-ਸ੍ਰੀ ਜਸਵਿੰਦਰ ਸੰਧੂ ਪ੍ਰਧਾਨ ਅਤੇ ਸ. ਨਰਿੰਦਰ ਸਿੰਘ ਸਹੋਤਾ ਜਨਰਲ ਸਕੱਤਰ ਬਣੇ

NZ PIC 10 June-1
(ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੀ ਨਵੀਂ ਕਮੇਟੀ ਦੀ ਇਕ ਸਾਂਝੀ ਤਸਵੀਰ )

ਆਕਲੈਂਡ  -ਨਿਊਜ਼ੀਲੈਂਡ ਦੇ ਵਿਚ ਭਾਰਤੀ ਖੇਡਾਂ ਖਾਸ ਕਰ ਪੰਜਾਬੀ ਖੇਡਾਂ ਕਰਵਾਉਣ ਦੇ ਵਿਚ ‘ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ’ ਦਾ ਵਿਸ਼ੇਸ਼ ਸਥਾਨ ਹੈ। ਇਸ ਕਲੱਬ ਦੀਆਂ ਭਾਵੇਂ ਕਈ ਖੇਡਾਂ ਦੇ ਵਿਚ ਟੀਮਾਂ ਬਣੀਆਂ ਹੋਈਆਂ ਪਰ ਕਬੱਡੀ ਮੈਚਾਂ ਦੀ ਸਫਲਤਾ ਦੇ ਵਿਚ ਇਸ ਕਲੱਬ ਦਾ ਨਾਂਅ ਉਪਰਲੀ ਸ਼੍ਰੇਣੀ ਵਿਚ ਰਹਿੰਦਾ ਹੈ। ਇਹ ਕਲੱਬ ਬਣੇ ਹੋਏ ਨੂੰ 21 ਸਾਲ ਦਾ ਸਮਾਂ ਹੋ ਗਿਆ ਹੈ ਅਤੇ ਬੀਤੇ ਕੱਲ੍ਹ ਇਸ ਦਾ ਸਲਾਨਾ ਇਜਲਾਸ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਹੋਇਆ। ਰਸਮੀ ਲੇਖੇ-ਜੋਖੇ ਤੋਂ ਬਾਅਦ ਨਵੀਂ ਕਮੇਟੀ ਦੀ ਚੋਣ ਸਰਬ ਸੰਮਤੀ ਦੇ ਨਾਲ ਕੀਤੀ ਗਈ। ਜਿਸ ਦੇ ਵਿਚ ਸ੍ਰੀ ਜਸਵਿੰਦਰ ਸੰਧੂ ਨੂੰ ਪ੍ਰਧਾਨ, ਸ੍ਰੀ ਪ੍ਰਵੀਨ ਕੁਮਾਰ ਕਲੇਰ ਨੂੰ ਉਪ ਪ੍ਰਧਾਨ, ਸ. ਨਰਿੰਦਰ ਸਿੰਘ ਸਹੋਤਾ ਨੂੰ  ਜਨਰਲ ਸਕੱਤਰ, ਸ੍ਰੀ ਪ੍ਰਦੀਪ ਕੁਮਾਰ ਨੂੰ ਖਜ਼ਾਨਚੀ, ਸ੍ਰੀ ਸ਼ਿੰਦਰ ਸਿੰਘ ਮਾਹੀ ਨੂੰ ਉਪ ਖਜ਼ਾਨਚੀ ਅਤੇ ਸ੍ਰੀ ਰਜਿੰਦਰ ਸਿੰਘ ਚੁੰਬਰ ਨੂੰ ਔਡੀਟਰ ਚੁਣਿਆ ਗਿਆ। ਇਸ ਕਮੇਟੀ ਦੀ ਚੋਣ ਸਬੰਧੀ ਸ. ਮਲਕੀਤ ਸਿੰਘ ਸਹੋਤਾ (ਜੇ.ਪੀ.), ਸ. ਰਵਿੰਦਰ ਸਿੰਘ ਝੱਮਟ, ਸ੍ਰੀ ਕੁਲਵਿੰਦਰ ਸਿੰਘ ਝੱਮਟ (QSM) ਜੰਡੂ ਸਿੰਗਾ ਵਾਲੇ, ਸ. ਨਿਰਮਲਜੀਤ ਸਿੰਘ ਭੱਟੀ, ਸ੍ਰੀ ਪਰਮਜੀਤ ਮਹਿਮੀ, ਸ੍ਰੀ ਸੰਜੀਵ ਤੂਰਾ, ਸ੍ਰੀ ਪੰਥ ਲਾਲ ਦਰੋਚ, ਸ੍ਰੀ ਜ਼ੈਲ ਸਿੰਘ ਬੱਧਣ, ਸ੍ਰੀ ਰਾਮ ਸਿੰਘ, ਸ੍ਰੀ ਕਰਨੈਲ ਸਿੰਘ ਬੱਧਣ ਜੇ.ਪੀ., ਸ੍ਰੀ ਹਰਭਜਨ ਢੰਡ, ਸ੍ਰੀ ਪਿਆਰਾ ਲਾਲ ਰੱਤੂ ਅਤੇ  ਸ੍ਰੀ ਸੁਰਿੰਦਰ ਸਿੰਧੂ (ਨਵੇਂ ਮੈਂਬਰ) ਹੋਰਾਂ ਨੇ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ।