-ਨਸ਼ਿਆ ਨੂੰ ਕਰੋ ਨਾਂਹ ਜ਼ਿੰਦਗੀ ਨੂੰ ਕਰੋ ਹਾਂ -ਪ੍ਰੋ. ਡਾ. ਪਰਮਿੰਦਰ ਸਿੰਘ

photo
ਸਾਦਿਕ, 27 ਜੂਨ -ਨੇੜਲੇ ਪਿੰਡ ਘੁੱਦੂਵਾਲਾ ਵਿਖੇ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀਂ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ, ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਐਡਮਿਨਸਟੇਰਸ਼ਨ ਅਫਸਰ ਸ: ਦਵਿੰਦਰ ਸਿੰਘ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਐੱਸ.ਬੀ.ਆਰ.ਐੱਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਵਿਖੇ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਤੋਂ ਪ੍ਰੋ. ਡਾ. ਪਰਮਿੰਦਰ ਸਿੰਘ ਯੂਥ ਕੋਆਰਡੀਨੇਟਰ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ। ਉਨ੍ਹਾਂ ਨਸ਼ਿਆਂ ਦੀਆਂ ਕਿਸਮਾਂ, ਪ੍ਰਭਾਵ ਅਤੇ ਬਚਾਉ ਸਬੰਧੀ ਵੱਖ-ਵੱਖ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਕੱਲੀਆਂ ਸਰਕਾਰਾਂ ਕੁੱਝ ਨਹੀ ਕਰ ਸਕਦੀਆਂ ਸਮਾਜ, ਪਰਿਵਾਰ ਅਤੇ ਖਾਸ ਤੌਰ ਤੇ ਖੁਦ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਦੇ ਮੱਥੇ ਤੇ ਲੱਗੀ ਨਸ਼ਿਆਂ ਦੀ ਲਾਹਨਤ ਨੂੰ ਦੂਰ ਕਰੀਏ। ਉਨ੍ਹਾਂ ਸਮੂਹ ਹਾਜ਼ਰ ਸਟਾਫ ਅਤੇ ਵਿਦਿਆਰਥੀਆਂ ਨੂੰ ਸੁੰਹ ਚੁਕਾਈ ਕਿ ਅਸੀ ਸਭ ਮਿਲ ਕੇ ਹੰਬਲਾ ਮਾਰੀਏ ਪਹਿਲਾਂ ਆਪਣੇ ਆਪ ਫਿਰ ਪਰਿਵਾਰ ਤੇ ਫਿਰ ਸਮਾਜ ‘ਚ ਨਸ਼ਾ ਗ੍ਰਸ਼ਤ ਲੋਕਾਂ ਨੂੰ ਨਸ਼ਾ ਮੁੱਕਤ ਕਰਵਾ ਕੇ ਪੰਜਾਬ ਸਰਕਾਰ ਦੇ ਸਿਹਤ ਮੰਦ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਵਾਈਏ। ਉਨ੍ਹਾਂ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਨਸ਼ਾ ਛਡਾਊ ਕੇਂਦਰਾਂ ਬਾਰੇ ਜਾਣਕਾਰੀ ਵੀ ਦਿੱਤੀ ਪ੍ਰੰਤੂ ਉਥੇ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਲੈ ਕੇ ਜਾਣ ਬਾਅਦ ‘ਚ ਸੰਭਾਲ ਕਰਨਾਂ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਨਸ਼ਿਆਂ ਨੂੰ ਕਰੋ ਨਾਂਹ ਜ਼ਿੰਦਗੀ ਨੂੰ ਕਰੋ ਹਾਂ। ਇਸ ਮੌਕੇ ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਐਡਮਿਨਸਟੇਰਸ਼ਨ ਅਫਸਰ ਸ: ਦਵਿੰਦਰ ਸਿੰਘ, ਪ੍ਰਿੰਸੀਪਲ ਡਾ. ਚਰਨਜੀਤ ਕੌਰ ਢਿੱਲੋਂ, ਪ੍ਰੋ. ਕੁਲਦੀਪ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ.ਰਾਜਵੀਰ ਕੌਰ, ਪ੍ਰੋ. ਰਣਧੀਰ ਕੌਰ, ਪ੍ਰੋ. ਸੰਦੀਪ ਕੌਰ, ਸ. ਦੀਪ ਸਿੰਘ, ਸ. ਸਤਨਾਮ ਸਿੰਘ, ਸ. ਲਖਵਿੰਦਰ ਸਿੰਘ, ਸ. ਮਲਕੀਤ ਸਿੰਘ ਤੇ ਹੋਰ ਕਰਮਚਾਰੀਆਂ ਤੋਂ ਇਲਾਵਾ ਸਮੂਹ ਵਿਦਿਆਰਥੀ ਹਾਜ਼ਰ ਸਨ। ਵਾਈਸ ਪ੍ਰਿੰਸੀਪਲ ਪ੍ਰੋ. ਜਸਵਿੰਦਰ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ।

(ਗੁਲਜ਼ਾਰ ਮਦੀਨਾ)

gulzarmadina@gmail.com