1 hour ago
ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਸੈਕਰਾਮੈਂਟੋਂ ਚ’ਮੈਮੋਰੀਅਲ ਬੈਂਚ ਸੈਰੇਮਨੀ 28 ਸਤੰਬਰ ਨੂੰ  
3 hours ago
ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਡਾ. ਰਾਜਵੰਤ ਕੌਰ ‘ਪੰਜਾਬੀ’ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਕ ਹਜ਼ਾਰ ਪੁਸਤਕਾਂ ਦਾਨ
1 day ago
ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਵੱਲੋਂ ਪੁਸਤਕ ਮੇਲੇ ਦੌਰਾਨ ਰੂਬਰੂ ਸਮਾਗਮ 
1 day ago
ਸੁਖਾਵੀਂ ਨੀਂਦ ਦਾ ਮੂਲ ਮੰਤਰ………..!
1 day ago
ਬਾਬਾ ਫਰੀਦ ਮੇਲਾ – ਪੰਜ ਰੋਜ਼ਾ ਪੁਸਤਕ ਮੇਲੇ ਦਾ ਆਗਾਜ਼
1 day ago
ਚੋਣਾਂ ਦਾ ਵਾਪਰੀਆਂ ਘਟਨਾਵਾਂ ਦਾ ਵਿਸਲੇਸ਼ਣ 
2 days ago
ਮਹਿਲ ਕਲਾਂ ਵਿਖੇ ਕੁਝ ਵਿਅਕਤੀਆਂ ਦੀਆਂ ਵੋਟਾਂ ਨਾ ਪਵਾਉਣ ਨੂੰ ਲੈ ਕੇ ਪੋਲਿੰਗ ਬੂਥ ਅੱਗੇ ਰੋਸ ਧਰਨਾ 
2 days ago
ਕੰਵਰ ਸਰਬਜੀਤ ਸਿੰਘ ਉਰਫ,ਸੈਡੀ ਨੇ ਵੀਜ਼ੇ ਫਰਾਡ ਕਰਕੇ ਅਮਰੀਕਾ ਚ’ਭੋਲੇ ਭਾਲਿਆਂ ਲੋਕਾਂ ਨੂੰ ਖੂਬ ਲੁੱਟਿਆ
2 days ago
ਸਿੱਖ ਕੌਂਸਲ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਸੰਬੰਧੀ ਦਬਾਅ ਤੇ ਧੰਨਵਾਦ— ਰਮੇਸ਼ ਸਿੰਘ ਖਾਲਸਾ 
2 days ago
ਯਸ਼ ਰਾਜ ਫਿਲਮਸ ਦੀ ‘ਠਗਸ ਆਫ…’ 8 ਨਵੰਬਰ ਨੂੰ ਦੁਨੀਆ ਭਰ ‘ਚ ਹੋਵੇਗੀ ਰਿਲੀਜ਼

ਅੰਤਰਰਾਸ਼ਟਰੀ ਮਲਾਲਾ ਦਿਵਸ ਤੇ ਵਿਸ਼ੇਸ਼ (12 ਜੁਲਾਈ 2018)

