ੳੂਰਜਾ ਫਾੳੂਂਡੇਸ਼ਨ ਤੇ  ਨਾਟਿਅਾਦਰਪਣ ਵੱਲੋਂ ਬੀਤੇ ਦਿਨੀਂ ਪਰੈਸਟਨ ੲਿਲਾਕੇ ਵਿੱਚ ‘ਡਾਰੇਬਿਨ ਅਾਰਟ ਸੈਂਟਰ’ ਵਿਖੇ ਨਾਟਕ ‘ਸਰਹੱਦੇ’ ਦਾ ਸਫਲ ਮੰਚਨ ਕੀਤਾ ਗਿਅਾ। ੲਿਸ ਵਿੱਚ ਭਾਰਤ ਅਤੇ ਪਾਕਿਸਤਾਨੀ ਅਦਾਕਾਰਾਂ ਵੱਲੋਂ ਕਮਾਲ ਦੀ ਅਦਾਕਾਰੀ ਕੀਤੀ ਗੲੀ।
180823 stage play sarhaden 002
1947 ਦੀ ਵੰਡ ਦੌਰਾਨ ਮਿਲੀ ਹਵੇਲੀ ਤੇ ਹੱਕ ਜਿਤਾੳੁਂਦੀਅਾਂ ਦੋ ਧਿਰਾਂ ਦੀ ਤਲਖੀ, ਹਾਸਾ ਮਜਾਕ, ਨੋਕ ਝੋਕ ਤੇ ਜਜਬਾਤਾਂ ਦੀ ਅਨੂਠੀ ਬਾਤ ਪਾੳੁਂਦਾ ੲਿਹ ਨਾਟਕ ਦਰਸਕਾਂ ਨੂੰ ਕਦੇ ਹਸਾੳੁਂਦਾ ਤੇ ਕਦੇ ਅੱਖਾਂ ਪੂੰਝਣ ਲੲੀ ਮਜਬੂਰ ਕਰਦਾ ਰਿਹਾ। ਦਿਲਟੁੰਬਵਾਂ ਸੰਗੀਤ, ਲੀੜੇ ਲੱਤੇ,ਤੇ ਢੁਕਵਾਂ ਸੈੱਟ ਪਰਭਾਵਸ਼ਾਲੀ ਸੀ।
180823 stage play sarhaden
ੲਿੱਥੇ ੲਿਹ ਵੀ ਵਰਣਨਯੋਗ ਹੈ ਕਿ ਨਾਟਕ  ਦੀ ਤਿਅਾਰੀ ਲੲੀ ਟੀਮ ਨੇ  ਹਫਤੇ ਦੇ ਦੋ ਦਿਨ ਲਗਾਤਾਰ ਨੌਂ ਮਹੀਨੇ ਮਿਹਨਤ ਕੀਤੀ। ੲਿਸ ਮੌਕੇ ਭਾਰਤ ਤੋਂ ੲਿਲਾਵਾ ਪਾਕਿਸਤਾਨ ਤੋਂ ਵੀ ਦਰਸ਼ਕਾਂ ਨੇ ਹਾਜਿਰੀ ਲਵਾੲੀ।