– ਪਿਛਲੇ ਤਿੰਨ ਸਾਲਾਂ ਦਾ ਸਭ ਤੋਂ ਠੰਡਾ ਦਿਨ ਰਿਹਾ

cold in new zealand
ਆਕਲੈਂਡ  27 ਜੂਨ  – ਨਿਊਜ਼ੀਲੈਂਡ ‘ਚ ਇਨ੍ਹੀਂ ਦਿਨੀਂ ਠੰਡ ਦਾ ਪੂਰਾ ਪ੍ਰਕੋਪ ਚੱਲ ਰਿਹਾ ਹੈ। ਕੜਾਕੇ ਦੀ ਠੰਡ ਵਾਲੇ ਵਰਕਿਆਂ ਅਨੁਸਾਰ ਪਿਛਲੇ  ਲਗਪਗ ਤਿੰਨ ਸਾਲਾਂ ਦੇ ਵਿਚ ਅੱਜ ਦਾ ਦਿਨ ਠੰਡਾ ਰਿਹਾ। ਘਰ ਦੇ ਬਾਰ ਖੜੀਆਂ ਕਾਰਾਂ ਉਤੇ ਮੋਟੀ ਤਹਿ ਦੇ ਵਿਚ ਬਰਫ ਜੰਮੀ ਮਿਲੀ। ਖੇਤਾਂ ਨੇ ਜਿਵੇਂ ਚਿੱਟੀ ਚਾਦਰ ਲੈ ਲਈ ਹੋਵੇ। ਪਿਛਲੇ ਇਤਿਹਾਸ ਉਤੇ ਨਜ਼ਰ ਮਾਰੀ ਜਾਵੇ ਤਾਂ 17 ਜੁਲਾਈ, 1903 ਦੇ ਵਿਚ ਠੰਡ ਦਾ ਰਿਕਾਰਡ -25.6 ਸੈਂਟੀਗ੍ਰੇਡ ਨੋਟ ਕੀਤਾ ਗਿਆ ਸੀ ਅਤੇ ਫਿਰ ਦੂਜਾ ਸਭ ਤੋਂ ਠੰਡਾ ਦਿਨ ਓਟਾਗੋ ਵਿਖੇ 1995 ਦੇ ਵਿਚ -21.6 ਸੈਂਟੀਗ੍ਰੇਡ ਨੋਟ ਕੀਤਾ ਗਿਆ ਸੀ।