(ਅਗਵਾਹ ਕੀਤੇ ਸੱਤ ਭਾਰਤੀ ਇੰਜੀਨੀਅਰਾਂ ਨੂੰ ਛੇਤੀ ਛੁਡਾਉਣ ਦਾ ਦਿੱਤਾ ਭਰੋਸਾ)
VideoCapture_20180509-214951
(ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਹਿਲ ਮੁਹੰਮਦ ਨਾਲ ਹਨ ਡਾ. ਬਰਨਾਡ ਮਲਿਕ ਅਤੇ ਦਮਨ ਮਾਲਿਕ)
ਅਫ਼ਗ਼ਾਨਿਸਤਾਨ ਦੇ ਸਿੱਖਿਆ ਮੰਤਰੀ ਰਾਹਿਲ ਮੁਹੰਮਦ ਅੱਜ ਕੱਲ੍ਹ ਆਸਟ੍ਰੇਲੀਆ ਬ੍ਰਿਸਬੇਨ ਦੇ ਦੌਰੇ ਤੇ ਹਨ। ਰਾਹਿਲ  ਮੁਹੰਮਦ ਨੂੰ ਪੁੱਛਿਆ ਗਿਆ ਕਿ ਜਿਹੜੇ 7 ਭਾਰਤੀ ਇੰਜੀਨੀਅਰ ਨੂੰ ਅਫ਼ਗਾਨਿਸਤਾਨ ਵਿੱਚ ਅਗਵਾ ਕਰ ਲਿਆ ਗਿਆ ਹੈ ਉਨ੍ਹਾਂ ਬਾਰੇ ਅਫਗਾਨਿਸਤਾਨ ਸਰਕਾਰ ਕੀ ਕਰ ਰਹੀ ਹੈ। ਰਾਹਿਲ ਮੁਹੰਮਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਭਾਰਤ ਅਤੇ ਅਫ਼ਗਾਨਿਸਤਾਨ ਲਈ ਬਹੁਤ ਹੀ ਮੰਦਭਾਗੀ ਘਟਨਾ ਹੈ ਜਲਦ ਹੀ ਅਫ਼ਗਾਨਿਸਤਾਨ ਸਰਕਾਰ ਵੱਲੋਂ ਇਨ੍ਹਾਂ ਭਾਰਤੀਆਂ ਨੂੰ ਰਿਹਾਅ ਕਰਵਾਇਆ ਜਾਵੇਗਾ ਅਫ਼ਗਾਨਿਸਤਾਨ ਸਰਕਾਰ ਅਤੇ ਭਾਰਤ ਸਰਕਾਰ ਦੋਨੋਂ ਰਲ ਕੇ ਇਸ ਮੁੱਦੇ ਤੇ ਕੰਮ ਕਰ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹਾਲੇ ਤਕ ਕਿਸੇ ਅੱਤਵਾਦੀ ਸੰਗਠਨ ਵੱਲੋਂ ਅਗਵਾਹੀ ਦੀ ਕੋਈ ਜ਼ਿੰਮੇਵਾਰੀ ਨਹੀਂ ਲਈ ਗਈ ਹੈ। ਅਫ਼ਗ਼ਾਨਿਸਤਾਨ ਦੇ ਸਿੱਖਿਆ ਮੰਤਰੀ ਮੁਹੰਮਦ ਨਾਲ ਇਹ ਮਿਲਣੀ ਬਰਨਾਡ ਮਲਿਕ ਦੁਆਰਾ ਅਮਰੀਕਾਨ ਕਾਲਜ ਵਿਖੇ ਉਲੀਕੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਮਨ ਮਲਿਕ, ਜਗਜੀਤ ਖੋਸਾ, ਸੁਰਿੰਦਰਪਾਲ ਖੁਰਦ, ਹਰਜੀਤ ਲਸਾੜਾ, ਡਾਕਟਰ ਮਿਸ਼ਰਾ, ਡਾਕਟਰ ਹਰਪ੍ਰੀਤ ਆਦਿ ਮੌਜੂਦ ਸਨ। ਇਸ ਮੌਕੇ ਸਿੱਖਿਆ ਮੰਤਰੀ ਤੋਂ ਅਫਗਾਨਿਸਤਾਨ ਵਿੱਚ ਲਾਗੂ ਪੜ੍ਹਾਈ ਬਾਰੇ ਗੱਲਬਾਤ ਵੀ ਕੀਤੀ ਗਈ ਰਹੀਲ ਮੁਹੰਮਦ ਨੇ ਦੱਸਿਆ ਕਿ ਅਫਗਾਨਿਸਤਾਨ ਤੋਂ ਜ਼ਿਆਦਾ ਤਰ ਅਫਗਾਨਿਸਤਾਨ ਤੋਂ ਲੋਕ ਭਾਰਤ ਵੱਲ ਤੇ ਹੋਰਨਾਂ ਦੇਸ਼ਾਂ ਨੂੰ ਪੜ੍ਹਾਈ ਦਾ ਰੁੱਖ ਕਰਦੇ ਹਨ ਕਿਉਂਕਿ ਹਾਲੀ ਸਿੱਖਿਆ ਪ੍ਰਣਾਲੀ ਅਫ਼ਗਾਨਿਸਤਾਨ ਵਿੱਚ ਬਹੁਤੀ ਵਧੀਆ ਨਹੀਂ। ਉਨ੍ਹਾਂ ਦੱਸਿਆ ਕਿ 9 ਤੋਂ 10 ਹਜ਼ਾਰ ਦੇ ਕਰੀਬ ਅਫਗਾਨਿਸਤਾਨ ਨਾਗਰਿਕ ਭਾਰਤ ਪੂਨੇ ਅਤੇ ਸ਼ਿਮਲੇ ਵਿੱਚ ਜਾ ਕੇ ਤਾਲੀਮ ਹਾਸਲ ਕਰਦੇ ਤੇ ਆਪਣੀਆਂ ਡਿਗਰੀਆਂ ਪ੍ਰਾਪਤ ਕਰਦੇ ਹਨ ਕਿਉਂਕਿ ਅਫ਼ਗਾਨਿਸਤਾਨ ਦੇ ਭਾਰਤ ਨਾਲ ਚੰਗੇ ਸਬੰਧ ਹਨ ਤੇ ਉਨ੍ਹਾਂ ਅੱਗੇ ਚਾਨਣਾਂ ਪਾਇਆ ਕਿ ਭਾਰਤ ਸਾਲਾਨਾ ਇੱਕ ਹਜ਼ਾਰ ਦੇ ਕਰੀਬ ਬੱਚਿਆਂ ਨੂੰ ਵਜ਼ੀਫੇ ਵੀ ਦਿੰਦਾ ਹੈ। ਅੰਤ ਵਿੱਚ ਇੱਕ ਵਾਰੀ ਫੇਰ ਰਾਹਿਲ ਮੁਹੰਮਦ ਨੇ ਕਿਹਾ ਅਗਵਾ ਕੀਤੇ ਹੋਏ 7 ਇੰਜੀਨੀਅਰਨੂੰ ਛੇਤੀ ਹੀ ਅਫ਼ਗ਼ਾਨਿਸਤਾਨ ਸਰਕਾਰ ਵੱਲੋਂ ਰਿਹਾਅ ਕਰਵਾਏ ਜਾਣਗੇ।