fifa coach suspended

ਫੀਫਾ ਵਿਸ਼ਵ ਕੱਪ 2018 ਦੇ ਸ਼ੁਰੂ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ ਸਪੇਨ ਨੇ ਆਪਣੇ ਕੋਚ ਜੁਲੇਨ ਲੋਪੇਤੇਗੁਈ ਨੂੰ ਬਰਖਾਸਤ ਕਰ ਦਿੱਤਾ ਹੈ। ਸਪੇਨ ਦੀ ਟੀਮ ਅਤੇ ਪ੍ਰਸ਼ੰਸਕਾਂ ਲਈ ਬਹੁਤ ਵੱਡਾ ਝਟਕਾ ਹੈ। ਵਿਸ਼ਵ ਕੱਪ ‘ਚ ਸਪੇਨ ਨੇ ਆਪਣਾ ਪਹਿਲਾ ਮੈਚ 15 ਜੂਨ ਦਿਨ ਸ਼ੁੱਕਰਵਾਰ ਨੂੰ ਪੁਰਤਗਾਲ ਦੇ ਵਿਰੁੱਧ ਖੇਡਣਾ ਹੈ। ਦੱਸ ਦਈਏ ਕਿ ਜੁਲੇਨ ਪਹਿਲਾਂ ਬਾਰਸੀਲੋਨਾ ਅਤੇ ਰਿਆਲ ਮੈਡਰਿਡ ਦੇ ਗੋਲਕੀਪਰ ਰਹੇ ਹਨ ਅਤੇ ਉਹ ਸਾਲ 1994 ‘ਚ ਸਪੇਨ ਦੀ ਵਿਸ਼ਵ ਕੱਪ ਟੀਮ ਦਾ ਹਿੱਸਾ ਵੀ ਰਹੇ ਸਨ।