JAGJIT SINGH 180706 Article_On_Malala_Yousafzaiii
ਮਲਾਲਾ ਯੂਸਫ਼ਜ਼ਈ ਦਾ ਜਨਮ 12 ਜੁਲਾਈ 1997 ਨੂੰ ਪਾਕਿਸਤਾਨ ਦੀ ਸਵਾਤ ਘਾਟੀ (ਜਿਸ ਨੂੰ ਕਿ ਏਸ਼ੀਆ ਮਹਾਂਦੀਪ ਦਾ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ) ਦੇ ਛੋਟੇ ਜਿਹੇ ਕਸਬੇ ਮਿੰਗੋਰਾ ‘ਚ ਪਿਤਾ ਜਿਉਦੀਨ ਯੂਸਫ਼ਜ਼ਈ ਦੇ ਘਰ ਮਾਤਾ ਤੋਰ ਪੇਕਾਈ ਯੂਸਫਜ਼ਈ ਦੀ ਕੁੱਖੋਂ ਹੋਇਆ। ਆਪਣੇ ਤੋਂ ਉਮਰ ਵਿੱਚ ਦੋ ਛੋਟੇ ਭਰਾਵਾ ਦੀ ਇਸ ਭੈਣ ਦਾ ਨਾਮ ਉਸ ਦੇ ਪਰਿਵਾਰ ਨੇ ਦੱਖਣੀ ਅਫ਼ਗ਼ਾਨਿਸਤਾਨ ਦੀ ਇੱਕ ਮਸ਼ਹੂਰ ਪਸ਼ਤੂ ਕਵੀ ਅਤੇ ਯੋਧਾ ਔਰਤ ਦੇ ਨਾਮ ਤੋਂ ਰੱਖਿਆ ਗਿਆ। ਉਸ ਦਾ ਅੰਤਿਮ ਨਾਮ ਯੂਸਫਜ਼ਈ, ਇੱਕ ਵੱਡੇ ਪਸ਼ਤੂਨ ਕਬਾਇਲੀ ਸੰਘਰਸ਼ ਦਾ ਹੈ ਜੋ ਪਾਕਿਸਤਾਨ ਦੀ ਸਵਾਤ ਘਾਟੀ ਵਿੱਚ ਪ੍ਰਮੁੱਖ ਹੈ। ਮਲਾਲਾ ਅੱਜ ਪੂਰੇ ਸੰਸਾਰ ਵਿੱਚ ਆਪਣੇ ਦੁਆਰਾ ਲੜਕੀਆਂ ਦੀ ਸਿੱਖਿਆ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਕਾਰਨ ਪ੍ਰਸਿੱਧ ਹੈ।
ਮਲਾਲਾ ਦੇ ਪਿਤਾ ਜੋ ਕਿ ਖ਼ੁਦ ਇਕ ਕਵੀ ਹੋਣ ਦੇ ਨਾਲ ਨਾਲ ਕੌਸ਼ਲ ਨਾਮ ਦਾ ਇਕ ਨਿੱਜੀ ਸਕੂਲ ਵੀ ਚਲਾਉਂਦੇ ਰਹੇ, ਨੇ ਹੀ ਮਲਾਲਾ ਨੂੰ ਬਚਪਨ ਵਿੱਚ ਖ਼ੁਦ ਹੀ ਪੜਾਇਆ। ਮਲਾਲਾ ਦੇ ਪਿਤਾ ਹਮੇਸ਼ਾ ਬੱਚਿਆ ਨੂੰ ਸਕੂਲੀ ਸਿੱਖਿਆ ਮੁਹੱਈਆ ਕਰਵਾਉਣ ਲਈ ਆਪਣੀ ਅਵਾਜ਼ ਬੁਲੰਦ ਕਰਦੇ ਰਹਿੰਦੇ ਇਸ ਹੀ ਸਿਲਸਿਲੇ ਵਿੱਚ ਸਤੰਬਰ 2008 ‘ਚ ਉਸ ਦੇ ਪਿਤਾ ਮਲਾਲਾ ਨੂੰ ઠਪੇਸ਼ਾਵਰ ਵਿੱਚ ਇਕ ਸਥਾਨਕ ਪ੍ਰੈੱਸ ਕਲੱਬ ਵਿੱਚ ਲੈ ਕੇ ਗਏ ਜਿੱਥੇ ਮਲਾਲਾ ਨੂੰ ਵੀ ਪਹਿਲੀ ਵਾਰ ਬੋਲਣ ਦਾ ਮੌਕਾ ਮਿਲਿਆ ਅਤੇ ਉਸ ਦੀ ਇਸ ਵਾਰਤਾ ਨੂੰ ਸਥਾਨਕ ਅਖ਼ਬਾਰਾਂ ਅਤੇ ਟੀ.