news 180614 gajjanwala book released

ਮੈਲਬਰਨ — ਆਸਟਰੇਲੀਆ ਦੀਆੰ ਵੱਖ ਵੱਖ ਭਾਈਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋੰ ਗੱਜਣਵਾਲਾ ਸੁਖਮਿੰਦਰ ਸਿੰਘ ਦੀ ਕਿਤਾਬ ਗੁਰੂ ਸਾਹਿਬ ਦੇ ਮੁਸਲਮਾਨ ਮੁਰੀਦ ਗ੍ਰਿਫ਼ਿਤ ਦੇ ਸ਼ਹੀਦੀ ਟੂਰਨਾਮੈੰਟ ‘ਤੇ ਰਿਲੀਜ਼ ਕੀਤੀ ਗਈ

ਸਿੱਖ ਗੁਰੂ ਸਾਹਿਬਾਨਾੰ ਨਾਲ ਜੁੜੇ ਰਹੇ ਇਸਲਾਮਿਕ ਪਾਤਰਾਂ ਸੰਬੰਧੀ ਲਿਖੀ ਗਈ ਇਸ ਕਿਤਾਬ ਵਿੱਚ ਗੁਰੂ ਨਾਨਕ ਸਾਹਿਬ ਤੋੰ ਲੈ ਕੇ ਰਬਾਬੀ ਭਾਈ ਮਰਦਾਨਾ ਜੀ , ਸੂਫ਼ੀ ਫਕੀਰ ਸਾਈੰ ਮੀਆਂ ਮੀਰ , ਨਵਾਬ ਸੈਫੂਦੀਨ , ਪੀਰ ਬੁੱਧੂਸ਼ਾਹ ਸਮੇਤ ਵੱਖ ਵੱਖ ਅਹਿਮ ਕਿਰਦਾਰਾਂ ਦੀਆਂ ਬਹੁ-ਭਾਂਤੀ ਪਰਤਾਂ ‘ਤੇ ਖੋਜ ਭਰਪੂਰ ਚਾਨਣਾ ਪਾਇਆ ਗਿਆ ਹੈ

ਇੱਕਤਰਤਾ ਦੌਰਾਨ ਆਸਟਰੇਲੀਅਨ ਕੌਮੀ ਸਿੱਖ ਖੇਡਾਂ ਅਤੇ ਸਭਿਆਚਾਰ ਕੌੰਸਲ ਦੇ ਮੁਖੀ ਅਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਸਹਿਬਾਨਾਂ ਅਤੇ ਇਸਲਾਮ ਨੂੰ ਮੰਨਣ ਵਾਲੇ ਪਾਤਰਾਂ ਵਿਚਲਾ ਰੂਹਾਨੀਅਤ ਦਾ ਰਿਸ਼ਤਾ ਮਨੁੱਖਤਾ ਲਈ ਹਮੇਸ਼ਾ ਪ੍ਰੇਰਨਾਸ੍ਰੋਤ ਰਹੇਗਾ

ਜ਼ਿਕਰਯੋਗ ਹੈ ਕਿ ਲੰਮੇ ਸਮੇੰ ਤੋੰ ਖੋਜ ਕਾਰਜਾੰ ਨਾਲ ਜੁੜੇ ਆ ਰਹੇ ਸੁਖਮਿੰਦਰ ਸਿੰਘ ਹੋਰਾਂ ਦੀ ਇਹ ਕਿਤਾਬ ਕੌਮਾਂਤਰੀ ਪੱਧਰ ‘ਤੇ ਸਿਆਸੀ ਕਸ਼ਮਕਸ਼ ਅਤੇ ਕੌਮਾੰ ਦੇ ਧਰਮ ਦੇ ਨਾਂ ਉੱਤੇ ਹੋ ਰਹੇ ਧਰੂਵੀਕਰਨ ਦੇ ਮੌਜੂਦਾ ਹਾਲਾਤਾਂ ‘ਚ ਅਹਿਮ ਦਸਤਾਵੇਜ਼ ਮੰਨਿਆ ਜਾ ਸਕਦਾ ਹੈ

ਸ਼੍ਰੋਮਣੀ  ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ ਨੇ ਅਜਿਹੀਆੰ ਤੱਥ ਭਰਪੂਰ ਲਿਖਤਾਂ ਦੀ ਸਮਾਜ ਲਈ ਅਹਿਮ ਲੋੜ ਦੱਸਦਿਆਂ ਉਮੀਦ ਜਿਤਾਈ ਕਿ ਭਵਿੱਖ ਵਿੱਚ ਵੀ ਆਪਸੀ ਸਾੰਝਾ ਦੇ ਗਵਾਹ ਇਤਿਹਾਸ ਦੀ ਗੱਲ ਅੱਗੇ ਤੁਰੇਗੀ  ਇਤਿਹਾਸਿਕ ਹਵਾਲਿਆਂ ਨਾਲ ਭਰਪੂਰ ਇਹ ਪੁਸਤਕ ਸਪਤਰਿਸ਼ੀ ਪ੍ਰਕਾਸ਼ਨ ਵੱਲੋੱ ਛਾਪੀ ਗਈ ਹੈ

ਹੋਰਨਾਂ ਤੋੰ ਇਲਾਵਾ ਇਸ ਮੌਕੇ ਚਰਨਾਮਤ ਸਿੰਘ ਕਿੰਗਲੇਕ ਸ਼ੈਪਰਟਨ ਗੁਰੂਦੁਆਰਾ ਕਮੇਟੀ ਤੋੰ ਸਕੱਤਰ ਸ੍ਰ ਗੁਰਮੀਤ ਸਿੰਘ , ਪੰਜਾਬੀ ਅਖ਼ਬਾਰ ਦੇ ਸੰਪਾਦਕ ਮਿੰਟੂ ਬਰਾੜ , ਹਰਪ੍ਰੀਤ ਸਿੰਘ ਖੇੜਾ , ਤੇਜਪਾਲ ਸਿੰਘ ਮਾਵੀ ਅਤੇ ਹੋਰ ਮੌਜੂਦ ਸਨ

(ਤੇਜਸ਼ਦੀਪ ਸਿੰਘ ਅਜਨੌਦਾ)

jass_khalsa@yahoo.com