1 hour ago
ਵਾਜਪਾਈ ਦੀ ਯਾਦ ਵਿਚ ਛੱਤੀਸਗੜ੍ਹ ਦੀ ਰਾਜਧਾਨੀ ਨਯਾ ਰਾਏਪੁਰ ਦਾ ਨਾਮ ਹੋਵੇਗਾ – ਅਟੱਲ ਨਗਰ
3 hours ago
20 ਕੁਇੰਟਲ 60 ਕਿੱਲੋ ਨਕਲੀ ਪਨੀਰ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ
4 hours ago
…ਤਾਂ ਕਿ ਰਲ ਮਨਾਈਏ 550ਵਾਂ ਗੁਰੂ ਨਾਨਕ ਪ੍ਰਕਾਸ਼ ਗੁਰਪੁਰਬ
5 hours ago
ਜਸਟਿਸ ਰਣਜੀਤ ਸਿੰਘ ਕਮਿਸਨ ਦੀ ਵੱਡੀ ਪ੍ਰਾਪਤੀ
6 hours ago
ਸ਼ਹੀਦ ਔਰੰਗਜ਼ੇਬ ਦੇ ਪਿਤਾ ਨੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਹਿਮਾਇਤ
7 hours ago
ਏਸ਼ੀਅਨ ਖੇਡਾਂ 2018: ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਜਿਤਿਆ ਕਾਂਸੇ ਦਾ ਤਗਮਾ
21 hours ago
ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦਾ 74ਵਾਂ ਜਨਮ ਦਿਵਸ ਮਨਾਇਆ
23 hours ago
ਅਰਵਿੰਦ ਕੇਜਰੀਵਾਲ ਨੇ ਪੰਡਾਲ ਵਿੱਚ ਬੈਠੇ ਸੁਖਪਾਲ ਖਹਿਰਾ ਤੇ ਉਹਦੇ ਸਮੱਰਥਕਾਂ ਤੋਂ ਦੂਰੀ ਬਣਾਈ ਰੱਖੀ
1 day ago
ਸੀਨੀਅਰ ਸਿਟੀਜਨ ਨੂੰ ਡੋਪ ਟੈਸਟ ਚ ਛੋਟ ਦੇ ਕੇ ਹੁਕਮ ਲਾਗੂ ਕਰਾਉਣਾ ਭੁੱਲੀ ਸਰਕਾਰ
1 day ago
ਪਿੰਡ ਬਚਾਓ-ਪੰਜਾਬ ਬਚਾਓ ਮੁਹਿੰਮ ਤਹਿਤ ਹੋਇਆ ਸੈਮੀਨਾਰ ਦਾ ਆਯੋਜਨ

news 180606 Mehreen faruqi australia

