2 hours ago
…ਅਖੇ 20 ਸਾਲ ਬਾਅਦ 20 ਸਾਲ ਹੋਰ- 20 after 20
5 hours ago
ਤਾਰਾ ਸਿੰਘ ਬੈਂਸ ਜਿਸ ਚਮਕਾਇਆ ਦੇਸ਼ – ਮਾਲਵਾ ਖੇਡ ਮੇਲੇ ‘ਤੇ ਹੋਵੇਗਾ ਸੋਨੇ ਦੇ ਤਗਮੇ ਨਾਲ ਸਨਮਾਨ
1 day ago
ਦੁਲਾਰੀ…….
1 day ago
25ਵਾਂ ਸਲਾਨਾ ਟੂਰਨਾਮੈਂਟ – ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ  ਪੁੱਕਕੋਹੀ ਵਿਖੇ ਮਾਲਵਾ ਕਲੱਬ ਦੇ ਖਿਡਾਰੀ ਛਾਏ
2 days ago
ਸਾਕਸ਼ੀ ਤੰਵਰ ਨੇ ਬੇਟੀ ਦਿਵਿਆ ਦਾ ਇਸ ਦੁਨੀਆ ‘ਚ ਕੀਤਾ ਸਵਾਗਤ
2 days ago
ਨਿਊਜ਼ੀਲੈਂਡ ਦਿਵਾਲੀ – ਆਕਲੈਂਡ ਸਿਟੀ ਦੇ ਵਿਚ ਰੌਸ਼ਨੀਆਂ ਦੇ ਤਿਉਹਾਰ ਵਜੋਂ ਦੋ ਦਿਨਾਂ ਦਿਵਾਲੀ ਮੇਲਾ ਸ਼ੁਰੂ-ਖੂਬ ਰਹੀ ਰੌਣਕ
2 days ago
ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ
3 days ago
ਕਰਜ਼ਾਈ ਕਿਸਾਨ ਪਰਿਵਾਰ ਦੀ ਆਰਥਿਕ ਮੱਦਦ ਕੀਤੀ
3 days ago
20 ਅਕਤੂਬਰ – ਵਿਸ਼ਵ ਔਸਟੀਓਪੋਰੋਸਿਸ ਦਿਵਸ
4 days ago
ਕੈਟ ਸਿਆਟਲ (ਅਮਰੀਕਾ) ਦੇ ਪ੍ਰਸਿੱਧ ਹਿੰਦੂ ਮੰਦਰ ਵਿਖੇ ਪ੍ਰਸਿੱਧ ਗਾਇਕ ਰਣਜੀਤ ਤੇਜੀ ਨੇ ਜਾਗਰਣ ਗਾਇਨ ਕੀਤਾ
IMG-20180516-WA0136
ਪਿਛਲੇ ਕਾਫ਼ੀ ਦਿਨਾਂ ਤੋਂ ਵੱਖ-ਵੱਖ ਲੋਕਾਂ ਵਲੋਂ ਕਿਆਸ ਲਗਾ ਖ਼ਬਰਾਂ ਉਡਾਈਆਂ ਜਾ ਰਹੀਆਂ ਸਨ ਕਿ ਇੰਗਲਿਸ਼, ਪੰਜਾਬੀ ਤੇ ਹਿੰਦੀ ਦੇ ਪ੍ਰਕਾਸ਼ਕ, ਲੇਖਕ ਤੇ ਪੱਤਰਕਾਰ ਐਸ ਬਲਵੰਤ ਅੱਜ-ਕੱਲ੍ਹ ਇੰਗਲੈਂਡ ਵਸਦਿਆਂ ਆਪਣੇ ਆਪ ਨਾਲ ਕੈਂਸਰ ਦੀ ਲੜਾਈ ਲੜ ਰਹੇ ਹਨ! ਉਨ੍ਹਾਂ ੲਿਕ ਪ੍ਰੈਸ ਸਟੇਟਮੈਂਟ ਰਾਹੀੰ ਦੱਸਿਅਾ ਕਿ ੳੁਹ ਇੰਗਲੈਂਡ ਦੇ ਸਭ ਤੋਂ ਵਧੀਆ ਤੇ ਨੰਬਰ ਵੰਨ ਕੂਈਨਜ ਐਲਿਜਾਬੈਥ ਦੇ ਕੈਂਸਰ ਹਸਪਤਾਲ ਵਿੱਚ ਜੇਰੇ-ੲਿਲਾਜ ਹਨ ਤੇ ਅਾਰਾਮ ਵਾਲੇ ਪਾਸੇ ਮੁਨਾਸਿਬ ਪ੍ਰੋਗ੍ਰੈਸ ਕਰ ਰਹੇ ਹਨ।