ਵੀ ਚੈਨਲਾਂ ਨੇ ਕਵਰੇਜ ਕੀਤਾ। 2009 ‘ਚ ਯੂਸਫ਼ਜ਼ਈ ਨੇ ‘ਵਾਰ ਐਡ ਪੀਸ’ ਨਾਮਕ ਇਕ ਸੰਸਥਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਦਾ ਮਕਸਦ ਬੱਚਿਆ ਨੂੰ ਸਮਾਜਿਕ ਸਰੋਕਾਰਾਂ,ਮੁਸ਼ਕਲਾਂ ਲਈ ਵਿਚਾਰ ਵਟਾਂਦਰਾ ਕਰਨ ਲਈ ਉਤਸ਼ਾਹਿਤ ਕਰਨਾ ਸੀ। 2009 ‘ਚ ਹੀ ਮਲਾਲਾ ਦੇ ਪਿਤਾ ਨੇ ਆਪਣੀ ਹੋਣਹਾਰ ਪੁੱਤਰੀ ਨੂੰ ਬੀ.ਬੀ.ਸੀ ਦੀ ਉਰਦੂ ਵੈੱਬਸਾਈਟ ਤੇ ਬਲਾਗ ਲਿਖਣ ਲਈ ਰਜ਼ਾਮੰਦੀ ਦੇ ਦਿੱਤੀ ਜਿਸ ਵਿੱਚ ਲੜਕੀਆਂ ਤੇ ਸਵਾਤ ਘਾਟੀ ਵਿੱਚ ਤਾਲਿਬਾਨ ਦੁਆਰਾ ਲਗਾਈਆਂ ਜਾਂਦੀਆਂ ਪਾਬੰਦੀਆਂ ਜਿਵੇਂ ਸਕੂਲੀ ਸਿੱਖਿਆ ਤੋਂ ਵਾਂਝੇ ਰੱਖਣਾ, ਸੰਗੀਤ ਤੇ ਰੋਕ ਅਤੇ ਟੈਲੀਵਿਜ਼ਨ ਨਾ ਵੇਖਣ ਦੇਣਾ ਬਾਰੇ ਲਿਖਣਾ ਸੀ। ਮਲਾਲਾ ਦੀ ਉਮਰ ਉਸ ਵੇਲੇ ਕੇਵਲ 11 ਸਾਲ ਦੀ ਹੀ ਸੀ। 3 ਜਨਵਰੀ 2009 ਨੂੰ ਮਲਾਲਾ ਦਾ ਪਹਿਲਾ ਬਲਾਗ ਬੀ.ਬੀ.ਸੀ ਦੀ ਉਰਦੂ ਵੈੱਬਸਾਈਟ ਤੇ ਪੋਸਟ ਕੀਤਾ ਗਿਆ ਜਿਸ ਵਿੱਚ ਉਸ ਨੇ ਸਵਾਤ ਵਿੱਚ ਫੋਜ਼ੀ ਕਾਰਵਾਈ ਦੌਰਾਨ ਡਰ ਕਾਰਨ ਸਕੂਲ ਵਿੱਚ ਕੁੱਝ ਹੀ ਲੜਕੀਆਂ ਦੇ ਸਕੂਲ ਜਾਣ ਅਤੇ ਅੰਤ ਵਿਚ ਸਕੂਲ ਦੇ ਬੰਦ ਹੋਣ ਦਾ ਜ਼ਿਕਰ ਸੀ।
