– ਪਤੀ-ਪਤਨੀ ਲਿਖ ਦਿੰਦੇ ਸਨ ਵਿਦਿਆਰਥੀਆਂ ਦੇ ਪੇਪਰ ਅਤੇ ਲੈਂਦੇ ਸਨ ਚੋਖੋ ਪੈਸੇ-2.1 ਮਿਲੀਅਨ ‘ਚ ਨਿਬੜਿਆ ਕੇਸ
– ਪੁਲਿਸ ਅਤੇ ਅਦਾਲਤੀ ਦਖਲ ਦੇ 5 ਸਾਲ ਬਾਅਦ ਮਾਮਲਾ ਹੱਲ

court_image_2547051_835x547-m
ਆਕਲੈਂਡ  27 ਜੂਨ  -ਨਿਊਜ਼ੀਲੈਂਡ ਦੇ ਵਿਚ ਇਕ ਪਤੀ-ਪਤਨੀ ਨੇ ‘ਅਸਾਈਨਮੈਂਟ ਫਾਰ ਯੂ’ ਨਾਂਅ ਦਾ ਬਿਜ਼ਨਸ ਸ਼ੁਰੂ ਕੀਤਾ ਸੀ ਅਤੇ ਵਿਦਿਆਰਥੀਆਂ ਦੀਆਂ ਅਸਾਈਨਮੈਂਟ ਤਿਆਰ ਕਰਕੇ ਚੰਗੇ ਪੈਸੇ ਕਮਾਉਂਦੇ ਸਨ। ਪੁਲਿਸ ਅਤੇ ਅਦਾਲਤੀ ਕਾਰਵਾਈ ਦੇ ਚਲਦਿਆਂ ਇਹ ਮਾਮਲਾ 5 ਸਾਲ ਤੋਂ ਫੈਸਲੇ ਦੁਆਲਾ ਘੁੰਮਦਾ ਸੀ, ਜੋ ਕਿ ਹੁਣ 2.1 ਮਿਲੀਅਨ ਡਾਲਰ ਅਦਾ ਕਰਨ ਤੋਂ ਬਾਅਦ ਹੱਲ ਹੋ ਜਾਵੇਗਾ। ਸਟੀਵਨ ਲੀ ਅਤੇ ਫੈਨ ਯਾਂਗ ਨੇ ਇਹ ਬਿਜਨਸ ਸ਼ੁਰੂ ਕੀਤਾ ਸੀ। ਚਾਰ ਹਫਤਿਆਂ ਤੋਂ ਇਹ ਟ੍ਰਾਇਲ ਚੱਲ ਰਿਹਾ ਸੀ ਅਤੇ ਇਸ ਜੋੜੇ ਨੇ ਜ਼ੇਲ੍ਹ ਜਾਣ ਦੀ ਬਜਾਏ 2.1 ਮਿਲੀਅਨ ਡਾਲਰ ਦੇਣ ਦੇ ਵਿਚ ਹੀ ਆਪਣਾ ਭਲਾ ਸਮਝਿਆ।