FullSizeRender

ਸੈਕਰਾਮੈਂਟੋ —ਸ਼ਹੀਦ ਕਾਰਪੋਰਲ ਗੁਰਪ੍ਰੀਤ ਸਿੰਘ ਦੀ 7ਵੀਂ ਬਰਸੀ ਗੁਰਦੁਆਰਾ ਸਾਹਿਬ ਰੋਜ਼ਵਿਲ ਵਿਖੇ 10 ਜੂਨ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। 8 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 10 ਜੂਨ ਨੂੰ ਪਾਏ ਜਾਣਗੇ। ਉਪਰੰਤ ਕੀਰਤਨ ਦਰਬਾਰ ਹੋਵੇਗਾ। ਜ਼ਿਕਰਯੋਗ ਹੈ ਕਿ ਸੰਨ 1989 ਦੇ ਜਨਮੇ ਗੁਰਪ੍ਰੀਤ ਸਿੰਘ ਅਮਰੀਕੀ ਫੌਜ ਵਲੋਂ ਅਫਗਾਨਿਸਤਾਨ ਚ’ 22 ਜੂਨ 2011ਨੂੰ ਜੰਗ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਅਮਰੀਕੀ ਫੌਜ ਵਲੋਂ ਉਸ ਦੀ ਬਹਾਦਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਨੂੰ ਮਰਨ ਉਪਰੰਤ ਚੌਥੇ ਨੰਬਰ ਦਾ ਵਕਾਰੀ ਐਵਾਰਡ ਬਰਾਊਨਜ਼ ਮੈਡਲ ਨਾਲ ਨਿਵਾਜਿਆ ਗਿਆ ਸੀ, ਜੋ ਕਿ ਗੁਰਪ੍ਰੀਤ ਸਿੰਘ ਦੇ ਪਿਤਾ ਨਿਰਮਲ ਸਿੰਘ, ਮਾਤਾ ਸਤਨਾਮ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਹਾਸਲ ਕੀਤਾ ਸੀ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਤੇ ਉਹ ਦੂਸਰੀ ਵਾਰ ਅਫਗਾਨਿਸਤਾਨ ‘ਚ ਅਮਰੀਕਾ ਦੀ ਫੌਜ ਵਲੋਂ ਗਿਆ ਸੀ।