ਤਾਲਿਬਾਨ ਨੇ 15 ਜਨਵਰੀ 2009 ‘ਚ ਲੜਕੀਆਂ ਦੇ ਸਕੂਲ ਜਾਣ ਤੇ ਫ਼ਤਵਾ ਜਾਰੀ ਕਰ ਕੇ ਮੁਕੰਮਲ ઠਪਾਬੰਦੀ ਲਗਾ ਦਿੱਤੀ। ਉਨ੍ਹਾਂ ਨੇ ਕਈ ਸਕੂਲਾਂ ਨੂੰ ਵੀ ਤਬਾਹ ਕਰ ਦਿੱਤਾ। ਮਲਾਲਾ ਇਸ ਸਾਰੇ ਬਿਰਤਾਂਤ ਦਾ ਪ੍ਰਗਟਾਵਾਂ ਆਪਣੇ ਬਲਾਗ ਤੇ ਕਰਦੀ ਰਹੀ ਫਿਰ ਇਸ ਤੋਂ ਬਾਅਦ ਤਾਲਿਬਾਨ ਦੁਆਰਾ ਲੜਕੀਆਂ ਤੇ ਸਕੂਲ ਨਾ ਜਾਣ ਦੀ ਪਾਬੰਦੀ ਇਸ ਸ਼ਰਤ ਤੇ ਹਟਾਈ ਗਈ ਕਿ ਉਨ੍ਹਾਂ ਨੂੰ ਸਕੂਲ ਜਾਣ ਸਮੇਂ ਬੁਰਕਾ ਪਹਿਨ ਕੇ ਜਾਣਾ ਪਵੇਗਾ। । 2011’ਚ ਉਸ ਨੂੰ ਪਾਕਿਸਤਾਨ ਦਾ ਪਹਿਲਾ ਰਾਸ਼ਟਰੀ ਨੌਜਵਾਨ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ ਜਦੋਂ ਉਸ ਨੂੰ ਇਸ ਪੁਰਸਕਾਰ ਨਾਲ ਉਸ ਸਮੇਂ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ਼ ਰਾਜਾ ਗਿਲਾਨੀ ਨੇ ਸਨਮਾਨਿਤ ਕੀਤਾ ਤਾਂ ਉਸ ਨੇ ਇੱਛਾ ਪ੍ਰਗਟ ਕੀਤੀ ਉਹ ਸਿੱਖਿਆ ਦੇ ਪ੍ਰਸਾਰ ਲਈ ਇਕ ਨਵੀਂ ਰਾਜਨੀਤਕ ਪਾਰਟੀ ઠਦੀ ਸਥਾਪਨਾ ਕਰਨੀ ਚਾਹੁੰਦੀ ਹੈ। ਪ੍ਰਧਾਨ ਮੰਤਰੀ ਦੇ ਦਖ਼ਲ ਤੋਂ ਬਾਅਦ ਸਵਾਤ ਘਾਟੀ ਵਿੱਚ ਇਕ ਆਈ.ਟੀ ਕੈਂਪਸ ਦੀ ਸਥਾਪਨਾ ਵੀ ਹੋਈ। ਮਲਾਲਾ ਇਸ ਤੋ ਬਾਅਦ ਵੀ ਲੜਕੀਆਂ ਦੇ ਅਧਿਕਾਰਾਂ ਦੀ ਅਵਾਜ਼ ਵੱਖ ਵੱਖ ਮਾਧਿਅਮ ਰਾਹੀ ਬੁਲੰਦ ਕਰਦੀ ਰਹੀ। ਜਿਸ ਰਫ਼ਤਾਰ ਨਾਲ ਮਲਾਲਾ ਦੀ ਅਵਾਜ਼ ਮਨੁੱਖ ਅਧਿਕਾਰਾਂ ਲਈ ਬੁਲੰਦ ਹੋ ਰਹੀ ਸੀ ਉਸ ਹੀ ਤੇਜ਼ੀ ਨਾਲ ਉਸ ਦੀ ਜਾਨ ਨੂੰ ਵੀ ਖ਼ਤਰਾ ਵੱਧ ਰਿਹਾ ਸੀ। 