(‘ਮੇਲਾ ਪੰਜਾਬਣਾਂ ਦਾ’ ਦੀ ਟੀਮ ਰੌਕੀ ਭੂੱਲਰ, ਕਮਰ ਬੱਲ, ਸੰਨੀ ਅਰੋੜਾ)
(‘ਮੇਲਾ ਪੰਜਾਬਣਾਂ ਦਾ’ ਦੀ ਟੀਮ ਰੌਕੀ ਭੂੱਲਰ, ਕਮਰ ਬੱਲ, ਸੰਨੀ ਅਰੋੜਾ)
ਬਹੁਚਰਚਿਤ ਮੇਲਾ “ਮੇਲਾ ਪੰਜਾਬਣਾ” ਦਾ ਐਤਵਾਰ 1 ਜੂਲਾਈ ਨੂੰ ਰੋਕਲੀਆ ਸ਼ੋਅਗ੍ਰਾਉਂਡ ਵਿਖੇ ਹੋਣ ਜਾ ਰਿਹਾ ਹੈ। ਇਹ ਮੇਲਾ ਨਿਊ ਇੰਗਲੈਂਡ ਕਾਲਜ਼, ਬੁੱਲਸ ਆਈ, ਐੱਸ ਐੱਸ ਬੀ ਪ੍ਰੋਪਰਟੀ, ਗਰੈਂਡ ਸਟਾਈਲ ਇੰਟਰਟੇਨਮੈੱਟ ਅਤੇ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ‘ਚ ਗਾਉਣ ਅਤੇ ਰੌਣਕਾਂ ਲਾਉਣ ਲਈ ਪੰਜਾਬ ਤੋਂ ਪਹੁੰਚ ਰਹੇ ਕਲਾਕਾਰ ਅਤੇ ਉਨ੍ਹਾਂ ਦਾ ਜੋਸ਼ ਦੇਖਦੇ ਹੋਏ ਇਸ ਵਿਚ ਕੋਈ ਸ਼ਕ ਨਹੀਂ ਹੈ ਕਿ ਇਹ ਮੇਲਾ ਪੰਜਾਬੀ ਗੀਤਾਂ ਅਤੇ ਪੰਜਾਬੀ ਸਭਿਆਚਾਰ ਦੀ ਅਮਿੱਟ ਛਾਪ ਛੱਡ ਕੇ ਜਾਵੇਗਾ। ਮੇਲਾ ਗ੍ਰੈੰਡ ਸਟਾਇਲ ਦੀ ਟੀਮ ਰੌਕੀ ਭੂੱਲਰ, ਕਮਰ ਬੱਲ, ਸੰਨੀ ਅਰੋੜਾ ਵਲੋਂ ਕਰਵਇਆ ਜਾ ਰਿਹਾ ਹੈ। ਪ੍ਰੌਗਰਾਮ ਦੇ ਕਰਤਾ ਧਰਤਾ ਰੌਕੀ ਭੂੱਲਰ, ਕਮਰ ਬੱਲ ਤੇ ਸੰਨੀ ਅਰੋੜਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਮੀਡੀਆ ਅਤੇ ਸਥਾਨਕ ਅਭਾਈਚਾਰੇ ਦਾ ਉਨ੍ਹਾਂ ਨੂੰ ਬਹੁਤ ਜਿਆਦਾ ਸਹਿਯੋਗ ਮਿਲ ਰਿਹਾ ਹੈ ਅਤੇ ਉਹ ਪੰਜਾਬੀ ਭਾਈਚਾਰੇ ਅਤੇ ਸਮੂਚੇ ਮੀਡੀਏ ਦੇ ਧੰਨਵਾਦੀ ਹਨ। ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਕਲਾਕਾਰ ਪੰਜਾਬੀ ਗਾਇਕ ਅਤੇ ਅਦਾਕਾਰ ਬੱਬਲ ਰਾਏ, ਗਾਇਕ ਅਰਜੁਨ ਅਤੇ ਹੋਰ ਸਭਿਆਚਾਰਕ ਵੰਨਗੀਆਂ ਨਾਲ ਸਥਾਨਕ ਕਲਾਕਾਰ ਖੁੱਲੇ ਅਖਾੜੇ ਜ਼ਰੀਏ ਦਿੱਨ ਐਤਵਾਰ 1 ਜੁਲਾਈ ਨੂੰ ਰੌਕਲੀ ਸ਼ੌਅ ਗਰਾਉਂਡ ਵਿੱਖੇ ਧਮਾਲਾਂ ਪਾਉਂਣਗੇ। ਇਨ੍ਹਾਂ ਕਲਾਕਾਰਾਂ ਨੂੰ ਸਟੇਜ ਕੰਪੇਰਿੰਗ ਰਾਹੀਂ ਮੋਤੀਆਂ ਦੀ ਲੜੀ ਵਿਚ ਜਸਕੀਰਨ ਵੱਲੋਂ ਪਰੋਇਆ ਜਾਵੇਗਾ।
ਇਸ ਪ੍ਰੋਗਰਾਮ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਚਲਦਾ ਰਹੇਗਾ। ਪ੍ਰੋਗਰਾਮ ਦੇ ਪ੍ਰਬੰਧਕਾਂ ਵਲੋਂ ਸਾਰੀਆਂ ਮਾਤਾਵਾਂ ਭੈਣਾਂ ਨੂੰ ਪੰਜਾਬੀ ਸੂਟਾਂ, ਲਹਿੰਗੇ, ਸ਼ਰਾਰੇ ਪਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਮਹਿੰਦੀ ਅਤੇ ਖਾਣ ਪੀਣ ਦੇ ਸਟਾਲ ਲਗਾਏ ਜਾ ਰਹੇ ਹਨ। ਇਸ ਮੇਲੇ ਦੌਰਾਨ ਪੰਜਾਬੀ ਸਭਿਆਚਾਰ ਦੀ ਪੂਰੀ ਰੰਗਤ ਹੋਵੇਗੀ ਅਤੇ ਪੰਜਾਬ ਦੇ ਮੇਲਿਆਂ ਵਰਗਾ ਮਾਹੌਲ ਸਿਰਜਿਆ ਜਾਵੇਗਾ।