ਲਾਹੌਰ ਦੀ ਜੰਮ-ਪਲ ਅਤੇ ਨਿਊ ਸਾਊਥ ਵੇਲਜ਼ ਲੈਜਿਸਲੇਟਿਵ ਕੌਂਸਲ ਦੀ ਮੈਂਬਰ ਮਹਿਰੀਨ ਫ਼ਾਰੂਕੀ ਨੂੰ ਆਸਟਰੇਲੀਆ ਦੇ ਉਪਰਲੇ ਸਦਨ (ਸੈਨੇਟ) ਲਈ ਨਾਮਜ਼ਦ ਕੀਤਾ ਗਿਆ ਹੈ। ਗਰੀਨ ਪਾਰਟੀ ਨਾਲ ਜੁੜੀ ਮਹਿਰੀਨ ਫ਼ਾਰੂਕੀ ਨੂੰ ਗਰੀਨਜ਼ ਲੀਡਰ ਲੀ ਰਿਆਨਨ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਵੱਲੋਂ ਨਾਮਜ਼ਦ ਕੀਤਾ ਗਿਆ ਹੈ। ਮਹਿਰੀਨ ਫ਼ਾਰੂਕੀ 1992 ਵਿੱਚ ਆਪਣੇ ਪਰਿਵਾਰ ਨਾਲ ਆਸਟਰੇਲੀਆ ਪੁੱਜੀ ਸੀ। ਉਸ ਨੇ ਨਿਊ ਸਾਊਥ ਵੇਲਜ਼ ਦੀ ਯੂਨੀਵਰਸਿਟੀ ਤੋਂ ਪਹਿਲਾਂ ਮਾਸਟਰਜ਼ ਅਤੇ ਫਿਰ 2000 ਵਿੱਚ ਵਾਤਾਵਰਨ ਇੰਜਨੀਅਰਿੰਗ ਵਿੱਚ ਡਾਕਟਰੇਟ ਕੀਤੀ। ਸਾਲ 2004 ਵਿੱਚ ਉਹ ‘ਗਰੀਨਜ਼’ ਪਾਰਟੀ ਨਾਲ ਜੁੜ ਗਈ। ਉਸ ਦਾ ਆਖਣਾ ਹੈ ਕਿ ਇਸ ਪਾਰਟੀ ਦੇ ਵਾਤਾਵਰਨ ਅਤੇ ਸਮਾਜਿਕ ਮੁੱਦਿਆਂ ਬਾਰੇ ਵਿਚਾਰਾਂ ਨਾਲ ਉਹਦੀ ਪੂਰੀ ਸਹਿਮਤੀ ਹੋਣ ਕਾਰਨ ਹੀ ਉਸ ਨੇ ਇਹ ਪਾਰਟੀ ਅਪਣਾਈ। 2013 ਵਿੱਚ ਉਹ ਨਿਊ ਸਾਊਥ ਵੇਲਜ਼ ਲੈਜਿਸਲੇਟਿਵ ਕੌਂਸਲ ਲਈ ਚੁਣੀ ਗਈ। ਉਦੋਂ ਉਹ ਅਜਿਹੀ ਪਹਿਲੀ ਮੁਸਲਮਾਨ ਔਰਤ ਵਜੋਂ ਸਾਹਮਣੇ ਆਈ, ਜਿਸ ਨੂੰ ਆਸਟਰੇਲੀਆ ਵਿੱਚ ਇਹ ਮਾਣ ਹਾਸਲ ਹੋਇਆ ਸੀ। ਮੌਜੂਦਾ ਸੈਨੇਟਰ ਲੀ ਰਿਆਨਨ ਨੇ ਆਪਣਾ ਕਾਰਜਕਾਲ ਖਤਮ ਹੋਣ ਤੋਂ 10 ਮਹੀਨੇ ਪਹਿਲਾਂ ਹੀ ਸੈਨੇਟ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਪਾਰਟੀ ਨੇ ਉਸ ਦੀ ਥਾਂ ਮਹਿਰੀਨ ਫ਼ਾਰੂਕੀ ਦੀ ਚੋਣ ਕਰ ਲਈ। ਮਹਿਰੀਨ ਫ਼ਾਰੂਕੀ ਦਾ ਕਹਿਣਾ ਹੈ ਕਿ ਉਹ ਹੁਣ ਪਹਿਲਾਂ ਨਾਲੋਂ ਵਧੇਰੇ ਲਗਨ ਨਾਲ ਕੰਮ ਕਰੇਗੀ। ਇਸੇ ਦੌਰਾਨ ਨਿਊ ਸਾਊਥ ਵੇਲਜ ਦੇ ਉਪਰਲੇ ਸਦਨ ਡਾਕਟਰ ਫਾਰੂਕੀ ਦੀ ਖਾਲੀ ਹੋਈ ਸੀਟ ਉਪਰ ਨਾਮਜਦ ਹੋਣ ਵਾਲੀ ਬੀਬੀ ਕੇਟ ਫਾਹਰਮਾਨ ਨੇ ਇਸ ਨਾਮਜ਼ਦਗੀ ਉੱਤੇ ਮਹਿਰੀਨ ਫ਼ਾਰੂਕੀ ਨੂੰ ਵਧਾਈ ਦਿੱਤੀ ਹੈ।