14 hours ago
ਡਾ. ਰਾਜਵੰਤ ਕੌਰ ਅਧਿਆਪਕ ਵਜ਼ੀਫਾ’ ਖਾਲਸਾ ਪੰਜਾਬੀ ਸਕੂਲ ਮੈਰੀਲੈਂਡ ਵਿੱਚ ਸ਼ੁਰੂ —  ਡਾ. ਅਜੈਪਾਲ ਗਿੱਲ
15 hours ago
ਸਿੱਖੀ ਸੇਵਾ ਸੋਸਾਇਟੀ ਵੱਲੋਂ ਸਰਬ ਧਰਮ ਸੰਮੇਲਨ ਦੌਰਾਨ ਕੀਤੀ ਗਈ ਪੋਪ ਫਰਾਂਸਿਸ ਨਾਲ ਮੁਲਾਕਾਤ
19 hours ago
ਪਿੰਡ ਕੁਰੜ ਵਿਖੇ ਭਾਈ ਪੰਥਪ੍ਰੀਤ ਸਿੰਘ ਖਾਲਸਾ ਦੇ ਧਾਰਮਿਕ ਦੀਵਾਨ 23 ਮਈ ਤੋਂ ਸੁਰੂ
20 hours ago
29 ਮਈ ਤੱਕ ਪਿੰਡਾਂ ਨਰੇਗਾ ਦਾ ਕੰਮ ਨਾ ਚਲਾਇਆ ਤਾਂ ਬੀ ਡੀ ਪੀ ਓ ਦਫ਼ਤਰ ਮਹਿਲ ਕਲਾਂ ਦਾ ਘਿਰਾਓ ਕੀਤਾ ਜਾਵੇਗਾ-ਮਜਦੂਰ ਆਗੂ
21 hours ago
ਵਜੀਦਕੇ ਖੁਰਦ ਵਿਖੇ ਡਾ ਅੰਬੇਡਕਰ ਕਲੱਬ ਨੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ
22 hours ago
ਸਿੱਖਸ ਆਫ ਅਮਰੀਕਾ ਦਾ ਵਿਸਾਖੀ ਸਮਾਗਮ ਸ਼ਾਨੌ ਸ਼ੌਕਤ ਨਾਲ ਸੰਪੰਨ
2 days ago
ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਮਹਿਲਾ, ਸ਼ਾਮਿਲ ਹੋੲੀ, ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ
2 days ago
ਸਿੱਖੀ ਪ੍ਰਚਾਰ – ਅੰਮ੍ਰਿਤ ਸੰਚਾਰ
2 days ago
ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ
3 days ago
ਇੰਗਲੈਂਡ ਵਿੱਚ ਪਿੰਕ ਸਿਟੀ ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨ

IMG_1004a

ਨਿੳੂਯਾਰਕ — ਬੀਤੇ ਦਿਨ ਕੈਨੇਡਾ ਚ’ ਵੱਸਦੇ ਪ੍ਰਸਿੱਧ ਪੰਜਾਬੀ ਗਾਇਕ ਬੁੱਕਣ ਜੱਟ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਗੁਰਦੇਵ ਸਿੰਘ, ਜੋ ਕਿ ਕੈਨੇਡਾ ਆਪਣੇ ਪਰਿਵਾਰ ਕੋਲ ਹੀ ਰਹਿ ਰਹੇ ਸਨ, ਦਾ ਅਚਾਨਕ ਦਿਹਾਂਤ ਹੋ ਗਿਆ। ਸਵ. ਗੁਰਦੇਵ ਸਿੰਘ ਢਾਹ ਆਪਣੇ ਪਿੱਛੇ ਆਪਣੇ ਪੁੱਤਰਾਂ ਬੂਟਾ ਸਿੰਘ ਢਾਹ, ਜਗਤਾਰ ਸਿੰਘ ਢਾਹ, ਬੁੱਕਣ ਜੱਟ, ਦਿਲਬਰ ਸਿੰਘ ਢਾਹ ਅਤੇ ਪੁੱਤਰੀਆਂ ਅਵਤਾਰ ਕੌਰ ਸ਼ੇਰਗਿੱਲ, ਸੁਰਿੰਦਰ ਕੌਰ ਗਰਚਾ ਤੇ ਸਮੂਹ ਪਰਿਵਾਰ ਨੂੰ ਰੋਂਦੇ ਵਿਲਕਦਿਆਂ ਛੱਡ ਗਏ ਹਨ।ਬੁੱਕਣ ਜੱਟ ਨੇ ਦੱਸਿਆ ਉਹ ਸਵੇਰ ਦਾ ਖਾਣਾ ਖਾ ਕੇ ਬਾਹਰ ਕੁਝ ਸਮਾਂ ਟਹਿਲਣ ਲਈ ਨਿਕਲੇ ਪਰ ਵਾਪਿਸ ਆਉਂਦੇ ਹੀ ਪ੍ਰਾਣ ਤਿਆਗ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਮਿਤੀ 19 ਮਈ ਦਿਨ ਸ਼ਨਿੱਚਰਵਾਰ ਨੂੰ ਬਰੈਂਪਟਨ, ਓਂਟਾਰੀਓ (ਕੈਨੇਡਾ) ਵਿਖੇ ਕੀਤਾ ਜਾਵੇਗਾ। ਦੁੱਖ ਦੀ ਇਸ ਘੜੀ ਵਿਚ ਸੁਖਵਿੰਦਰ ਸੁੱਖੀ, ਗੁਰਕ੍ਰਿਪਾਲ ਸੂਰਾਪੁਰੀ, ਕੇ.ਐੱਸ.ਮੱਖਣ, ਬੂਟਾ ਮੁਹੰਮਦ, ਬੰਸੀ ਬਰਨਾਲਾ, ਕ੍ਰਿਸ਼ਨ ਗੜ੍ਹਸ਼ੰਕਰੀਆ, ਬੱਬੂ ਚੰਦੜ ਯੂ.ਕੇ., ਕਮਲ ਕਟਾਣੀਆ, ਅਮਦਾਦ ਅਲੀ, ਉਸਤਾਦ ਸੁੱਚਾ ਸਬਰੀ, ਸੋਮ ਪ੍ਰੀਤ ਮੋਗਾ, ਸੋਨੂੰ ਢਿੱਲੋਂ ਅਤੇ ਹੋਰ ਸੰਗੀਤਕ ਸਖਸ਼ੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਥੇ ਦੱਸਣਯੋਗ ਹੈ ਕਿ ਇਸ ਸਾਲ ਬੁੱਕਣ ਜੱਟ ਨੂੰ ਇਹ ਦੂਜਾ ਸਦਮਾ ਹੈ, ਅਜੇ ਦੋ ਕੁ ਮਹੀਂਨੇ ਪਹਿਲਾਂ ਹੀ ਉਨ੍ਹਾਂ ਦੇ ਮਾਤਾ ਚਰਨ ਕੌਰ ਦਾ ਦਿਹਾਂਤ ਹੋ ਗਿਆ ਸੀ।