7 hours ago
ਜਗਤਾਰ ਸਿੰਘ ਗਿੱਲ ਨੂੰ ਸਦਮਾ ,ਮਾਤਾ ਦਾ ਦਿਹਾਤ
10 hours ago
ਕਮਿਊਨਿਟੀ ਸ਼ੋਕ ਸਮਾਚਾਰ – ਨਿਊਜ਼ੀਲੈਂਡ ਜਨਮਿਆ 21 ਸਾਲਾ ਪੰਜਾਬੀ ਨੌਜਵਾਨ ਸ਼ਰਨ ਬੱਲ (ਪਾਪਾਮੋਆ) ਅਚਨਚੇਤ ਚੱਲ ਵਸਿਆ
12 hours ago
ਸਿੱਖ ਐਸੋਸੀਏਸਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ 2018-19 ਸਰਬਸੰਮਤੀ ਨਾਲ ਚੁਣੀ ਗਈ
14 hours ago
ੳਰੇਗਨ ਸੂਬੇ ਦੇ ਸ਼ਹਿਰ ਅਸਟੋਰੀਆ ਵਿਖੇਂ ਪਹਿਲਾ ਗ਼ਦਰ ਪਾਰਟੀ ਸੰਮੇਲਨ ਬੜੀ ਧੂਮ ਧਾਮ ਨਾਲ ਸੰਪੰਨ ਹੋਇਆਂ
1 day ago
”ਭਗਤ ਪੂਰਨ ਸਿੰਘ” ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ
1 day ago
ਇਕ ਨਵੰਬਰ ਨੂੰ ਸਿੱਖ ਜੈਨੋਸਾਈਡ ਰਿਮੈਂਬਂਰੈਂਸ ਡੇਅ ‘ ਵਜੋਂ ਮਨਾਇਆਂ ਜਾਇਆ ਕਰੇਗਾ , ਅਮਰੀਕਾ ਦੇ ਕਨੈਕਟੀਕਟ ਦੀ ਜਨਰਲ ਅਸੰਬਲੀ ਵਿੱਚ ਪਾਸ ਹੋਇਆਂ ਬਿੱਲ 
2 days ago
ਤਿੰਨ ਨੌਜਵਾਨਾਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ
2 days ago
ਥਾਈਲੈਂਡ ਬੈਡਮਿੰਟਨ ਓਪਨ ਦੇ ਫਾਈਨਲ ‘ਚ ਹਾਰੀ ਸਿੰਧੂ
2 days ago
ਆਮ ਆਦਮੀ ਪਾਰਟੀ ਦੇ 15 ਅਹੁਦੇਦਾਰਾਂ ਨੇ ਦਿੱਤੇ ਅਸਤੀਫ਼ੇ
2 days ago
ਨਕਸਲੀ ਹਮਲੇ ‘ਚ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਤ ਜਵਾਨ ਸ਼ਹੀਦ, ਪਿੰਡ ‘ਚ ਸੋਗ ਦੀ ਲਹਿਰ
FullSizeRender (1)
ਪੋਰਟਲੈਂਡ ( ਅੋਰੀਗਨ ) 12 ਜੁਲਾਈ  –  ਪਿਛਲੇ ਕਾਫੀ ਦਿਨਾਂ ਤੋਂ ਸਥਾਨਕ ਸ਼ੇਰੀਦਨ ਜੇਲ ਵਿਚ ਨਜ਼ਰਬੰਦ ਭਾਰਤੀਆਂ ਨੂੰ ਹਰ ਕਾਨੂੰਨੀ ਸਹਾਇਤਾ ਦਿਵਾਉਣ ਲਈ ਉੱਘੇ ਸਿੱਖ ਆਗੂ ਸ: ਬਹਾਦਰ ਸਿੰਘ ਦੀ ਅਗਵਾਈ ਵਿਚ ਸੰਘਰਸ਼ ਕਰ ਰਹੀ ਸੰਸਥਾ ‘ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ’ (ਨਾਪਾ) ਦੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ ਜਦ ਜੇਲ ਅਧਿਕਾਰੀਆਂ ਨੇ ਜੇਲ ਵਿਚ ਨਜ਼ਰਬੰਦ ਪੰਜਾਬੀਆਂ ਤੇ ਗੈਰ-ਪੰਜਾਬੀ ਭਾਰਤੀਆਂ ਨਾਲ ਉਨ੍ਹਾਂ ਦੇ ਵਕੀਲਾਂ ਨੂੰ ਮਿਲਣ ਜਾਂ ਕੇਸ ਦਰਜ ਕਰਨ ਦੀ ਆਗਿਆ ਦੇ ਦਿੱਤੀ ਗਈ। ਇਸ ਦੇ ਨਾਲ ਹੀ ਇਨ੍ਹਾਂ ਸਾਰੇ ਹੀ ਨਜ਼ਰਬੰਦ ਭਾਰਤੀਆਂ ਨੂੰ ਕਾਨੂੰਨ ਅਨੁਸਾਰ ਮਿਲਣ ਵਾਲੀਆਂ ਹੋਰ ਸਾਰੀਆਂ ਸਹੂਲਤਾਂ ਦੇਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ।ਇਸ ਮੌਕੇ ਤੇ ਜੇਲ ਦੇ ਬਾਹਰ ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕਾਂ ਦੇ ਪ੍ਰਤੀਨਿਧਾਂ ਦੇ ਇਕ ਇੱਕਠ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਸਿੱਖ ਸੰਗਤਾਂ ਤੋਂ ਇਲਾਵਾ ਲੂਥਰਨ ਚਰਚ ਅਤੇ ਔਰੀਗਨ ਦੇ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਹੋਏ। ਇਸ ਮੌਕੇ ਸਾਰੇ ਧਰਮਾਂ ਨੇ ਪ੍ਰਾਰਥਨਾਵਾਂ ਕੀਤੀਆਂ ਅਤੇ ਸਿੱਖਾਂ ਨੇ ਕੀਰਤਨ ਅਤੇ ਅਰਦਾਸ ਕੀਤੀ। ਸ: ਬਹਾਦਰ ਸਿੰਘ ਨੇ ਸਾਡੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਵਕੀਲਾਂ ਨੂੰ ਕੈਦੀਆਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲਣ ਕਰਕੇ ਵਕੀਲ ਸਬੰਧਤ ਕੈਦੀਆਂ ਕੋਲੋਂ ਅਰਜ਼ੀਆਂ ਅਦਾਲਤ ਵਿਚ ਦਾਖਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜਿਨ੍ਹਾਂ ਦਰਖਾਸਤਾਂ ‘ਤੇ ਜਲਦੀ ਹੀ ਜੱਜ ਇਨ੍ਹਾਂ ਕੈਦੀਆਂ ਦੀ ਸੁਣਵਾਈ ਸ਼ੁਰੂ ਕਰਨਗੇ। ਸ: ਬਹਾਦਰ ਸਿੰਘ ਨੇ ਇਹ ਵੀ ਦੱਸਿਆ ਕਿ ‘ਗੁਰਦੁਆਰਾ ਦਸਮੇਸ਼ ਦਰਬਾਰ ਸੇਲਮ’ ਸਾਹਿਬ ਦੇ ਤਿੰਨ ਸਿੰਘਾਂ ਵਲੋਂ ਜੇਲ ਅੰਦਰ ਜਾਣ ਵਾਸਤੇ ਵੀ ਅਰਜ਼ੀ ਪਾਈ ਗਈ ਹੈ ਤਾਂ ਕਿ ਉਨ੍ਹਾਂ ਨੂੰ ਜੇਲ ਵਿੱਚ ਜਾ ਕੇ ਸਿੱਖ ਕੈਦੀਆਂ ਨੂੰ ਪਾਠ ਸੁਣਾਉਣ ਅਤੇ ਅਰਦਾਸ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਦੇ ਨਾਲ ਹੀ ਸਿੱਖ ਕੈਦੀਆਂ ਲਈ ਜੇਲ ਵਿੱਚ ਗੁਟਕਾ ਸਾਹਿਬ ਅਤੇ ਸਿਰ ਢੱਕਣ ਲਈੇ ਛੋਟੀ ਦਸਤਾਰ ਰੱਖਣ ਦੀ ਇਜਾਜ਼ਤ ਵੀ ਮੰਗੀ ਗਈ ਹੈ। ਇਸ ਮੌਕੇ ਸਿੱਖ ਸੇਵਾ ਫਾਊਂਡੇਸ਼ਨ ਦੇ ਪ੍ਰਤੀਨਧਾਂ ਤੋਂ ਇਲਾਵਾ ਪ੍ਰਵਿੰਦਰ ਕੌਰ, ਸੋਨੀ ਸਿੰਘ, ਅਮ੍ਰਿਤ ਸਿੰਘ, ਦਲਬੀਰ ਸਿੰਘ, ਰਿੰਪੀ ਸਿੰਘ, ਤਲਿਵੰਦਰ ਸਿੰਘ, ਕੁਲਵਿੰਦਰ ਸਿੰਘ, ਜਸਬੀਰ ਕੌਰ, ਨਵਨੀਤ ਕੌਰ, ਜਗਤਾਰ ਸਿੰਘ ਅਤੇ ਗੁਰਪ੍ਰੀਤ ਕੌਰ ਆਦਿ ਵੀ ਸ਼ਾਮਲ ਹੋਏ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇਸ ਜੇਲ ਵਿਚ ਪਿਛਲੇ ਕਾਫੀ ਦਿਨਾਂ ਤੋਂ ਜਿੱਥੇ 40 ਦੇ ਕਰੀਬ ਪੰਜਾਬੀ ਨਜ਼ਰਬੰਦ ਹਨ, ਉੱਥੇ 15 ਗੈਰ-ਪੰਜਾਬੀ ਭਾਰਤੀ ਵੀ ਹਨ।