ਐਸ ਬਲਵੰਤ ਦਾ ਇਲਾਜ ਕਰ ਰਹੇ ਡਾਕਟਰ  ਮਾ ਅਤੇ ਡਾਕਟਰ ਪੁਨੀਆ ਨੇ ਦੱਸਿਆ ਕਿ ਉਹ ਜਲਦੀ ਹੀ ਠੀਕ ਹੋ ਆਪਣੇ ਪਹਿਲੇ ਵਾਲੇ ਰੁਝੇਵਿਆਂ ਵਿੱਚ ਮਸਰੂਫ਼ ਹੋ ਸਕਣਗੇ।
ਐਸ ਬਲਵੰਤ ਉਪਰੋਕਤ ਤਿੰਨਾਂ ਭਾਸ਼ਾਵਾਂ ਵਿੱਚ ਕਰੀਬ ਦਰਜਣ ਤੋਂ ਵੱਧ ਕਿਤਾਬਾਂ ਖ਼ੁਦ ਲਿਖ ਚੁੱਕੇ ਹਨ ਜੋ ਵੱਖ ਵੱਖ ਪ੍ਰਕਾਸ਼ਕਾਂ ਵੱਲੋਂ ਪ੍ਰਕਾਸ਼ਿਤ ਹੋ ਚੁਕੀਆਂ ਹਨ। ਹੁਣੇ ਹੁਣੇ ਉਨ੍ਹਾਂ ਦੀਆਂ ਹਿੰਦੀ ਕਹਾਣੀਆਂ “ਗੋਲ-ਪਿੰਨਾ” ਤੇ ਸਵੈਜੀਵਨੀ “ਮਹਿਫੂਜ ਪਲ” ਵੀ ਪ੍ਰਕਾਸ਼ਿਤ ਹੋਣ ਉਪਰੰਤ ਰੀਲੀਜ ਲਈ ਤਿਆਰ ਹਨ!
1946 ਵਿੱਚ ਜ਼ਿਲ੍ਹਾ ਲਾਇਲਪੁਰ ਦੇ ਪੰਡ ਚਿੱਟੀ ਵਿੱਚ ਜਨਮੇ ਤੇ ਸੰਤਾਲੀ ਵਿੱਚ ਆਪਣੇ ਬਜ਼ੁਰਗਾਂ ਨਾਲ ਜਲੰਧਰ ਦੇ ਪਿੰਡ ਚਿੱਟੀ ਆ ਵੱਸੇ ਸਨ ਪਰ ਪਰਿਵਾਰਿਕ ਤੇ ਆਰਥਿਕ ਕਾਰਣਾਂ ਕਾਰਣ ਉਹ 1957 ਵਿੱਚ ਦਿੱਲੀ ਆ ਗਏ। ਉੱਥੇ ਕੁਝ ਸਮਾਂ ਨੌਕਰੀਆਂ ਕੀਤੀਆਂ ਤੇ ਮਗਰੋਂ ਜਲੰਧਰ, ਚੰਡੀਗੜ੍ਹ ਤੇ ਬੰਬਈ ਹੁੰਦੇ ਹੋਏ ਦਿੱਲੀ ਵਾਪਸ ਆ ਵੱਸੇ ਸਨ। 1975 ਵਿੱਚ ਮੁੜ ਦਿੱਲੀ ਆ ਕੇ ਉਨ੍ਹਾਂ ਅਜੰਤਾ ਪਬਲੀਕੇਸ਼ਜ ਨਾਂਅ ‘ਤੇ ਪਬਲਿਸ਼ਿੰਗ ਸ਼ੁਰੂ ਕੀਤੀ ਤੇ ਹਿੰਦੁਸਤਾਨ ਤੇ ਸੰਸਾਰ ਭਰ ਦੇ ਪ੍ਹਮੁੱਖ ਲੇਖਕਾਂ ਦੀਆਂ ਹਜ਼ਾਰਾਂ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ। ਇਸ ਦੌਰਾਨ ਉਹ ਭਾਰਤ ਦੀ ਪ੍ਰਮੁਖ ਸੰਸਥਾ ਦੀ ਫੈਡਰੇਸ਼ਨ ਆਫ ਇਂਡੀਅਨ ਪਬਲਿਸ਼ਰਜ ਨਾਲ ਜੁੜੇ ਰਹੇ ਤੇ ਿੲਸ ਅਦਾਰੇ ਦੇ ਹਰ ਅਹੁਦੇ ‘ਤੇ ਕੰਮ ਕੀਤਾ। ਇਸ ਵਿਚਕਾਰ ਉਹ ਇਸ ਸਿਰਮੌਰ ਸੰਸਥਾ ਦੇ ਪ੍ਰਧਾਨ ਵੀ ਰਹੇ ਤੇ ਹੋਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਬਿਨਾ ਪੰਜਾਬੀ ਅਕਾਦਮੀ ਦੀ ਗਵਰਨਰ ਕੌਂਸਿਲ ਦੇ ਵੀ ਲਗਾਤਾਰ ਮੈਂਬਰ ਰਹੇ!
