1 hour ago
ਵਾਜਪਾਈ ਦੀ ਯਾਦ ਵਿਚ ਛੱਤੀਸਗੜ੍ਹ ਦੀ ਰਾਜਧਾਨੀ ਨਯਾ ਰਾਏਪੁਰ ਦਾ ਨਾਮ ਹੋਵੇਗਾ – ਅਟੱਲ ਨਗਰ
3 hours ago
20 ਕੁਇੰਟਲ 60 ਕਿੱਲੋ ਨਕਲੀ ਪਨੀਰ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ
4 hours ago
…ਤਾਂ ਕਿ ਰਲ ਮਨਾਈਏ 550ਵਾਂ ਗੁਰੂ ਨਾਨਕ ਪ੍ਰਕਾਸ਼ ਗੁਰਪੁਰਬ
5 hours ago
ਜਸਟਿਸ ਰਣਜੀਤ ਸਿੰਘ ਕਮਿਸਨ ਦੀ ਵੱਡੀ ਪ੍ਰਾਪਤੀ
6 hours ago
ਸ਼ਹੀਦ ਔਰੰਗਜ਼ੇਬ ਦੇ ਪਿਤਾ ਨੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਹਿਮਾਇਤ
7 hours ago
ਏਸ਼ੀਅਨ ਖੇਡਾਂ 2018: ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਜਿਤਿਆ ਕਾਂਸੇ ਦਾ ਤਗਮਾ
21 hours ago
ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦਾ 74ਵਾਂ ਜਨਮ ਦਿਵਸ ਮਨਾਇਆ
23 hours ago
ਅਰਵਿੰਦ ਕੇਜਰੀਵਾਲ ਨੇ ਪੰਡਾਲ ਵਿੱਚ ਬੈਠੇ ਸੁਖਪਾਲ ਖਹਿਰਾ ਤੇ ਉਹਦੇ ਸਮੱਰਥਕਾਂ ਤੋਂ ਦੂਰੀ ਬਣਾਈ ਰੱਖੀ
1 day ago
ਸੀਨੀਅਰ ਸਿਟੀਜਨ ਨੂੰ ਡੋਪ ਟੈਸਟ ਚ ਛੋਟ ਦੇ ਕੇ ਹੁਕਮ ਲਾਗੂ ਕਰਾਉਣਾ ਭੁੱਲੀ ਸਰਕਾਰ
1 day ago
ਪਿੰਡ ਬਚਾਓ-ਪੰਜਾਬ ਬਚਾਓ ਮੁਹਿੰਮ ਤਹਿਤ ਹੋਇਆ ਸੈਮੀਨਾਰ ਦਾ ਆਯੋਜਨ
image1 (1)ਵਾਸ਼ਿੰਗਟਨ ਡੀ. ਸੀ. —ਰਮੇਸ਼ ਸਿੰਘ ਖਾਲਸਾ ਪਾਕਿਸਤਾਨ ਸਿੱਖ ਕੌਂਸਲ ਦੇ ਚੇਅਰਮੈਨ ਹਨ ਜਿਨ੍ਹਾਂ ਨੂੰ ਹਰ ਕੋਈ ਇੱਕ ਸੇਵਾਦਾਰ ਵਜੋਂ ਜਾਣਦਾ ਹੈ। ਜਿੱਥੇ ਉਹ ਸਿੱਖ ਖੇਮੇ ਵਿੱਚ ਜਾਣੀ ਪਹਿਚਾਣੀ ਸਖਸ਼ੀਅਤ ਹਨ, ਉੱਥੇ ਉਹ ਕਈ ਉੱਚ ਕੋਟੀ ਦੇ ਅਵਾਰਡ ਵੀ ਪ੍ਰਾਪਤ ਕਰ ਚੁੱਕੇ ਹਨ। ਜਿਉਂ ਹੀ ਸਿੰਧ ਸੂਬੇ ਵਿੱਚ ਉਨ੍ਹਾਂ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਨ ਲਈ ਆਪਣਾ ਪਰਚਾ ਦਾਖਲ ਕੀਤਾ ਤਾਂ ਘੱਟ ਗਿਣਤੀਆਂ ਵਲੋਂ ਉਨ੍ਹਾਂ ਨੂੰ ਵਧਾਈਆਂ ਦੇ ਨਾਲ ਨਾਲ ਹਮਾਇਤ ਦਾ ਵੀ ਭਰੋਸਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਅਜ਼ਾਦ ਹਸਤੀ ਵਜੋਂ ਖੜ੍ਹੇ ਰਮੇਸ਼ ਸਿੰਘ ਖਾਲਸਾ ਨੇ ਦੱਸਿਆ ਕਿ ਅਵਾਮ ਦੀ ਸੇਵਾ ਕਰਨ ਲਈ ਜਰੂਰੀ ਨਹੀਂ ਹੈ ਕਿ ਕੋਈ ਨਾ ਪਾਰਟੀ ਅਪਣਾਵੇ ਜੇਕਰ ਤੁਹਾਡੇ ਵਿੱਚ ਅਵਾਮ ਦੀ ਸੇਵਾ ਕਰਨ ਦਾ ਜਜ਼ਬਾ ਹੈ ਉਹ ਖ਼ੁਦ ਵੋਟਾਂ ਪਾ ਕੇ ਤੁਹਾਨੂੰ ਅੱਗੇ ਲਿਆਉਣਗੇ।ਕਿਉਂਕਿ ਅਜਿਹੀ ਸਖਸ਼ੀਅਤ ਦਾ ਕਿਸੇ ਵੀ   ਪਾਰਟੀ ਵਿੱਚ ਹੋਣਾ ਮਾਣ ਵਾਲੀ ਗੱਲ ਹੋਵੇਗੀ।ਸਿੱਖਸ ਆਫ ਅਮਰੀਕਾ ਅਤੇ ਇਨ੍ਹਾਂ ਦੇ ਸਹਿਯੋਗੀਆਂ ਵਲੋਂ ਰਮੇਸ਼ ਸਿੰਘ ਖਾਲਸਾ ਨੂੰ ਵਧਾਈਆਂ ਦਿੱਤੀਆਂ ਹਨ। ਬੁਲਾਰੇ ਨੇ ਕਿਹਾ ਕਿ ਇਹ ਸਖਸ਼ੀਅਤ ਭਾਰੀ ਬਹੁਮਤ ਨਾਲ ਜਿੱਤੇਗੀ।
ਆਸ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਦੀਆਂ ਸਾਰੀਆਂ ਘੱਟ ਗਿਣਤੀਆਂ ਰਮੇਸ਼ ਸਿੰਘ ਖਾਲਸਾ ਨੂੰ ਸਾਂਝੇ ਉਮੀਦਵਾਰ ਵਜੋਂ ਪ੍ਰਵਾਨ ਕਰਕੇ ਵੱਡੇ ਫਰਕ ਨਾਲ ਜਿਤਾਉਣਗੇ। ਸਾਜਿਦ ਤਰਾਰ, ਜਸਦੀਪ ਸਿੰਘ ਜੱਸੀ, ਕੰਵਲਜੀਤ ਸਿੰਘ ਸੋਨੀ, ਬਖਸ਼ੀਸ਼ ਸਿੰਘ, ਡਾ. ਸੁਰਿੰਦਰ ਗਿੱਲ ਸਮਾਜ ਸੇਵਕ,ਸੀਨੀਅਰ ਜਰਨਲਿਸਟ ਰਾਜ ਗੋਗਨਾ  (ਯੂ.ਐਸ.ਏ) ਵਲੋਂ ਵੀ  ਰਮੇਸ਼ ਸਿੰਘ ਖਾਲਸਾ ਨੂੰ ਇਸ ਫੈਸਲੇ ਦੀਆਂ ਵਧਾਈਆਂ ਦਿੱਤੀਆਂ ਕਿ ਉਹ ਘੱਟ ਗਿਣਤੀਆਂ ਦੇ ਪਾਕਿਸਤਾਨ ਚ’ ਰਖਵਾਲੇ ਬਣ ਰਹੇ ਹਨ।