9 ਅਕਤੂਬਰ 2012 ਵਾਲੇ ਦਿਨ ਜਦੋਂ ਮਲਾਲਾ ਆਪਣੇ ਸਹੇਲੀਆਂ ਨਾਲ ਸਕੂਲ ਤੋਂ ਬੱਸ ਰਾਹੀ ਘਰ ਨੂੰ ਵਾਪਸ ਆ ਰਹੀ ਸੀ ਤਾਂ ਇਕ ਬੰਦੂਕਧਾਰੀ ਨੇ ਬੱਸ ਅੰਦਰ ਦਾਖਲ ਹੋ ਕੇ ਮਲਾਲਾ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਜੋ ਕਿ ਉਸ ਦੇ ਦਿਮਾਗ਼ ਕੌਲ ਤੋਂ ਹੁੰਦੀ ਹੋਈ ਉਸ ਦੇ ਮੋਢੇ ਤਾਂ ਜਾ ਲੱਗੀ। ਗੰਭੀਰ ਜ਼ਖ਼ਮੀ ਹਾਲਤ ਵਿੱਚ ਮਲਾਲਾ ਨੂੰ ਜਹਾਜ਼ ਰਾਹੀ ਪੇਸ਼ਾਵਰ ਦੇ ਫੋਜ਼ੀ ਹਸਪਤਾਲ ઠਵਿੱਚ ਇਲਾਜ ਲਈ ਲਿਜਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਅਗਾਂਹ ਇਲਾਜ ਲਈ ਰਾਵਲਪਿੰਡੀ ਦੇ ਫੋਜ਼ੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਮੁਮਤਾਜ਼ ਖ਼ਾਨ ਨੇ ਉਸਦੇ 70 ਪ੍ਰਤੀਸ਼ਤ ਬਚਣ ਦੀ ਸੰਭਾਵਨਾ ਦੱਸੀ। ਮਲਾਲਾ ਦੇ ਇਲਾਜ ਲਈ ਹੁਣ ਪੂਰੀ ਦੁਨੀਆ ਤੋਂ ਪੇਸ਼ਕਸ਼ਾਂ ਆ ਰਹੀਆਂ ਸਨ ਤੇ ਆਖ਼ਰਕਾਰ 15 ਅਕਤੂਬਰ ઠਨੂੰ ਯੂਸਫ਼ਜ਼ਈ ਨੂੰ ਯੂ.ਕੇ ਲੈ ਜਾਣ ਦਾ ਫ਼ੈਸਲਾ ਕੀਤਾ ਗਿਆ ਤੇ ਉਸ ਦਾ ਇਲਾਜ ਕੁਈਨ ਏਲਜ਼ਬਿਥ ਹਸਪਤਾਲ ਵਿੱਚ ਇਲਾਜ ਸ਼ੁਰੂ ਕੀਤਾ ਗਿਆ। ਇਕ ਲੰਮੇ ਸਮੇਂ ਬਾਅਦ ਮਲਾਲਾ ਯੂਸਫ਼ਜ਼ਈ ਨੂੰ ੩ ਜਨਵਰੀ 2013 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਮਲਾਲਾ ਤੇ ਹੋਏ ਇਸ ਤਾਲਿਬਾਨ ਹਮਲੇ ਦੀ ਜਿੱਥੇ ਚਾਰ ਚੁਫੇਰੇ ਤੋਂ ਨਿੰਦਾ ਹੋਈ ਉੱਥੇ ਹੀ ਉਸ ਦੁਆਰਾ ਕੀਤੇ ਗਏ ਸ਼ੁੱਭ ਕੰਮਾਂ ਦੀ ਦੁਨੀਆ ਦੇ ਕੋਨੇ ਕੋਨੇ ਤੋਂ ਪ੍ਰਸੰਸਾ ਹੋਈ। ਮਲਾਲਾ ਨੇ ਇਸ ਤੋਂ ਬਾਅਦ ਵੀ ਆਪਣੀ ਲੜਕੀਆਂ ਅਤੇ ਔਰਤਾਂ ਦੇ ਸਿੱਖਿਆ ਅਤੇ ਹੋਰ ਬੁਨਿਆਦੀ ਅਧਿਕਾਰ ਦੀ ਪ੍ਰਾਪਤੀ ਲਈ ਲੜਾਈ ਜਾਰੀ ਰੱਖੀ। ਉਸ ਦੇ ਇੰਨਾ ਮਹਾਨ ਕਾਰਜਾਂ ਲਈ 2013 ‘ਚ ਸੰਯੁਕਤ ਰਾਸ਼ਟਰ ਨੇ 12 ਜੁਲਾਈ ਵਾਲੇ ਦਿਨ ਨੂੰ ਅੰਤਰਰਾਸ਼ਟਰੀ ਮਲਾਲਾ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ। ਸੰਯੁਕਤ ਰਾਸ਼ਟਰ ਵਿਖੇ ਬੋਲਦਿਆਂ ਉਸ ਨੇ ਆਪਣੀ ਤਕਰੀਰ ਵਿੱਚ ਇਹ ਸਪਸ਼ਟ ਕਰ ਦਿੱਤਾ ਕਿ ਉਹ ਆਪਣੇ ਦੁਆਰਾ ਆਰੰਭੇ ਕਾਰਜਾਂ ਤੋਂ ਕਦੇ ਡਰ ਕੇ ਪਿੱਛੇ ਨਹੀਂ ਹਟੇਗੀ। 10 ਅਕਤੂਬਰ 2014’ਚ ਮਲਾਲਾ ਯੂਸਫ਼ਜ਼ਈ ਨੂੰ ਬੱਚਿਆ ਦੇ ਸਿੱਖਿਆ ਸਬੰਧੀ ਅਧਿਕਾਰਾਂ ਦੀ ਬੜੀ ਦਲੇਰੀ ਨਾਲ ਲੜਾਈ ਲੜਦੇ ਹੋਏ ਕੀਤੇ ਗਏ ਸੰਘਰਸ਼ ਨੂੰ ਸਲਾਮ ਕਰਦੇ ਹੋਏ ਸੰਸਾਰ ਦੇ ਸਭ ਤੋਂ ਵੱਡੇ ਸਨਮਾਨ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਹ ਸਤਾਰਾਂ ਸਾਲ ਦੀ ਸਭ ਤੋਂ ਘੱਟ ਉਮਰ ਦੀ ਸਨਮਾਨ ਪ੍ਰਾਪਤ ਕਰਨ ਵਾਲੀ ਨੋਬਲ ਲੌਰਟੇਟਸ ਬਣੀ। ਦੁਨੀਆ ਦੀ ਕੁੱਲ ਅਬਾਦੀ ਦਾ 11 ਪ੍ਰਤੀਸ਼ਤ ਹਿੱਸਾ ਬਾਲੜੀਆਂ ਦਾ ਹੈ ਅਤੇ ਯੁਨੀਸਫ ਦੀ ਇਕ ਰਿਪੋਰਟ ਮੁਤਾਬਿਕ 65 ਮਿਲੀਅਨ ਲੜਕੀਆਂ ਨੂੰ ਮੁੱਢਲੀ ਸਕੂਲ ਸਿੱਖਿਆ ਤੋਂ ਵੀ ਵਾਂਝਾ ਰਹਿਣਾ ਪੈਦਾ ਹੈ। ਇਸ ਹੀ ਸੰਦਰਭ ਵਿੱਚ ਮਲਾਲਾ ਆਪਣੀ ਸੰਸਥਾ ‘ਮਲਾਲਾ ਫ਼ੰਡ’ ਰਾਹੀ ਸਕੂਲੀ ਸਿੱਖਿਆ ਮੁਹੱਈਆ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ।