2008 ਵਿੱਚ ਉਨ੍ਹਾਂ ਇਹ ਅਦਾਰਾ ਬੰਦ ਕਰ ਪੰਜਾਬ ਚਲੇ ਗਏ ਤਾਂਕਿ ਉਹ ਉਸ ਪੰਜਾਬ ਨੂੰ ਮਿਲ ਸਕਣ ਜੋ ਉਹ 1957 ਵਿੱਚ ਛੱਡ ਆਏ ਸਨ ਪਰ ਇਕ ਮਾਯੂਸੀ ਦਾ ਸਾਹਮਣਾ ਕਰਦਿਆਂ ਉਨ੍ਹਾਂ ਪੰਜਾਬ ਤਿਆਗਣ ਦਾ ਫੈਸਲਾ ਕਰ ਲਿਆ ਕਿਉਂਕਿ ਇਨ੍ਹਾਂ ਦੇ ਬੱਚੇ (ਬੇਟਾ ਤੇ ਬੇਟੀ) ਪਹਿਲਾਂ ਹੀ ਦਿੱਲੀ ਤੇ ਪੰਜਾਬ ਤਿਆਗ ਚੁੱਕੇ ਸਨ। ਉਨਾਂ ਇੰਗਲੈਂਡ ਵਿੱਚ ਪੱਕੇ ਵੱਸਣ ਦੇ ਵੀਜ਼ੇ ਦੀ ਇੰਗਲੈਂਡ ਦੇ ਕੋਰਟ ਰਾਹੀਂ ਇਕ ਲੰਬੀ ਲੜਾਈ ਲੜੀ ਤੇ ਉਹ 2013 ਵਿੱਚ ਆਪਣੇ ਬੱਚਿਆ ਕੋਲ ਪਹੁੰਚਣ ਵਿੱਚ ਕਾਮਯਾਬ ਹੋ ਸਕੇ।
ਉਨ੍ਹਾਂ ਦੇ ਇੰਗਲੈਂਡ ਪਹੁੰਚਦਿਆਂ ਹੀ ਜਿਵੇਂ ਉਨ੍ਹਾਂ ਦੇ ਪਰਿਵਾਰ ‘ਤੇ ਇਕ ਪਹਾੜ ਟੁੱਟ ਪਿਆਂ ਹੋਵੇ। ਇਕ ਤੋਂ ਬਾਅਦ ਦੂਜੀ ਮੌਤ। ਕਰਦੇ ਕਰਦੇ ਦੋ ਸਾਲਾਂ ਓਡੇ ਵਿਚ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਛੇ ਮੌਤਾਂ ਤੇ ਇਕ ਬੱਚਾ ਪੈਰਾਂ ਤੋਂ ਅਪਾਹਜ ਹੋ ਗਏ।
ਐਸ ਬਲਵੰਤ ਵਿਲਾਇਤ ਦੀ ਮੈਡੀਕਲ ਸੇਵਾ ਨੂੰ ਸਲਾਮ ਕਰਦਾ ਆਖਦਾ ਹੈ ਕਿ “ਇਸ ਸੇਵਾ ਨੇ ਉਸ ਬੱਚੇ ਨੂੰ ਤੋਰਨ ਲਾ ਦਿੱਤਾ ਤੇ ਹੁਣ ਉਹ ਫਿਰ ਤੋਂ ਇੰਨਾ ਕੁ ਤੰਦਰੁਸਤ ਹੈ ਕਿ ਸਕੂਲ ਦੀ ਟੀਮ ਵਿੱਚ ਫੁੱਟਬਾਲ ਖੇਡ ਰਿਹਾ ਹੈ ।”
ਪਿਛਲੇ ਇਕ ਸਾਲ ਤੋਂ ਉਹ ਇਸ ਕੈਂਸਰ ਦੀ ਲੜਾਈ ਨੂੰ ਇਕ ਯੁੱਧ ਵਾਂਗ ਲੜ ਰਹੇ ਹਨ। ਉਮੀਦ ਹੈ ਉਹ ਜਲਦ ਹੀ ਤੰਦਰੁਸਤ ਹੋ ਬਾਹਰ ਆਉਣਗੇ!  ਸਲਾਹਕਾਰਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਇਹ ਕੈਂਸਰ ਸਾਰੇ ਸਦਮਿਆਂ ਦੀ ਬਦੌਲਤ ਹੋਇਆ ਤੇ ਇਹ ਸਟੇਟਮੈਂਟ ਉਨ੍ਹਾਂ ਆਪਣੇ ਸਨੇਹੀਆਂ ਨੂੰ ਸਹੀ ਇਤਲਾਹ ਤੋਂ ਜਾਣੂੰ ਕਰਾਉਣ ਲਈ ਜਾਰੀ ਕੀਤੀ ਹੈ।
ਗੁਰਭਿੰਦਰ ਗੁਰੀ