾਂ ਵਲੋਂ ਸੁਹਣੇ ਪੰਜਾਬੀ ਪਹਿਰਾਵਿਆਂ ਵਿੱਚ ਲੋਕ ਨਾਚ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ ਉੱਥੇ ਵੱਡੀ ਉਮਰ ਦੀਆਂ ਬੀਬੀਆਂ ਵਲੋਂ ਪੇਸ਼ ਕੀਤੇ ਨਾਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਛੋਟੀ ਉਮਰ ਤੋਂ ਲੈਕੇ ਵੱਡੀ ਉਮਰ ਦੇ ਦਰnews 180823 ਤੀਆਂ ਐਪਿੰਗ ਦੀਆਂ

ਸ਼ਕਾਂ ਲਈ ਪੰਜਾਬੀ ਪਹਿਰਾਵੇ, ਬੋਲੀ ਅਤੇ ਸੱਭਿਆਚਾਰ ‘ਤੇ ਅਧਾਰਿਤ ਜਾਣਕਾਰੀ ਸੰਬੰਧੀ ਖਾਸ ਮੁਕਾਬਲੇ ਰੱਖੇ ਗਏ ਜਿਨ੍ਹਾਂ ਵਿੱਚ ਜੇਤੂ ਰਹਿਣ ਵਾਲਿਆਂ ਨੂੰ ਵਿਸ਼ੇਸ਼ ਤੋਹਫੇ ਇਨਾਮ ਵਜੋਂ ਦਿੱਤੇ ਗਏ। ਮੇਲੇ ਦੌਰਾਨ ਮੁਫਤ ਜਲੇਬੀਆਂ ਦਾ ਲੰਗਰ ਵੀ ਲਗਾਇਆ ਗਿਆ।

news 180823 ਤੀਆਂ ਐਪਿੰਗ ਦੀਆਂ 003

ਇਸ ਮੌਕੇ ਮਹਿੰਦੀ ,ਬਣਾਵਟੀ ਗਹਿਣਿਆਂ ,ਪੰਜਾਬੀ ਸੂਟਾਂ ਅਤੇ ਫੁਲਕਾਰੀਆਂ ਅਤੇ ਖਾਣ ਪੀਣ ਦੀਆਂ ਸਜੀਆਂ ਦੁਕਾਨਾਂ ਨੇ ਪੰਜਾਬ ਦੇ ਕਿਸੇ ਮੇਲੇ ਜਿਹਾ ਮਹੌਲ ਸਿਰਜ ਦਿੱਤਾ। ਕਰੀਬ ਛੇ ਘੰਟੇ ਤਕ ਚੱਲੇ ਇਸ ਸਮਾਗਮ ਦੌਰਾਨ ਦਰਸ਼ਕਾਂ ਦਾ ਉਤਸ਼ਾਹ ਦੇਖਿਆਂ ਬਣਦਾ ਸੀ।

news 180823 ਤੀਆਂ ਐਪਿੰਗ ਦੀਆਂ 004ਮੈਲਬੌਰਨ ਦੇ ਵੱਖ ਵੱਖ ਹਿੱਸਿਆਂ ਤੋਂ ਦਰਸ਼ਕਾਂ ਦੇ ਰੂਪ ਵਿੱਚ ਮੁਟਿਆਰਾਂ ਅਤੇ ਬੀਬੀਆਂ ਨੇ ਇਸ ਮੇਲੇ ਵਿੱਚ ਹਾਜ਼ਰੀ ਲਗਾਈ । ਤੀਆਂ ਦੇ ਇਸ ਮੇਲੇ ਦੀ ਸ਼ੁਰੂਆਤ ਇੱਥੋਂ ਦੇ ਭਾਈਚਾਰਕ ਕੰਮਾਂ ਵਿੱਚ ਕਾਰਜਸ਼ੀਲ, ਫੁੱਲਵਿੰਦਰਜੀਤ ਗਰੇਵਾਲ , ਗੋਲਡੀ ਬਰਾੜ , ਕੁਲਦੀਪ ਕੌਰ ਅਤੇ ਅਮਰਦੀਪ ਕੌਰ ਵਲੋਂ ਸਾਂਝੇ ਰੂਪ ਵਿੱਚ ਪੰਜ ਸਾਲ ਪਹਿਲਾਂ ਕੀਤੀ ਗਈ ਸੀ ਅਤੇ ਮੈਲਬੌਰਨ ਦਾ ਇਹ ਇਕੋ ਇਕ ਫਰੀ ਮੇਲਾ ਹੈ ਜਿਸ ਵਿੱਚ ਦਰਸ਼ਕਾਂ ਲਈ ਕੋਈ ਟਿਕਟ ਨਹੀਂ ਰੱਖੀ ਗਈ । ਮੇਲੇ ਨੂੰ ਸਫਲ ਬਣਾਉਣ ਵਿੱਚ ਨਰਿੰਦਰ ਗਰਗ, ਮਨੀਸ਼ਾ ਗਰਗ , ਕੁਲਵਿੰਦਰ ਬਰਾੜ , ਏਕਤਾ ਸ਼ਰਮਾ, ਨਵਦੀਪ ਵਿਰਕ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ । ਮੰਚ ਸੰਚਾਲਨ ਦੀ ਜਿੰਮੇਵਾਰੀ ਕੁਲਦੀਪ ਕੌਰ, ਅਮਰਦੀਪ ਕੌਰ ਅਤੇ ਅਮਨਪ੍ਰੀਤ ਨੇ ਸਾਂਝੇ ਤੌਰ ‘ਤੇ ਨਿਭਾਈ । ਕੁੱਲ ਮਿਲਾ ਕੇ ਇਹ ਮੇਲਾ ਯਾਦਗਾਰੀ ਹੋ ਨਿੱਬੜਿਆ।

ਅਮਰਦੀਪ ਕੌਰ/ ਅਵਤਾਰ ਸਿੰਘ ਭੁੱਲਰ