ਅਨੇਕਾਂ ਪੁਰਸਕਾਰ ਨਾਲ ਸਨਮਾਨਿਤ ਹੋ ਚੁੱਕੀ ਮਲਾਲਾ ਅਕਸਰ ਕਹਿੰਦੀ ਹੈ ਕਿ ਦੁਨੀਆ ਦੇ ਨੇਤਾਵਾਂ ਨੂੰ ਗੋਲੀਆਂ ਦੇ ਮੁਕਾਬਲੇ ਕਿਤਾਬਾਂ ਉੱਤੇ ਨਿਵੇਸ਼ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਇਕ ਆਦਰਸ਼ ਸਮਾਜ ਦੀ ਸਿਰਜਣਾ ਸੰਭਵ ਹੋ ਸਕੇ ਜਿੱਥੇ ਸਾਰਿਆਂ ਨੂੰ ਸਿੱਖਿਆ,ਸਿਹਤ ਅਤੇ ਹੋਰ ਮੁੱਢਲੀਆਂ ਲੋੜਾਂ ਤੋਂ ਵਾਂਝਾ ਨਾ ਰਹਿਣਾ ਪਵੇ। ਸੋ ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਵੀ ਮਲਾਲਾ ਯੂਸਫ਼ਜ਼ਈ ਤੋਂ ਪ੍ਰੇਰਨਾ ਲੈ ਕੇ ਆਪਣੇ ਜ਼ਿੰਦਗੀ ਦੇ ਨਿਸ਼ਾਨੇ ਮਿੱਥ ਕੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਘਾਲਣਾ ਕਰਨੀ ਚਾਹੀਦੀ ਹੈ। ਮਲਾਲਾ ਦੁਆਰਾ ਕੀਤੇ ਜਾ ਰਹੇ ਸੰਸਾਰ ਪੱਧਰੀ ਕਾਰਜਾਂ ਦੀ ਜਾਣਕਾਰੀ ਲੈਣ ਲਈ ਉਸ ਦੀ ਵੈੱਬਸਾਈਟ malala.org ਤੋਂ ਅਸਾਨੀ ਨਾਲ ਲਈ ਜਾ ਸਕਦੀ ਹੈ। ਮਲਾਲਾ ਦੇ ਹੁਣ ਤੱਕ ਦੇ ਸੰਘਰਸ਼ ਨੂੰ ਬਿਆਨ ਕਰਦੀ ਕਿਤਾਬ ઠ‘I am Malala’ ઠਵੀ ਪੜ੍ਹੀ ਜਾ ਸਕਦੀ ਹੈ। ਮਲਾਲਾ ਦੀਆਂ ਉਪਲਬਧੀਆਂ ਨਾਲ ਇਹ ਇਕ ਵਾਰ ਫਿਰ ਸਿੱਧ ਹੋ ਗਿਆ ਕਿ ਇਲਮ ਦੀ ਤਾਕਤ ਬੰਦੂਕ ਦੀ ਗੋਲੀ ਤੋਂ ਕਿਤੇ ਵੱਧ ਤਾਕਤ ਰੱਖਦੀ ਹੈ , ਕਲਮ ਦੀ ਸ਼ਕਤੀ ਨਾਲ ਹੀ ਸਮਾਜ ਵਿੱਚ ਯੁੱਗ ਪਲਟਾਊ ਪਰਿਵਰਤਨ ਕੀਤੇ ਜਾ ਸਕਦੇ ਹਨ….. ਇਹ ਸ਼ੇਅਰ ਮਲਾਲਾ ਤੇ ਸਹੀ ਢੁੱਕਦਾ ਹੈ:-

ਉਹ ਰਾਹੀ ਹੋਰ ਹੋਣਗੇ ਜਿੰਨਾ ਨੂੰ ਰਾਹ ਨਹੀਂ ਲੱਭਦੇ
ਮੇਰੀ ਹਰ ਬੁੱਕਲ ‘ਚ ਮੰਜ਼ਿਲ ਦੀ ਕਹਾਣੀ ਹੈ।

(JAGJIT SINGH)

<iamjagjit@rediffmail.com>
+91 94655-7602੨